ਸ਼ਿਵਮ ਮਹਾਜਨ
ਲੁਧਿਆਣਾ- ਬੇਗਮਪੁਰੇ ਦੇ ਨਿਰਮਾਤਾ, ਸ਼੍ਰੋਮਣੀ ਸੰਤ ਮਹਾਂਮਾਨਵ, ਸਮਾਜਵਾਦ ਦੇ ਮੋਢੀ, ਸਾਹਿਬੇ ਕਮਾਲ ਸਤਿਗੁਰੂ ਰਵਿਦਾਸ ਮਹਾਰਾਜ ਹੀ ਦਾ 645ਵਾਂ ਸਾਲਾਨਾ ਪ੍ਰਕਾਸ਼ ਉੱਤਸਵ ਮਨਾਉਣ ਲਈ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ ਅਤੇ ਸ਼੍ਰੀ ਗੁਰੂ ਰਵਿਦਾਸ ਜਨਮ ਸਥਾਨ ਪਬਲਿਕ ਚੈਰੀਟੇਬਲ ਟਰੱਸਟ ਬਨਾਰਸ (ਯੂ.ਪੀ.) ਦੇ ਚੇਅਰਮੈਨ 108 ਸੰਤ ਨਰੰਜਣ ਦਾਸ ਜੀ ਜਲੰਧਰ ਤੋਂ ਰਵਾਨਾ ਹੋ ਕੇ ਲੁਧਿਆਣਾ ਰੇਲਵੇ ਸਟੇਸ਼ਨ ਤੇ ਪੁੱਜੀ ਤਾਂ ਲੁਧਿਆਣਾ ਰੇਲਵੇ ਸਟੇਸ਼ਨ ਨੇ ਗੁਰੂ ਦਰਬਾਰ ਦਾ ਰੂਪ ਧਾਰਨ ਕਰ ਲਿਆ।
24 ਬੋਗੀਆਂ ਵਾਲੀ ਇਸ ਸਪੈਸ਼ਲ ਟ੍ਰੇਨ ਨੂੰ ਵਿਸ਼ੇਸ਼ ਰੂਪ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਵਾਲੇ ਪੋਸਟਰਾਂ, ਕੈਲੰਡਰਾਂ, ਗੁਰਬਾਣੀ ਦੇ ਸ਼ਬਦਾਂ ਵਾਲੇ ਬੈਨਰਾਂ ਅਤੇ ਫੁੱਲਾਂ ਨਾਲ ਸ਼ਿੰਗਾਰਿਆਂ ਹੋਇਆ ਸੀ। ਜਿਵੇਂ ਹੀ ਇਹ ਸਪੈਸ਼ਲ ਟ੍ਰੇਨ ਲੁਧਿਆਣਾ ਦੇ ਪਲੇਟ ਫਾਰਮ ਨੰ. 1 'ਤੇ ਪੁੱਜੀ ਤਾਂ ਸਟੇਸ਼ਨ ਤੋਂ ਪਹਿਲਾਂ ਤੋਂ ਮੌਜੂਦ ਹਜ਼ਾਰਾ ਦੀ ਗਿਣਤੀ ਵਿੱਚ ਸੰਗਤਾਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਜੈਕਾਰੇ ਲਗਾ ਕੇ ਇਸ ਸਪੈਸ਼ਲ ਟ੍ਰੇਨ ਵਿੱਚ ਸਵਾਰ ਯਾਤਰੀਆਂ ਦਾ ਸਵਾਗਤ ਕੀਤਾ। ਖੱਚਾ-ਖੱਚ ਭਰੇ ਰੇਲਵੇ ਸਟੇਸ਼ਨ ਦੇ ਹਰ ਪਾਸਿਉਂ ਸਤਿਗੁਰੂ ਰਵਿਦਾਸ ਸ਼ਕਤੀ ਅਮਰ ਹੈ ਅਤੇ ਜੋ ਬੋਲੇ ਸੋ ਨਿਰਭੈ ਸਤਿਗੁਰੂ ਮਹਾਰਾਜ ਜੀ ਦੀ ਜੈ ਦੇ ਜੈਕਾਰਿਆਂ ਦੀਆਂ ਅਵਾਜਾਂ ਸੁਨਣ ਨੂੰ ਮਿਲ ਰਹੀਆਂ ਸਨ।
ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਸਤਿਗੁਰੂ ਰਵਿਦਾਸ ਸਭਾਵਾਂ ਜਿੰਨਾ ਵਿੱਚ ਪ੍ਰਮੁੱਖ ਸ੍ਰੀ ਗੁਰੂ ਰਵਿਦਾਸ ਭਵਨ ਪ੍ਰੰਬਧਕ ਸਭਾ (ਰਜਿ.) ਭੋਰਾ ਕਲੋਨੀ-ਬੀ, ਸ਼੍ਰੀ ਗੁਰੂ ਰਵਿਦਾਸ ਮੰਦਰ ਪ੍ਰਬਧਕ ਸਭਾ (ਰਜਿ.) ਬਸਤੀ ਜੋਧੇਵਾਲ ਗੁਰੂ ਹਰਿਰਾਏ ਨਗਰ, ਕਾਰਾਬਾਰਾ, ਭਾਰਤੀ ਕਲੌਨੀ, ਪਿੰਡ ਭਰਾ, ਪੀਰੂ ਬੰਦਾ, ਸਲੇਮ ਟਾਬਰੀ, ਸ਼ਿਮਲ ਕਲੌਨੀ, ਸੰਤੋਖ ਨਗਰ, ਮਨੋਜ ਕਲੌਨੀ, ਪਿੰਡ ਫਤਹਿਗੜ ਗੁਜਰਾਂ, ਕੁਲਦੀਪ ਨਗਰ, ਪਿੰਡ ਭੱਟੀਆ ਬਾਹਦਰਕੇ, ਸ਼ਿਮਲਾ ਕਲੌਨੀ, ਪਿੰਡ ਕੁਤਬੇਵਾਲ ਅਤੇ ਡਾ. ਅੰਬੇਡਕਰ ਮਿਸ਼ਨ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਹਜ਼ਾਰਾਂ ਸਾਥੀਆਂ ਨੇ ਸੰਗਤਾਂ ਸਮੇਤ ਨੇ ਇਸ ਸਵਾਗਤੀ ਸਮਾਗਮ ਵਿੱਚ ਹਿੱਸਾ ਲਿਆ।
ਜਿਲ੍ਹਾ ਲੁਧਿਆਣਾ ਦੀਆਂ ਸਮੂਹ ਸਤਿਗੁਰੂ ਰਵਿਦਾਸ ਸਭਾਵਾਂ ਵੱਲੋਂ ਸਮੁੱਚੀ ਟ੍ਰੇਨ ਯਾਤਰੀਆਂ ਲਈ ਗੁਰੂ ਕੇ ਲੰਗਰ ਦੇ ਪੈਕਟ ਅਤੇ ਪੀਣ ਵਾਲੇ ਪਾਣੀ ਦੀਆਂ 300 ਪੇਟੀਆਂ ਟ੍ਰੇਨ ਵਿਚ ਲੋਡ ਕੀਤੀਆਂ ਗਈਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ludhiana, Punjab, Ravidas, Ravidas temple