Home /ludhiana /

Child trafficking ਖ਼ਿਲਾਫ਼ Ludhiana ਪ੍ਰਸ਼ਾਸਨ ਦੀ ਵੱਡੀ ਕਾਰਵਾਈ

Child trafficking ਖ਼ਿਲਾਫ਼ Ludhiana ਪ੍ਰਸ਼ਾਸਨ ਦੀ ਵੱਡੀ ਕਾਰਵਾਈ

X
Child

Child trafficking ਖ਼ਿਲਾਫ਼ Ludhiana ਪ੍ਰਸ਼ਾਸਨ ਦੀ ਵੱਡੀ ਕਾਰਵਾਈ

ਚਾਈਲਡ ਟ੍ਰੈਫ਼ਿਕਿੰਗ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ, ਲੁਧਿਆਣਾ ਪ੍ਰਸ਼ਾਸਨ ਨੇ ਬਿਹਾਰ ਤੋਂ ਰੇਲ ਗੱਡੀ ਰਾਹੀਂ ਲਿਆਂਦੇ ਜਾ ਰਹੇ 18 ਸਾਲ ਤੋਂ ਘੱਟ ਉਮਰ ਦੇ 15 ਬੱਚਿਆਂ ਨੂੰ ਛੁਡਵਾਇਆ। ਜਿਸ ਵਿੱਚ ਬਚਪਨ ਬਚਾਓ ਅੰਦੋਲਨ ਦੇ ਨਾਲ ਜੀਆਰਪੀ, ਲੁਧਿਆਣਾ ਪੁਲਿਸ ਅਤੇ ਹੋਰਾਂ ਵਿਭਾਗਾਂ ਦਾ ਵੀ ਯੋਗਦਾਨ ਰਿਹਾ।

ਹੋਰ ਪੜ੍ਹੋ ...
  • Local18
  • Last Updated :
  • Share this:

ਪ੍ਰਦੀਪ ਭੰਡਾਰੀ

ਲੁਧਿਆਣਾ: ਚਾਈਲਡ ਟ੍ਰੈਫ਼ਿਕਿੰਗ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ, ਲੁਧਿਆਣਾ ਪ੍ਰਸ਼ਾਸਨ ਨੇ ਬਿਹਾਰ ਤੋਂ ਰੇਲ ਗੱਡੀ ਰਾਹੀਂ ਲਿਆਂਦੇ ਜਾ ਰਹੇ 18 ਸਾਲ ਤੋਂ ਘੱਟ ਉਮਰ ਦੇ 15 ਬੱਚਿਆਂ ਨੂੰ ਛੁਡਵਾਇਆ। ਜਿਸ ਵਿੱਚ ਬਚਪਨ ਬਚਾਓ ਅੰਦੋਲਨ ਦੇ ਨਾਲ ਜੀਆਰਪੀ, ਲੁਧਿਆਣਾ ਪੁਲਿਸ ਅਤੇ ਹੋਰਾਂ ਵਿਭਾਗਾਂ ਦਾ ਵੀ ਯੋਗਦਾਨ ਰਿਹਾ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਰੇਲਵੇ ਸਟੇਸ਼ਨ 'ਤੇ ਜਾਲ ਵਿਛਾ ਕੇ ਇਨ੍ਹਾਂ ਬੱਚਿਆਂ ਨੂੰ ਛੁਡਵਾਇਆ। ਬੱਚਿਆਂ ਨੂੰ ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲਿਆਂਦਾ ਗਿਆ ਸੀ। ਫਿਲਹਾਲ ਇਨ੍ਹਾਂ ਬੱਚਿਆਂ ਦੇ ਮੈਡੀਕਲ ਤੋਂ ਬਾਅਦ ਕਾਊਂਸਲਿੰਗ ਕੀਤੀ ਜਾਵੇਗੀ ਅਤੇ ਮਾਪਿਆਂ ਕੋਲ ਵਾਪਸ ਭੇਜਿਆ ਜਾਵੇਗਾ।

ਦੂਜੇ ਪਾਸੇ ਬਚਪਨ ਬਚਾਓ ਅੰਦੋਲਨ ਦੇ ਜ਼ਿਲ੍ਹਾ ਪ੍ਰਾਜੈਕਟ ਇੰਚਾਰਜ ਸੰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਚਾਈਲਡ ਹੈਲਪਲਾਈਨ ’ਤੇ ਰੇਲ ਰਾਹੀਂ ਬੱਚਿਆਂ ਨੂੰ ਲਿਆਉਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਅੰਬਾਲਾ ਤੋਂ ਹੀ ਆਪਣੀ ਟੀਮ ਨਾਲ ਜਾਂਚ ਕਰ ਰਹੇ ਸਨ ਅਤੇ ਲੁਧਿਆਣਾ ਵਿਖੇ 15 ਬੱਚਿਆਂ ਨੂੰ ਛੁਡਵਾਇਆ ਗਿਆ।

Published by:Sarbjot Kaur
First published:

Tags: Administration, Child care, Ludhiana