Home /ludhiana /

ਲੁਧਿਆਣਾ ਚ ਮਸ਼ਹੂਰ ਹੈ ਚਾਂਦੀ ਰੱਥ ਵਾਲਾ ਮੰਦਰ, ਜਾਣੋ ਇਸਦਾ ਦਿਲਚਸਪ ਇਤਿਹਾਸ

ਲੁਧਿਆਣਾ ਚ ਮਸ਼ਹੂਰ ਹੈ ਚਾਂਦੀ ਰੱਥ ਵਾਲਾ ਮੰਦਰ, ਜਾਣੋ ਇਸਦਾ ਦਿਲਚਸਪ ਇਤਿਹਾਸ

ਇਸ

ਇਸ ਚਾਂਦੀ ਰਥ ਨੂੰ ਸਾਲ ਦੇ ਵਿੱਚ ਕੇਵਲ ਇੱਕ ਵਾਰ ਮਹਾਂਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਦੌਰਾਨ ਲੋਕਾਂ

ਇਸ ਚਾਂਦੀ ਰਥ ਨੂੰ ਸਾਲ ਦੇ ਵਿੱਚ ਕੇਵਲ ਇੱਕ ਵਾਰ ਮਹਾਂਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਦੌਰਾਨ ਲੋਕਾਂ ਨੂੰ ਦਰਸ਼ਨ ਕਰਵਾਉਣ ਦੇ ਲਈ ਸਡ਼ਕ 'ਤੇ ਉਤਾਰਿਆ ਜਾਂਦਾ ਹੈ ਅਤੇ ਪੂਰੇ ਸ਼ਹਿਰ ਭਰ ਦੇ ਵਿੱਚ ਸ਼ਰਧਾਲੂਆਂ ਨੂੰ ਇਸ ਚਾਂਦੀ ਰੱਥ ਦੇ ਦਰਸ਼ਨ ਕਰਵਾਏ ਜਾਂਦੇ ਹਨ।

 • Share this:

  ਸ਼ਿਵਮ ਮਹਾਜਨ,

  ਲੁਧਿਆਣਾ 'ਚ ਚਾਂਦੀ ਰੱਥ ਵਾਲਾ ਮੰਦਰ ਕਾਫੀ ਮਸ਼ਹੂਰ ਹੈ। ਇਸ ਮੰਦਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਮੰਦਰ ਪੁਰਾਤਨ ਸਮੇਂ ਵਿੱਚ ਨਦੀ ਦੇ ਕਿਨਾਰੇ 'ਤੇ ਬਣਿਆ ਹੋਇਆ ਸੀ ਅਤੇ ਜਿਉਂ-ਜਿਉਂ ਵਿਕਾਸ ਹੋਇਆ ਤਾਂ ਇਹ ਮੰਦਰ ਅੱਜ ਵੀ ਉਸੀ ਪਾਵਨ ਸ਼ਿਵਲਿੰਗ ਰੂਪ ਵਿੱਚ ਵਿਰਾਜਮਾਨ ਹੈ।

  ਇਸ ਮੰਦਰ ਨੂੰ ਚਾਂਦੀ ਰੱਥ ਵਾਲੇ ਮੰਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਿਉਂਕਿ ਇਸ ਦੇ ਵਿਚਾਲੇ ਭਗਵਾਨ ਭੋਲੇਨਾਥ ਦਾ ਚਾਂਦੀ ਦਾ ਰਥ ਦਾ ਨਿਰਮਾਣ ਕਰਵਾਇਆ ਗਿਆ ਹੈ ਜਿਸਦੇ ਉੱਤੇ ਭਗਵਾਨ ਸ਼ੰਕਰ ਵਿਰਾਜਮਾਨ ਹਨ। ਇਸ ਚਾਂਦੀ ਰਥ ਨੂੰ ਸਾਲ ਦੇ ਵਿੱਚ ਕੇਵਲ ਇੱਕ ਵਾਰ ਮਹਾਂਸ਼ਿਵਰਾਤਰੀ ਦੀ ਸ਼ੋਭਾ ਯਾਤਰਾ ਦੌਰਾਨ ਲੋਕਾਂ ਨੂੰ ਦਰਸ਼ਨ ਕਰਵਾਉਣ ਦੇ ਲਈ ਸਡ਼ਕ 'ਤੇ ਉਤਾਰਿਆ ਜਾਂਦਾ ਹੈ ਅਤੇ ਪੂਰੇ ਸ਼ਹਿਰ ਭਰ ਦੇ ਵਿੱਚ ਸ਼ਰਧਾਲੂਆਂ ਨੂੰ ਇਸ ਚਾਂਦੀ ਰੱਥ ਦੇ ਦਰਸ਼ਨ ਕਰਵਾਏ ਜਾਂਦੇ ਹਨ।

  ਇਹ ਮੰਦਰ ਲੁਧਿਆਣਾ ਦੀ ਪ੍ਰਾਚੀਨ ਗਊਸ਼ਾਲਾ ਦੇ ਕੋਲ ਗਊਸ਼ਾਲਾ ਰੋਡ ਤੇ ਉੱਥੇ ਹੀ ਸਥਿਤ ਹੈ। ਇਸ ਦੀ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਦੂਰੀ ਤਕਰੀਬਨ 1.5 ਕਿਲੋਮੀਟਰ ਅਤੇ ਲੁਧਿਆਣਾ ਬੱਸ ਸਟੈਂਡ ਤੋਂ ਦੂਰੀ ਤਕਰੀਬਨ 6 ਕਿਲੋਮੀਟਰ ਹੈ। ਇਸ ਮੰਦਰ ਤਕ ਤੁਸੀਂ ਆਟੋ ,ਸਾਈਕਲ,ਰਿਕਸ਼ਾ, ਕਾਰ ,ਸਕੂਟਰ ਆਦਿ ਰਾਹੀਂ ਬੜੀ ਅਸਾਨੀ ਨਾਲ ਪਹੁੰਚ ਸਕਦੇ ਹੋ।

  Published by:Drishti Gupta
  First published:

  Tags: Ludhiana, Punjab, Sawan, Temple