ਰੋਹਿਤ ਗੌਰ
ਲੁਧਿਆਣਾ: PAU 'ਚ ਦੋ ਦਿਨੀਂ ਕਿਸਾਨ ਮੇਲੇ ਦੀ ਸ਼ੁਰੂਆਤ ਹੋਈ। ਇਸ ਵਾਰ ਦਾ ਵਿਸ਼ਾ, 'ਪਾਣੀ ਬਚਾਉਣ ਅਤੇ ਵਧੇਰੇ ਝਾੜ ਲੈਣ' ਬਾਰੇ ਹੈ। ਵਿਗਿਆਨੀ ਵਿਕਰਮ ਗਿੱਲ ਵੱਲੋਂ ਕਿਸਾਨਾਂ ਨੂੰ ਨਵੀਂ ਤਕਨੀਕ ਨਾਲ ਜੁੜ੍ਹਨ ਦੀ ਅਪੀਲ ਕੀਤੀ ਗਈ।
ਕਿਸਾਨ ਮੇਲੇ ਅਤੇ ਪਸ਼ੂ ਪਾਲਣ ਮੇਲੇ ਦੀ ਸ਼ੁਰੂਆਤ 'ਚ ਸਵੇਰੇ ਚਾਹੇ ਮੀਂਹ ਨਾਲ ਥੋੜ੍ਹਾ-ਬਹੁਤ ਖਲਲ ਜ਼ਰੂਰ ਪਿਆ। ਪਰ ਬਾਅਦ ਵਿੱਚ ਧੁੱਪ ਨਿਕਲਣ ਨਾਲ ਵੱਡੀ ਤਦਾਦ ਵਿੱਚ ਕਿਸਾਨ ਮੇਲੇ 'ਚ ਪਹੁੰਚ ਰਹੇ ਹਨ।
ਪੀ. ਏ. ਯੂ. ਦੇ ਵਾਇਸ ਚਾਂਸਲਰ ਅਤੇ ਵਿਗਿਆਨੀ ਵਿਕਰਮ ਗਿੱਲ ਵੱਲੋਂ ਮੇਲੇ ਦੀ ਸ਼ੁਰੂਆਤ ਕਰਵਾਈ ਗਈ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੂੰ ਆਧੁਨਿਕ ਤਕਨੀਕ ਨਾਲ ਜੁੜ੍ਹਨਾ ਪਵੇਗਾ ਤਾਂ ਹੀ ਕਿਸਾਨ ਅੱਗੇ ਵੱਧ ਸਕਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।