Home /ludhiana /

ਸਾਹਿਲ-ਸ਼ਿਵ ਪਾਰਕ 'ਚ ਕਰਦੇ ਹਨ ਸੰਗੀਤ ਦਾ ਰਿਆਜ਼, ਜਾਣੋ ਕਿਉਂ ਘਰ 'ਚ ਖੜੀ ਹੁੰਦੀ ਹੈ ਮੁਸੀਬਤ

ਸਾਹਿਲ-ਸ਼ਿਵ ਪਾਰਕ 'ਚ ਕਰਦੇ ਹਨ ਸੰਗੀਤ ਦਾ ਰਿਆਜ਼, ਜਾਣੋ ਕਿਉਂ ਘਰ 'ਚ ਖੜੀ ਹੁੰਦੀ ਹੈ ਮੁਸੀਬਤ

X
ਕਿਰਾਏ

ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਾਹਿਲ ਅਤੇ ਸ਼ਿਵ ਪਾਰਕ ਵਿੱਚ ਕਰਦੇ ਹਨ ਸੰਗੀਤ ਦਾ ਰਿਆਜ਼

ਲੁਧਿਆਣਾ: ਇਹ ਕਹਾਣੀ ਹੈ 19 ਸਾਲ ਦੇ ਸਾਹਿਲ ਅਤੇ 22 ਸਾਲ ਦੇ ਸ਼ਿਵ ਨਾਮਕ ਦੋ ਸਕੇ ਭਰਾਵਾਂ ਦੀ। ਇਹ ਦੋਨੋਂ ਭਰਾ ਲੁਧਿਆਣਾ ਦੇ ਕੁੰਦਨਪੁਰੀ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ। ਬਚਪਨ ਤੋਂ ਹੀ ਦੋਨੋਂ ਭਰਾ ਸੰਗੀਤ ਦੇ ਨਾਲ ਜੁੜੇ ਹੋਏ ਹਨ। ਸਾਹਿਲ ਅਤੇ ਸ਼ਿਵ ਦਾ ਪਰਿਵਾਰ ਦਾ ਪਿਛੋਕੜ ਸੰਗੀਤ ਨਾਲ ਸਬੰਧਤ ਹੈ। ਇਸ ਦੇ ਮਾਤਾ ਜੀ ਵੀ ਇੱਕ ਗੀਤਕਾਰ ਦੇ ਪਰਿਵਾਰ ਤੋਂ ਆਉਂਦੇ ਹਨ ਅਤੇ ਪਿਤਾ ਵੀ ਜਵਾਨੀ ਦੀ ਉਮਰ ਵਿੱਚ ਢੋਲ ਵਜਾਉਂਦਾ ਕੰਮ ਕਰਦੇ ਸਨ। ਪਰ ਅੱਜ ਕੱਲ ਸਾਹਿਤ ਸ਼ਿਵ ਦੇ ਪਿਤਾ ਵੱਲੋਂ ਕੱਪੜੇ ਪ੍ਰੈੱਸ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਕਿਰਾਏ ਦੇ ਮਕਾਨ ਵਿੱਚ ਰਹਿਣ ਕਰਕੇ ਦੋਨੋਂ ਭਰਾ ਜਦੋਂ ਸੰਗੀਤ ਦਾ ਰਿਆਜ਼ ਕਰਦੇ ਹਨ ਤਾਂ ਮਕਾਨ ਮਾਲਕ ਵੱਲੋਂ ਅਤੇ ਨੇੜੇ ਦੇ ਇਲਾਕਾ ਨਿਵਾਸੀਆਂ ਵੱਲੋਂ ਇਸ ਦੀ ਮਨਾਹੀ ਕੀਤੀ ਜਾਂਦੀ ਹੈ। ਉਨ੍ਹਾਂ ਦੇ ਅਨੁਸਾਰ ਇਸ ਨਾਲ ਘਰ ਦੇ ਵਿੱਚ ਸ਼ੋਰ-ਸ਼ਰਾਬਾ ਪੈਂਦਾ ਹੈ ਅਤੇ ਮੁਹੱਲੇ ਵਿੱਚ ਅਸ਼ਾਂਤੀ ਦਾ ਮਾਹੌਲ ਬਣਦਾ ਹੈ। ਦੋਨੋ ਭਰਾਵਾਂ ਦੇ ਕੋਲ ਕੋਈ ਐਸੀ ਥਾਂ ਨਹੀਂ ਜਿੱਥੇ ਉਹ ਸੰਗੀਤ ਰਿਆਜ਼ ਕਰ ਸਕਣ।

ਜਿਸ ਤੋਂ ਬਾਅਦ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਹੁਣ ਤਾਂ ਉਹ ਆਪਣਾ ਸੰਗੀਤ ਰਿਆਜ਼ ਪਾਰਕ ਵਿਚਲੇ ਕਰਨਗੇ। ਜਿੱਥੇ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਰੋਕ-ਟੋਕ ਨਹੀਂ ਕਰੇਗਾ ਅਤੇ ਇਸ ਦੇ ਨਾਲ ਲੋਕ ਉਨ੍ਹਾਂ ਦੀ ਕਲਾ ਬਾਰੇ ਵੀ ਜਾਣੂ ਹੋ ਪਾਣਗੇ। ਪੂਰੀ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ ਅਤੇ ਜਾਣੋ ਸਾਹਿਲ ਅਤੇ ਸ਼ਿਵ ਦੀ ਸੰਗੀਤ ਦੇ ਰਿਆਜ਼ ਪਿੱਛੇ ਛਿਪੀ ਹੋਈ ਕਹਾਣੀ ਨੂੰ ਜ਼ਰੂਰ ਦੇਖੋ।

Published by:Rupinder Kaur Sabherwal
First published:

Tags: Ludhiana, Punjab