ਸ਼ਿਵਮ ਮਹਾਜਨ
ਲੁਧਿਆਣਾ: ਭਾਰਤ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਭਾਰਤ ਦਾ ਬਜਟ ਪੇਸ਼ ਕੀਤਾ ਗਿਆ ਹੈ।
ਬਜਟ ਦਾ ਹਰ ਵਰਗ ਨੂੰ ਇੰਤਜਾਰ ਰਹਿੰਦਾ ਹੈ।ਇਸ ਵਾਰ ਬਜਟ ਦੇ ਵਿਚਾਲੇ ਮੁੱਖ ਆਕਰਸ਼ਣ ਦਾ ਕੇਂਦਰ ਹੈ ਸਲੈਬ ਰੇਟਾਂ ਵਿਚ ਭਾਰੀ ਕਟੋਤੀ ਹੈ।
ਜਿੱਥੇ ਇਸ ਵਾਰ ਦੇ ਬਜਟ ਦੇ ਵਿਚਾਲੇ ਛੋਟੇ ਵਪਾਰੀਆਂ ਨੂੰ ਵੱਡਾ ਤੋਹਫਾ ਮਿਲਿਆ ਹੈ,ਉੱਥੇ ਹੀ ਮੈਡੀਕਲ ਸੈਕਟਰ ਵਿਚ ਨਵੇਂ ਕਾਲਜ ਖੋਲਣ ਜਾ ਰਹੇ ਹਨ। ਇਲੈਕਟਰੋਨਿਕ ਚੀਜ਼ਾ ਵੱਲ ਹੋਰ ਵੀ ਵਧੇਰੇ ਧਿਆਨ ਦਿੱਤਾ ਗਿਆ ਹੈ, ਨਾਲ ਹੀ ਇਲੈਕਟ੍ਰੋਨਿਕ ਵਾਹਨਾਂ ਅਤੇ ਮੋਬਾਈਲ, ਐਲ ਸੀ ਡੀ ਆਦਿ ਨੂੰ ਵੀ ਸਸਤਾ ਕੀਤਾ ਗਿਆ ਹੈ।
ਬਜਟ ਦੇ ਵਿਸ਼ੇ ਉੱਤੇ ਲੁਧਿਆਣਾ ਵਾਸੀਆਂ ਨਾਲ਼ ਗੱਲਬਾਤ ਕੀਤੀ ਅਤੇ ਜਿਆਦਾਤਰ ਲੁਧਿਆਣਾ ਵਾਸੀ ਇਸ ਬਜਟ ਦਾ ਸੁਆਗਤ ਕਰਦੇ ਹੋਏ ਨਜ਼ਰ ਆਏ। ਨ ਹਾਲਾਂਕਿ ਇਸ ਬਜਟ ਵਿੱਚ ਇੰਡਸਟਰੀ ,ਵਪਾਰ ਆਦਿ ਤੇ ਵਧੇਰੇ ਧਿਆਨ ਦਿੱਤਾ ਗਿਆ ਹੈ। ਦੂਸਰੇ ਪਾਸੇ ਸੋਨਾ, ਚਾਂਦੀ ,ਦਾਲ ਸਬਜ਼ੀ ਆਦਿ ਮਹਿੰਗੀ ਹੋਵੇਗੀ। ਸੁਣੋ ਕੀ ਕਹਿਣਾ ਹੈ ਲੁਧਿਆਣਾ ਵਾਸੀਆਂ ਦਾ ਉਹ ਇਸ ਬਜਟ ਨੂੰ ਚੰਗਾ ਕਹਿੰਦੇ ਹਨ ਜਾਂ ਮਾੜਾ,ਬਜਟ ਦੇ ਬਾਰੇ ਲੁਧਿਆਣਾ ਵਾਸੀਆਂ ਦਾ ਕੀ ਕੁਝ ਕਹਿਣਾ ਹੈ ਵੇਖੋ ਇਸ ਰਿਪੋਰਟ ਜ਼ਰੀਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Budget, Budget 2023, Ludhiana, Punjab