ਸ਼ਿਵਮ ਮਹਾਜਨ
ਲੁਧਿਆਣਾ: ਅਜੋਕੇ ਸਮੇਂ ਵਿੱਚ ਕੁੱਤਿਆਂ ਦੁਆਰਾ ਇਨਸਾਨਾਂ ਨੂੰ ਕੱਟਣ ਦੇ ਕੇਸ ਵਧਦੇ ਜਾ ਰਹੇ ਹਨ। ਕਈ ਵਾਰੀ ਕੁੱਤਿਆਂ ਦਾ ਘਟਣਾ ਇਨ੍ਹਾਂ ਘਾਤਕ ਸਿੱਧ ਹੁੰਦਾ ਹੈ, ਕਿ ਇਨਸਾਨ ਦੀ ਮੌਤ ਵੀ ਹੋ ਜਾਂਦੀ ਹੈ ਜਾਂ ਫਿਰ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਜਾਂਦੇ ਹਨ।
ਮੌਜੂਦਾ ਸਮੇਂ ਵਿੱਚ ਬਹੁਤ ਸਾਰੇ ਕੇਸ ਐਸੇ ਨਿਕਲ ਕੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਅਵਾਰਾ ਕੁੱਤਿਆਂ ਅਤੇ ਪਾਲਤੂ ਕੁੱਤਿਆਂ ਦੋਨੋਂ ਵਲੋਂ ਇਨਸਾਨਾਂ ਉੱਤੇ ਹਮਲਾ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਇਨਸਾਨ ਗੰਭੀਰ ਰੂਪ 'ਚ ਜ਼ਖਮੀ ਹੋ ਜਾਂਦੇ ਹਨ ਜਾਂ ਉਨ੍ਹਾਂ ਦੀ ਮੌਕੇ 'ਤੇ ਮੌਤ ਹੋ ਜਾਂਦੀ ਹੈ। ਜਿੱਥੇ ਸਰਕਾਰ ਅਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਰੈਬੀਜ਼ ਟੀਕਾ ਲਗਾ ਕੇ ਇਸ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ।ਉਥੇ ਹੀ ਦੂਸਰੇ ਪਾਸੇ ਇਸ ਦੇ ਬਾਵਜੂਦ ਵੀ ਅਵਾਰਾ ਕੁੱਤਿਆਂ ਦੀ ਤਾਦਾਦ ਵਧਦੀ ਜਾ ਰਹੀ ਹੈ।
ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੇ ਹੈੱਡ ਆਫ ਕਲੀਨਿਕਸ ਡਾ. ਐਸ ਐਸ ਰੰਧਾਵਾ ਦਾ ਕਹਿਣਾ ਸੀ, ਕਿ ਸਰਕਾਰ ਕੁੱਤਿਆਂ ਦੀ ਨਸਬੰਦੀ ਕਰਕੇ ਇਕ ਵਧੀਆ ਉਪਰਾਲਾ ਕਰ ਰਹੀ ਹੈ। ਪਰ ਫਿਰ ਵੀ ਸੂਬੇ ਦੇ ਕਈ ਖੇਤਰ ਅਜਿਹੇ ਹੁੰਦੇ ਹਨ ਜਿਨ੍ਹਾਂ ਦੇ ਵਿਚਾਲੇ ਸਰਕਾਰੀ ਨੁਮਾਇੰਦੇ ਆਪਣੀ ਪਹੁੰਚ ਨਹੀਂ ਕਰ ਸਕਦੇ ਜਿਸ ਦੇ ਕਰਕੇ ਸਿਸਟਮ ਵਿਚਾਲੇ ਕਮੀ ਵੇਖਣ ਨੂੰ ਮਿਲਦੀ ਹੈ ਅਤੇ ਅਵਾਰਾ ਕੁੱਤਿਆਂ ਦੀ ਜਨਸੰਖਿਆ ਵਿੱਚ ਵਾਧਾ ਹੁੰਦਾ ਹੈ। ਜਿਸ ਨਾਲ ਇਹਨਾਂ ਕੁੱਤੇ ਦੀ ਤਦਾਦ ਵੱਧਣ 'ਤੇ ਇਨਸਾਨਾਂ ਲਈ ਘਾਤਕ ਸਿੱਧ ਹੁੰਦੇ ਹਨ।
ਉਥੇ ਹੀ ਦੂਸਰੇ ਪਾਸੇ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਲੋਕ ਘਰਾਂ ਵਿੱਚ ਕੁੱਤੇ ਪਾਲਦੇ ਹਨ ਤਾਂ ਉਨ੍ਹਾਂ ਨੂੰ ਘਰਾਂ ਵਿਚ ਅਜਿਹੀ ਨਸਲ ਪਾਲਣੀ ਚਾਹੀਦੀ ਹੈ ਜੋ ਕਿ ਕਿਸਾਨਾਂ ਪ੍ਰਤੀ ਮਿੱਤਰਤਾ ਵਾਲੀ ਹੋਵੇ ,ਨਾ ਕੀ ਉਹ ਅਜਿਹੇ ਕੁੱਤੇ ਪਾਲਣ ਜੋ ਕਿ ਸ਼ਿਕਾਰ ਕਰਨ ਲਈ ਜਾਂ ਫਿਰ ਘਰੇਲੂ ਨਹੀਂ ਹੁੰਦੇ।
ਇਸ ਤੋਂ ਬਾਅਦ ਵੀ ਜੇਕਰ ਤੁਸੀਂ ਘਰ ਵਿੱਚ ਕੁੱਤਾ ਪਾਲਣਾ ਹੈ ਤਾਂ ਉਸ ਨੂੰ ਇੱਕ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਮਾਲਕ 'ਤੇ ਹਮਲਾ ਨਾ ਕਰੇ। ਉਸ ਨੂੰ ਸਹੀ ਗਲਤ ਦਾ ਅੰਦਾਜ਼ਾ ਹੋਣਾ ਚਾਹੀਦਾ ਹੈ। ਅਜਿਹਾ ਸਭ ਕੁਝ ਤਾਂ ਹੀ ਹੋ ਸਕਦਾ ਹੈ ਜੇਕਰ ਕੁੱਤੇ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਡਾਕਟਰ ਦਾ ਕਹਿਣਾ ਸੀ ਕਿ ਵਿਦੇਸ਼ ਵਿੱਚ ਵੀ ਕੁੱਤਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਘਰਾਂ ਵਿੱਚ ਪਾਲਿਆ ਜਾਂਦਾ ਹੈ।ਅਜਿਹਾ ਹੀ ਸਿਸਟਮ ਸਾਨੂੰ ਲੋਕਾਂ ਨੂੰ ਵੀ ਅਪਨਾਉਣਾ ਚਾਹੀਦਾ ਹੈ, ਤਾਂ ਜੋ ਕੁੱਤਿਆਂ ਦੁਆਰਾ ਵੱਧ ਕਟਣ ਦੇ ਕੇਸਾਂ ਵਿਚ ਘਾਟਾ ਆਵੇ ਅਤੇ ਇਨਸਾਨ ਦੀ ਜ਼ਿੰਦਗੀ ਬਚਾਈ ਜਾ ਸਕੇ। ਹੋਰ ਕੀ ਕੁਝ ਕਿਹਾ ਮਾਹਿਰ ਡਾ. ਐਸ ਐਸ ਰੰਧਾਵਾ ਨੇ ਜਾਣੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Dogs, Dogslover, Ludhiana, Punjab, Stray dogs, Street dogs