Home /ludhiana /

ਜਾਣੋ ਲੁਧਿਆਣਾ ਸ਼ਹਿਰ ਦੇ ਸਭ ਤੋਂ ਉੱਚੇ ਤਿਰੰਗੇ ਝੰਡੇ ਬਾਰੇ, ਕੁੱਲ ਲਾਗਤ 10 ਲੱਖ ਰੁਪਏ

ਜਾਣੋ ਲੁਧਿਆਣਾ ਸ਼ਹਿਰ ਦੇ ਸਭ ਤੋਂ ਉੱਚੇ ਤਿਰੰਗੇ ਝੰਡੇ ਬਾਰੇ, ਕੁੱਲ ਲਾਗਤ 10 ਲੱਖ ਰੁਪਏ

X
ਇਸ

ਇਸ ਤਿਰੰਗੇ ਝੰਡੇ ਦੇ ਡੰਡੇ ਦੀ ਕੁੱਲ ਲੰਬਾਈ 100 ਫੁੱਟ ਹੈ,  ਤਿਰੰਗੇ ਝੰਡੇ ਦਾ ਮਾਪ 30 x 20 ਫੁ

ਇਸ ਤਿਰੰਗੇ ਝੰਡੇ ਦੇ ਡੰਡੇ ਦੀ ਕੁੱਲ ਲੰਬਾਈ 100 ਫੁੱਟ ਹੈ,  ਤਿਰੰਗੇ ਝੰਡੇ ਦਾ ਮਾਪ 30 x 20 ਫੁੱਟ ਹੈ। ਇਸਦੀ ਕੀਮਤ ਲਗਭਗ 10 ਲੱਖ ਰੁਪਏ ਹੈ। ਇਹ ਕਦਮ ਸੈਲਾਨੀਆਂ ਵਿੱਚ ਮਾਣ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਚੁੱਕਿਆ ਗਿਆ

  • Share this:

ਸ਼ਿਵਮ ਮਹਾਜਨ,

ਲੁਧਿਆਣਾ:  ਅੱਜ ਤੁਹਾਨੂੰ ਲੁਧਿਆਣਾ ਸ਼ਹਿਰ ਦੇ ਸਭ ਤੋਂ ਉੱਚੇ ਤਿਰੰਗੇ ਦਾ ਇਤਿਹਾਸ ਦੱਸਣ ਜਾ ਰਹੇ ਹਨ। ਇਹ ਤਸਵੀਰਾਂ ਹਨ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ ਪਹਿਲੀ ਵਾਰ 3 ਮਾਰਚ 1997 ਨੂੰ ਰੇਲਵੇ ਸਟੇਸ਼ਨ 'ਤੇ 100 ਫੁੱਟ ਉੱਚਾ ਤਿਰੰਗਾ ਲਹਿਰਾਇਆ ਗਿਆ।

ਝੰਡੇ ਦਾ ਉਦਘਾਟਨ ਗਿਆਨ ਚੰਦ ਦੁਆਰਾ ਕੀਤਾ ਗਿਆ ਸੀ, ਜੋ ਰੇਲਵੇ ਵਿੱਚ ਇੱਕ ਹਾਊਸਕੀਪਰ ਵਜੋਂ ਆਪਣੀ 37 ਵੀਂ ਸਾਲ ਦੀ ਸੇਵਾ ਤੋਂ ਬਾਅਦ ਫਰਵਰੀ ਵਿੱਚ ਸੇਵਾਮੁਕਤ ਹੋਏ ਸਨ। ਸਟੇਸ਼ਨ ਡਾਇਰੈਕਟਰ ਅਭਿਨਵ ਸਿੰਗਲਾ ਨੇ ਕਿਹਾ ਕਿ ਰੇਲਵੇ ਬੋਰਡ ਦੁਆਰਾ ਮਨਜ਼ੂਰ ਦੇਸ਼ ਵਿਆਪੀ ਪ੍ਰੋਜੈਕਟ ਦੇ ਹਿੱਸੇ ਵਜੋਂ ਝੰਡਾ ਲਗਾਇਆ ਗਿਆ ਹੈ। “ਫਿਰੋਜ਼ਪੁਰ ਡਿਵੀਜ਼ਨ ਦੇ ਅਧੀਨ, ਜੰਮੂ, ਅੰਮ੍ਰਿਤਸਰ ਅਤੇ ਲੁਧਿਆਣਾ ਰੇਲਵੇ ਸਟੇਸ਼ਨਾਂ 'ਤੇ ਝੰਡੇ ਲਹਿਰਾਏ ਗਏ ਸਨ ਕਿਉਂਕਿ ਇਹ ਪੰਜਾਬ ਸੂਬੇ ਦੇ ਸਭ ਤੋਂ ਮਹੱਤਵਪੂਰਨ ਜ਼ਿਲ੍ਹੇ ਹਨ।

ਇਸ ਤਿਰੰਗੇ ਝੰਡੇ ਦੇ ਡੰਡੇ ਦੀ ਕੁੱਲ ਲੰਬਾਈ 100 ਫੁੱਟ ਹੈ, ਤਿਰੰਗੇ ਝੰਡੇ ਦਾ ਮਾਪ 30 x 20 ਫੁੱਟ ਹੈ। ਇਸਦੀ ਕੀਮਤ ਲਗਭਗ 10 ਲੱਖ ਰੁਪਏ ਹੈ। ਇਹ ਕਦਮ ਸੈਲਾਨੀਆਂ ਵਿੱਚ ਮਾਣ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਚੁੱਕਿਆ ਗਿਆ ਹੈ।

Published by:Drishti Gupta
First published:

Tags: Independence day, Ludhiana, Punjab