Home /News /ludhiana /

Punjab Election 2022: ਭਾਜਪਾ ਦੇ ਉਮੀਦਵਾਰ ਸੁੱਚਾ ਰਾਮ ਲੱਧੜ 'ਤੇ ਤਲਵਾਰਾਂ ਨਾਲ ਹਮਲਾ, ਬੁਰੀ ਤਰ੍ਹਾਂ ਹੋਏ ਜ਼ਖ਼ਮੀ

Punjab Election 2022: ਭਾਜਪਾ ਦੇ ਉਮੀਦਵਾਰ ਸੁੱਚਾ ਰਾਮ ਲੱਧੜ 'ਤੇ ਤਲਵਾਰਾਂ ਨਾਲ ਹਮਲਾ, ਬੁਰੀ ਤਰ੍ਹਾਂ ਹੋਏ ਜ਼ਖ਼ਮੀ

ਐਸ ਆਰ ਲੱਧੜ 'ਤੇ ਤਲਵਾਰਾਂ ਨਾਲ ਹਮਲਾ (ਸੰਕੇਤਕ ਫੋਟੋ)

ਐਸ ਆਰ ਲੱਧੜ 'ਤੇ ਤਲਵਾਰਾਂ ਨਾਲ ਹਮਲਾ (ਸੰਕੇਤਕ ਫੋਟੋ)

Punjab Election 2022: ਗਿੱਲ ਹਲਕੇ ਤੋਂ ਭਾਰਤੀ ਜਨਤਾ ਪਾਰਟੀ (BJP) ਦੇ ਉਮੀਦਵਾਰ ਐਸ ਆਰ ਲੱਧੜ (Sucha Ram Ladha) 'ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਸ ਹਮਲੇ 'ਚ ਐੱਸ.ਆਰ. ਲੱਧੜ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ।

ਹੋਰ ਪੜ੍ਹੋ ...
  • Share this:

Punjab Election 2022: ਗਿੱਲ ਹਲਕੇ ਤੋਂ ਭਾਰਤੀ ਜਨਤਾ ਪਾਰਟੀ (BJP) ਦੇ ਉਮੀਦਵਾਰ ਐਸ ਆਰ ਲੱਧੜ (Sucha Ram Ladha) 'ਤੇ ਜਾਨਲੇਵਾ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਇਸ ਹਮਲੇ 'ਚ ਐੱਸ.ਆਰ. ਲੱਧੜ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ।

ਐਸ ਆਰ ਲੱਧੜ 'ਤੇ ਤਲਵਾਰਾਂ ਨਾਲ ਹਮਲਾ

ਜਾਣਕਾਰੀ ਅਨੁਸਾਰ ਘਟਨਾ ਦੇਰ ਰਾਤ ਲੱਧੜ ਚੋਣ ਮੀਟਿੰਗ ਦੌਰਾਨ ਲੁਧਿਆਂ ਜ਼ਿਲ੍ਹੇ ਦੇ ਪਿੰਡ ਖੇੜੀ 'ਚ ਵਾਪਰੀ। ਹਲਕਾ ਗਿੱਲ ਦੇ ਪਿੰਡ ਕਿਲ੍ਹਾ ਰਾਏਪੁਰ ਦੇ ਨਜ਼ਦੀਕੀ ਪਿੰਡ ਖੇੜੀ ਝਮੇੜੀ ਨੇੜੇ ਚੋਣ ਪ੍ਰਚਾਰ ਕਰਨ ਅਤੇ ਅਗਲੀ ਚੋਣ ਮੀਟਿੰਗ ਲਈ ਜਾ ਰਹੇ ਭਾਜਪਾ ਉਮੀਦਵਾਰ ਐਸ.ਆਰ.ਲੱਦੜ 'ਤੇ ਕਥਿਤ ਤੌਰ 'ਤੇ ਅਣਪਛਾਤੇ ਬਾਈਕ ਸਵਾਰਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਉਨ੍ਹਾਂ ਦੀ ਗੱਡੀ ਦੇ ਟੁੱਟੇ ਸ਼ੀਸ਼ਿਆਂ ਦੀ ਵੀਡਿਓ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਐੱਸ ਆਰ ਲੱਧੜ ਦੇ ਬੇਟੇ ਅਤੇ ਭਾਜਪਾ ਦੇ ਕੁਝ ਆਗੂਆਂ ਦਾ ਕਹਿਣਾ ਹੈ ਕਿ ਸਾਡੇ ਉਮੀਦਵਾਰ ਤੇ ਜਾਨਲੇਵਾ ਹਮਲਾ ਕਰਵਾਇਆ ਗਿਆ। ਐੱਸਆਰ ਲੱਧੜ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਜ਼ਰੂਰ ਦਾਖਲ ਕਰਵਾਇਆ ਗਿਆ ਹਾਲਾਂਕਿ ਉਨ੍ਹਾਂ ਨੂੰ ਕਿੰਨੀ ਸੱਟ ਲੱਗੀ ਜਾਂ ਨਹੀਂ ਇਸ ਬਾਰੇ ਵੀ ਹਾਲੇ ਖੁਲਾਸਾ ਹੋਣਾ ਬਾਕੀ ਹੈ।

ਭਾਜਪਾ ਉਮੀਦਵਾਰ ਪ੍ਰਵੀਨ ਬਾਂਸਲ ਬੋਲੇ...

ਇਸ ਮੌਕੇ ਤੇ ਪਹੁੰਚੇ ਭਾਜਪਾ ਦੇ ਆਗੂਆਂ ਅਤੇ ਐੱਸਆਰ ਲੱਧੜ ਦੇ ਬੇਟੇ ਨੇ ਕਿਹਾ ਕਿ ਉਨ੍ਹਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ ਲੁਧਿਆਣਾ ਉੱਤਰੀ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਪ੍ਰਵੀਨ ਬਾਂਸਲ ਨੇ ਕਿਹਾ ਕਿ ਇੱਕ ਸੇਵਾਮੁਕਤ ਆਈਏਐੱਸ ਅਫ਼ਸਰ ਤੇ ਇਸ ਤਰ੍ਹਾਂ ਹਮਲਾ ਹੋਣਾ ਬੜੀ ਮੰਦਭਾਗੀ ਗੱਲ ਹੈ। ਉਹ ਸੁਲਝੇ ਹੋਏ ਲੀਡਰ ਨੇ ਪਰ ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਨੇ ਅਜਿਹੇ ਆਗੂ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਵੇਵ ਬਣ ਰਹੀ ਹੈ ਲੋਕ ਭਾਜਪਾ ਦੇ ਹੱਕ ਵਿਚ ਨਿੱਤਰ ਰਹੇ ਹਨ, ਜਿਸ ਕਰਕੇ ਵਿਰੋਧੀਆਂ ਨੂੰ ਇਸ ਦਾ ਡਰ ਸਤਾ ਰਿਹਾ ਹੈ ਅਤੇ ਉਹ ਅਜਿਹੀਆਂ ਸਾਜ਼ਿਸ਼ਾਂ ਰਚ ਰਹੇ ਨੇ ਉਨ੍ਹਾਂ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਚਾਰ ਕਰ ਰਹੇ ਐੱਸ ਆਰ ਲੱਧੜ ਤੇ ਹਮਲਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਪੰਜਾਬ ਦੇ ਵਿੱਚ ਵਿਗੜੀ ਹੋਈ ਹੈ ਜਿਸ ਤੇ ਠੱਲ੍ਹ ਪਾਉਣੀ ਜ਼ਰੂਰੀ ਹੈ।

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਉਧਰ ਮੌਕੇ ਤੇ ਪੁਜੀ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਆਰ ਐਸ ਲੱਦੜ ਦੇ ਸਮਰਥਕਾਂ ਨੇ ਇਹ ਇਲਜ਼ਾਮ ਲਗਾਏ ਨੇ ਕੇ ਉਨ੍ਹਾਂ ਦੀ ਗੱਡੀ ਤੇ 8-10 ਲੋਕਾਂ ਨੇ ਹਮਲਾ ਕੀਤਾ ਹੈ, ਉਨ੍ਹਾਂ ਕਿਹਾ ਕਿ ਬਿਆਨ ਕਲਮ ਬੱਧ ਕੀਤੇ ਜਾ ਰਹੇ ਹਨਛ। ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈ। ਪਰ ਸੋਸ਼ਲ ਮੀਡੀਆ ਤੇ ਅਤੇ ਭਾਜਪਾ ਦੇ ਅਧਿਕਾਰਕ ਪੇਜ ਤੇ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਉਧਰ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।

Published by:rupinderkaursab
First published:

Tags: BJP, Punjab, Punjab Assembly election 2022, Punjab BJP