ਸ਼ਿਵਮ ਮਹਾਜਨ,
ਲੁਧਿਆਣਾ: ਭਾਰਤ ਇੱਕ ਲੋਕਤੰਤਰੀ ਦੇਸ਼ ਹੈ। ਲੋਕਤੰਤਰਿਕ ਦੇਸ਼ ਵਿੱਚ ਵਸਨੀਕਾਂ ਨੂੰ ਆਪਣੀ ਮਰਜ਼ੀ ਮੁਤਾਬਿਕ ਆਪਣੇ ਨੁਮਾਇੰਦੇ ਚੁਣਨ ਦਾ ਅਧਿਕਾਰ ਹੈ। ਪੰਜਾਬ ਦੇ ਵਿਚਾਲੇ ਇਸ ਵਾਰ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਸਰਕਾਰ ਦੇ ਵਾਅਦੇ ਅਤੇ ਦਾਅਵੇ ਸਰਕਾਰ ਬਣਨ ਤੋਂ ਬਾਅਦ ਕਿੰਨੇ ਪੂਰੇ ਹੋਏ ਇਸ ਬਾਰੇ ਕੁਝ ਵੀ ਕਹਿਣਾ ਅਜੇ ਮੁਸ਼ਕਿਲ ਹੈ।
ਪਰ ਦੂਜੇ ਪਾਸੇ ਲੁਧਿਆਣਾ ਦੇ ਆਰਤੀ ਚੌਂਕ ਵਿੱਚ ਬਣੇ ਲੇਬਰ ਸ਼ੈੱਡ ਖੜੇ ਦਿਹਾੜੀਦਾਰ ਹਰ ਰੋਜ਼ ਬਿਨਾਂ ਦਿਹਾੜੀ ਮਿਲੇ ਹੀ ਘਰ ਵਾਪਿਸ ਚਲੇ ਜਾਂਦੇ ਹਨ। ਦਿਹਾੜੀਦਾਰਾਂ ਦਾ ਕਹਿਣਾ ਸੀ ਕਿ ਵਧਦੀ ਮਹਿੰਗਾਈ ਦੇ ਕਰਕੇ ਅਤੇ ਰੇਤਾ ਬਜਰੀ ਮਹਿੰਗਾ ਹੋਣ ਕਰਕੇ ਲੋਕ ਘਰਾਂ ਵਿਚਾਲੇ ਕੰਮ ਨਹੀਂ ਕਰਵਾ ਰਹੇ, ਜਿਸ ਕਰਕੇ ਉਨ੍ਹਾਂ ਨੂੰ ਕੋਈ ਨਹੀਂ ਪੁੱਛਦਾ।
ਲੁਧਿਆਣਾ ਵਿਚ ਆਉਣ ਵਾਲੀ ਲੇਬਰ ਲੁਧਿਆਣਾ ਦੇ ਨਾਲ ਲੱਗਦੇ ਦੂਰ-ਦੁਰਾਡੇ ਪਿੰਡਾਂ ਤੋਂ ਆਉਂਦੀ ਹੈ। ਜਿੱਥੇ ਇਹ ਦਿਹਾੜੀਦਾਰ ਕਰਾਇਆ ਭਾੜਾ ਖਰਚ ਕੇ ਆਉਂਦੇ ਹਨ। ਉਥੇ ਇਹ ਪੂਰਾ ਦਿਨ ਕੱਟਦੇ ਅਤੇ ਠੰਡ ਵਿਚ ਖੜ੍ਹ ਕੇ ਬਿਨਾਂ ਕੋਈ ਦਿਹਾੜੀ ਬਣਾਏ ਘਰ ਵਾਪਿਸ ਚਲੇ ਜਾਂਦੇ ਹਨ, ਤਾਂ ਇਨ੍ਹਾਂ ਦਾ ਮਨ ਨਿਰਾਸ਼ ਹੋ ਜਾਂਦਾ ਹੈ। ਦਿਹਾੜੀਦਾਰਾਂ ਨੇ ਦਿਹਾੜੀ ਕੰਮ ਆ ਕੇ ਆਪਣੇ ਪਰਿਵਾਰ ਦਾ ਢਿੱਡ ਵੀ ਭਰਨਾ ਹੁੰਦਾ ਹੈ ਪਰ ਉਹ ਅਸਫਲ ਹੋ ਜਾਂਦੇ ਹਨ।
ਦਿਹਾੜੀਦਾਰਾਂ ਮੁਤਾਬਕ ਹਫ਼ਤੇ ਵਿੱਚ ਕੇਵਲ ਦੋ ਦਿਨ ਹੀ ਦਿਹਾੜੀ ਮਿਲਦੀ ਹੈ ਜਦ ਕਿ ਬਾਕੀ ਦਿਨ ਉਨ੍ਹਾਂ ਨੂੰ ਘਰ ਖਾਲੀ ਹੱਥ ਵਾਪਿਸ ਜਾਣਾ ਪੈਂਦਾ ਹੈ। ਜਿਸ ਕਰਕੇ ਉਨ੍ਹਾਂ ਵਿਚ ਕਾਫੀ ਮੁਸ਼ਕਿਲਾਂ ਤੇ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ। ਦਿਹਾੜੀਦਾਰਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਇਸ ਵਿਸ਼ੇ ਵਿੱਚ ਕੋਈ ਮਦਦ ਕਰਨੀ ਚਾਹੀਦੀ ਹੈ।ਦਿਹਾੜੀਦਾਰਾਂ ਨੂੰ ਉਨ੍ਹਾਂ ਦੇ ਹੁਨਰ ਤਜ਼ਰਬੇ ਮੁਤਾਬਿਕ ਕੰਮ ਲੈਣਾ ਚਾਹੀਦਾ ਹੈ ਉਹਨਾਂ ਨੂੰ ਕੱਚੇ ਹੀ ਭਰਤੀ ਕੀਤਾ ਜਾਵੇ ਮਹੀਨੇ ਦੀ ਨਿਰਧਾਰਿਤ ਤਨਖਾਹ ਹੋਵੇ ਤਾਂ ਜੋ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕਣ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ludhiana, Migrant labourers, Unemployment