ਪ੍ਰਦੀਪ ਭੰਡਾਰੀ
ਲੁਧਿਆਣਾ: 14ਵੀਂ ਅਤੇ 15ਵੀਂ ਈਸਵੀ ਵਿੱਚ ਸੁਲਤਾਨ ਲੋਧੀ ਵਲੋਂ ਬਣਾਏ ਗਏ ਕਿਲੇ ਦੀ ਖ਼ਸਤਾ ਹਾਲਤ ਹੋਣ ਲਈ, ਸਮੇਂ ਦੀਆਂ ਸਰਕਾਰਾਂ ਤਾਂ ਜ਼ਿੰਮੇਵਾਰ ਰਹੀਆਂ ਹੀ, ਪਰ ਮੌਜੂਦਾ ਸਰਕਾਰ ਵੀ ਇਸ ਵੱਲ ਧਿਆਨ ਨਹੀਂ ਦੇ ਰਹੀ।
ਦੱਸਣਯੋਗ ਹੈ ਕਿ ਇਸ ਕਿਲੇ ਕਰਕੇ ਹੀ ਲੁਧਿਆਣਾ ਸ਼ਹਿਰ ਵੱਸਿਆ ਸੀ। 25 ਕਿੱਲਿਆਂ ਵਿੱਚ ਬਣਿਆ ਲੋਧੀਆਂ ਦੇ ਕਿਲੇ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ ਅਤੇ ਕਿਲੇ ਦੇ ਆਲੇ-ਦੁਆਲੇ ਲੋਕਾਂ ਨੇ ਨਾਜਾਇਜ਼ ਕਬਜ਼ੇ ਕਰ ਲਏ ਹਨ। ਹੁਣ ਵੀ ਲੋਕ ਹੌਲੀ-ਹੌਲੀ ਕਿਲੇ ਦੀ ਨਾਜਾਇਜ ਮਾਇਨਿੰਗ ਕਰਕੇ ਕਬਜ਼ਾ ਕਰਦੇ ਜਾ ਰਹੇ ਹਨ।
ਜੇਕਰ ਮੌਕੇ ਦੀ ਸਰਕਾਰ ਇਸ ਵੱਲ ਧਿਆਨ ਦੇਵੇ ਤਾਂ ਇਸ ਕਿਲੇ ਤੋਂ ਕਾਫ਼ੀ ਰੇਵੀਨਿਓ ਇਕੱਠਾ ਕੀਤਾ ਜਾ ਸਕਦਾ ਹੈ, ਇਸ ਜਗ੍ਹਾ 'ਤੇ ਟੂਰਿਸਟ ਪੁਆਇੰਟ ਜਾਂ ਹੋਰ ਕਈ ਤਰੀਕੇ ਨਾਲ ਇਸ ਕਿਲੇ ਦੀ ਜਗ੍ਹਾ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ।
ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਵਿਰਾਸਤ ਨੂੰ ਸੰਭਾਲਣ ਵਾਸਤੇ ਕੋਈ ਉਪਰਾਲਾ ਕਰਦੀ ਹੈ ਜਾਂ ਥੋੜ੍ਹੀ-ਬਹੁਤੀ ਬਚੀ ਵਿਰਾਸਤ ਨੂੰ ਇਸੇ ਤਰ੍ਹਾਂ ਰੁਲਣ ਲਈ ਛੱਡ ਦਿੱਤਾ ਜਾਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ludhiana Fort, News18, Punjab government