ਸ਼ਿਵਮ ਮਹਾਜਨ
ਲੁਧਿਆਣਾ: ਪੰਜਾਬੀ ਜਾਣੇ ਜਾਂਦੇ ਹਨ ਆਪਣੀ ਖੁਰਾਕ, ਸੱਭਿਆਚਾਰ ਅਤੇ ਮਹਿੰਗੇ ਸ਼ੌਂਕਾ ਨੂੰ ਲੈ ਕੇ। ਅਜਿਹਾ ਇੱਕ ਸੌਂਕ ਲੁਧਿਆਣਾ ਸਰਬਜੀਤ ਸਿੰਘ ਨੇ ਖਰੀਦਿਆ ਹੈ। ਸਰਬਜੀਤ ਸਿੰਘ ਜੋ ਕਿ ਲੁਧਿਆਣਾ ਦੇ ਵੱਡੇ ਹੈਂਡਲੂਮ ਵਪਾਰੀ ਹਨ। ਉਨ੍ਹਾਂ ਦੇ ਬੱਚਿਆਂ ਵੱਲੋਂ ਟੀਵੀ ਉੱਤੇ ਇਸ ਬਾਈਕ ਨੂੰ ਪਸੰਦ ਕੀਤਾ ਗਿਆ ਸੀ। ਆਪਣੇ ਪਿਤਾ ਸਰਬਜੀਤ ਨੂੰ ਉਸ ਵਿਦੇਸ਼ੀ ਬਾਈਕ ਬਾਰੇ ਦੱਸਣ 'ਤੇ ਉਸਦੇ ਪਿਤਾ ਨੇ ਵਿਦੇਸ਼ੀ ਬਾਈਕ ਦਾ ਆਡਰ ਦੇ ਦਿੱਤਾ।
ਇਹ ਬਾਈਕ ਤਾਈਵਾਨ ਦੀ ਹੈ,ਜੋ ਕਿ ਤਾਇਵਾਨ ਦੇ ਵਿਚਾਲੇ ਖੇਤੀਬਾੜੀ ਦੇ ਕੰਮ ਲਈ ਵਰਤੀ ਜਾਂਦੀ ਹੈ। ਇਸ ਬਾਈਕ ਦੇ ਅੱਗੇ ਵਾਲੇ ਪਾਸੇ ਟੋਚਨ ਵੀ ਮੌਜੂਦ ਹੈ। ਇਸ ਨੂੰ ਸੜਕਾਂ 'ਤੇ ਚਲਾਉਣ ਦੀ ਇਜਾਜ਼ਤ ਨਹੀਂ ਇਸ ਲਈ ਸਰਬਜੀਤ ਆਪਣੇ ਨਿੱਜੀ ਫਰਮਾਂ ਹਾਊਸ ਵਿੱਚ ਆਪਣੇ ਬੱਚਿਆਂ ਨੂੰ ਇਸ ਦੀ ਸਵਾਰੀ ਕਰਵਾਉਂਦੇ ਹਨ।
ਇਸ ਬਾਈਕ ਦੀ ਖਾਸੀਅਤ ਹੈ ਕਿ ਇਹ ਫੋਰ ਬਾਈ ਫੋਰ ਬਾਈਕ ਹੈ ਅਤੇ ਇਸ ਦੇ ਵਿਚਾਲੇ 550 ਸੀ ਸੀ ਦਾ ਵੱਡਾ ਇੰਜਣ ਹੈ।ਹੋਰ ਕੀ ਖਾਸੀਅਤ ਹੈ ਇਸ ਬਾਈਕ ਦੀ ,ਕਿਉਂ ਇਹ ਬਾਈਕ ਲੋਕਾਂ ਲਈ ਆਕਰਸ਼ਣ ਦਾ ਕੇਂਦਰ ਬਣਦੀ ਹੈ, ਵੇਖੋ ਪੂਰੀ ਰਿਪੋਰਟ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ludhiana, Punjab, Sports Bikes