Home /ludhiana /

Ludhiana Fireworks: ਲੁਧਿਆਣਾ 'ਚ ਲੈ ਸਕਦੇ ਹੋ ਪਟਾਕੇ ਵੇਚਣ ਦਾ ਲਾਇਸੰਸ, ਪਹਿਲਾਂ ਕਰਨਾ ਪਵੇਗਾ ਇਹ ਕੰਮ

Ludhiana Fireworks: ਲੁਧਿਆਣਾ 'ਚ ਲੈ ਸਕਦੇ ਹੋ ਪਟਾਕੇ ਵੇਚਣ ਦਾ ਲਾਇਸੰਸ, ਪਹਿਲਾਂ ਕਰਨਾ ਪਵੇਗਾ ਇਹ ਕੰਮ

ਇਹ ਫਾਰਮ ਕਮਿਸ਼ਨਰੇਟ ਪੁਲਿਸ ਦੀ ਲਾਇਸੈਂਸਿੰਗ ਯੂਨਿਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇ

ਇਹ ਫਾਰਮ ਕਮਿਸ਼ਨਰੇਟ ਪੁਲਿਸ ਦੀ ਲਾਇਸੈਂਸਿੰਗ ਯੂਨਿਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇ

ਲੁਧਿਆਣਾ: ਮਹਾਂਨਗਰ ਵਿੱਚ ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਦੀਆਂ 6 ਥਾਵਾਂ 'ਤੇ ਪਟਾਕਿਆਂ ਦੀਆਂ 37 ਦੁਕਾਨਾਂ ਲਗਾਈਆਂ ਜਾਣਗੀਆਂ। ਜਿਸ ਦੀ ਅਲਾਟਮੈਂਟ ਲਈ 7 ਅਕਤੂਬਰ ਤੋਂ ਫਾਰਮ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਹ ਫਾਰਮ ਕਮਿਸ਼ਨਰੇਟ ਪੁਲਿਸ ਦੀ ਲਾਇਸੈਂਸਿੰਗ ਯੂਨਿਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।

ਹੋਰ ਪੜ੍ਹੋ ...
 • Share this:

  ਸ਼ਿਵਮ ਮਹਾਜਨ

  ਲੁਧਿਆਣਾ: ਮਹਾਂਨਗਰ ਵਿੱਚ ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਦੀਆਂ 6 ਥਾਵਾਂ 'ਤੇ ਪਟਾਕਿਆਂ ਦੀਆਂ 37 ਦੁਕਾਨਾਂ ਲਗਾਈਆਂ ਜਾਣਗੀਆਂ। ਜਿਸ ਦੀ ਅਲਾਟਮੈਂਟ ਲਈ 7 ਅਕਤੂਬਰ ਤੋਂ ਫਾਰਮ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਇਹ ਫਾਰਮ ਕਮਿਸ਼ਨਰੇਟ ਪੁਲਿਸ ਦੀ ਲਾਇਸੈਂਸਿੰਗ ਯੂਨਿਟ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਇਸ ਨੂੰ ਕਮਿਸ਼ਨਰੇਟ ਪੁਲਿਸ ਦੀ ਵੈੱਬਸਾਈਟ ludhianacity.punjabpolice.gov.in ਤੋਂ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।

  ਪੁਲਿਸ ਨੇ ਦੱਸਿਆ ਕਿ ਸਾਰੇ ਦਸਤਾਵੇਜ਼ਾਂ ਸਬੰਧੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ 10 ਤੋਂ 11 ਅਕਤੂਬਰ ਸ਼ਾਮ 5 ਵਜੇ ਤੱਕ ਫਾਰਮ ਜਮ੍ਹਾਂ ਕਰਵਾਏ ਜਾ ਸਕਦੇ ਹਨ। ਸ਼ਾਰਟਲਿਸਟ ਕੀਤੇ ਯੋਗ ਉਮੀਦਵਾਰਾਂ ਦੀ ਸੂਚੀ 13 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ। ਸ਼ੁੱਕਰਵਾਰ, 14 ਅਕਤੂਬਰ ਨੂੰ ਬਚਤ ਭਵਨ ਵਿੱਚ ਸਾਰੀਆਂ ਸਾਈਟਾਂ ਲਈ ਡਰਾਅ ਕੱਢੇ ਜਾਣਗੇ। ਡਰਾਅ ਵਿੱਚ ਲਾਇਸੈਂਸ ਲੈਣ ਵਾਲੇ ਦੁਕਾਨਦਾਰ 15 ਤੋਂ 16 ਅਕਤੂਬਰ ਤੱਕ ਆਪਣੀਆਂ ਦੁਕਾਨਾਂ ਤਿਆਰ ਕਰ ਲੈਣਗੇ। ਇਸ ਤੋਂ ਬਾਅਦ 17 ਅਕਤੂਬਰ ਤੋਂ ਪਟਾਕਿਆਂ ਦੀ ਵਿਕਰੀ ਸ਼ੁਰੂ ਕੀਤੀ ਜਾ ਸਕੇਗੀ। ਜੋ ਦੀਵਾਲੀ ਦੀ ਰਾਤ ਤੱਕ ਚੱਲੇਗਾ।

  ਦੁਕਾਨਾਂ ਦੀ ਗਿਣਤੀ ਦਾ ਵੇਰਵਾ ਇਸ ਪ੍ਰਕਾਰ ਹੈ-

  •ਜਲੰਧਰ ਬਾਈਪਾਸ ਦਾਣਾ ਮੰਡੀ 13 ਦੁਕਾਨਾਂ

  • ਮਾਡਲ ਟਾਊਨ ਐਕਸਟੈਨਸ਼ਨ ਨੇੜੇ ਸਿੰਧਵਾ ਨਹਿਰ 05 ਦੁਕਾਨਾਂ

  •ਦੁੱਗਰੀ ਫੇਜ਼-2 ਪੁਲਿਸ ਸਟੇਸ਼ਨ ਦੇ ਸਾਹਮਣੇ 04 ਦੁਕਾਨਾਂ

  • ਗਲਾਡਾ ਗਰਾਊਂਡ ਸਥਿਤ ਚੰਡੀਗੜ੍ਹ ਰੋਡ 09 ਦੁਕਾਨਾਂ

  • ਹੰਬੜਾਂ ਰੋਡ ਚਾਰਾ ਮੰਡੀ ਹੈਬੋਵਾਲ 03 ਦੁਕਾਨਾਂ

  •ਲੋਧੀ ਕਲੱਬ ਸਥਿਤ 200 ਫੁੱਟ ਰੋਡ ਗਰਾਊਂਡ 03 ਦੁਕਾਨਾਂ

  Published by:Rupinder Kaur Sabherwal
  First published:

  Tags: Cracker, Fire, Ludhiana, Punjab