Home /ludhiana /

Ludhiana news: ਲੁਧਿਆਣਾ ਜ਼ਿਲ੍ਹਾ ਸੰਬੰਧਿਤ ਮੁੱਖ ਖ਼ਬਰਾਂ,ਵੇਖੋ Ludhiana bulletin

Ludhiana news: ਲੁਧਿਆਣਾ ਜ਼ਿਲ੍ਹਾ ਸੰਬੰਧਿਤ ਮੁੱਖ ਖ਼ਬਰਾਂ,ਵੇਖੋ Ludhiana bulletin

Ludhiana

Ludhiana news: ਲੁਧਿਆਣਾ ਜ਼ਿਲ੍ਹਾ ਸੰਬੰਧਿਤ ਮੁੱਖ ਖ਼ਬਰਾਂ,ਵੇਖੋ Ludhiana bulletin ਲੁਧਿਆਣਾ

Ludhiana news: ਲੁਧਿਆਣਾ ਜ਼ਿਲ੍ਹਾ ਸੰਬੰਧਿਤ ਮੁੱਖ ਖ਼ਬਰਾਂ,ਵੇਖੋ Ludhiana bulletin ਲੁਧਿਆਣਾ ਜ਼ਿਲ੍ਹੇ ਦੇ ਇਸ ਖਾਸ ਬੁਲਿਟਨ ਦੇ ਵਿਚਾਲੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਵਿਚਾਲੇ ਇਹ ਖ਼ਬਰਾਂ ਮੁੱਖ ਸਨ  

  • Share this:
    ਸ਼ਿਵਮ ਮਹਾਜਨ----ਲੁਧਿਆਣਾ ਜ਼ਿਲ੍ਹੇ ਦੇ ਇਸ ਖਾਸ ਬੁਲਿਟਨ ਦੇ ਵਿਚਾਲੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਵਿਚਾਲੇ ਇਹ ਖ਼ਬਰਾਂ ਮੁੱਖ ਸਨ।

    ਪਹਿਲੀ ਖ਼ਬਰ: ਲੁਧਿਆਣਾ ਦੇ ਮਾਡਲ ਟਾਊਨ ਇਲਾਕੇ ‘ਚ ਅਚਾਨਕ ਧੱਸੀ ਸੜਕ

    ਸਥਾਨਕ ਮਾਡਲ ਟਾਊਨ, ਨੇੜੇ ਰੇਲਵੇ ਫਾਟਕ ਵਿਖੇ ਅੱਜ ਮੀਂਹ ਪੈਣ ਤੋਂ ਬਾਅਦ ਅਚਾਨਕ ਸੜ੍ਹਕ ਧੱਸ ਗਈ, ਜਿਸ ‘ਤੇ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਨਿਰਦੇਸ਼ਾਂ ਤਹਿਤ ਡਾ. ਸੁਖਚੈਨ ਕੌਰ ਬੱਸੀ ਮੌਕੇ ‘ਤੇ ਪਹੁੰਚੇ।
    ਡਾ. ਬੱਸੀ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਬਣਾਈਆਂ ਗਈਆਂ ਇਨ੍ਹਾਂ ਸੜ੍ਹਕਾਂ ਦੀ ਹਾਲਤ ਬੇਹੱਦ ਤਰਸਯੋਗ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਹੈ ਸਗੋਂ ਬੀਤੇ ਸਮੇਂ ਦੌਰਾਨ ਵੀ ਇਸ ਇਲਾਕੇ ਵਿੱਚ ਅਜਿਹੀ ਘਟਨਾ ਵਾਪਰ ਚੁੱਕੀ ਹੈ ਜਦੋਂ ਸੜ੍ਹਕ ਵਿੱਚ ਪਾੜ੍ਹ ਪੈ ਗਿਆ ਸੀ।

    ਦੂਸਰੀ ਖ਼ਬਰ:ਸ਼ਹਿਰ ਵਿੱਚ ਦੂਜੇ ਦਿਨ ਵੀ ਬੱਦਲਵਾਈ, ਦੁਪਹਿਰ ਤੋਂ ਬਾਅਦ ਭਾਰੀ ਮੀਂਹ ਦੀ ਸੰਭਾਵਨਾ

    ਵੀਰਵਾਰ ਸਵੇਰੇ ਮੌਸਮ ਦਾ ਮਿਜਾਜ਼ ਪੂਰੀ ਤਰ੍ਹਾਂ ਬਦਲ ਗਿਆ। ਦਿਨ ਦੀ ਸ਼ੁਰੂਆਤ ਬੱਦਲਵਾਈ ਨਾਲ ਹੋਈ। ਇਸ ਤੋਂ ਪਹਿਲਾਂ ਬੁੱਧਵਾਰ ਦੁਪਹਿਰ ਤੱਕ ਧੁੱਪ ਨਿਕਲੀ ਅਤੇ ਦੁਪਹਿਰ ਤੋਂ ਬਾਅਦ ਮੌਸਮ ਬਦਲ ਗਿਆ ਅਤੇ ਬਾਰਿਸ਼ ਸ਼ੁਰੂ ਹੋ ਗਈ। ਬੁੱਧਵਾਰ ਨੂੰ 8 ਮਿਲੀਮੀਟਰ ਮੀਂਹ ਪਿਆ। ਵੀਰਵਾਰ ਨੂੰ ਕੁਝ ਇਲਾਕਿਆਂ 'ਚ ਹਲਕੀ-ਹਲਕੀ ਬਾਰਿਸ਼ ਨਾਲ ਬੱਦਲ ਛਾਏ ਰਹੇ ਪਰ ਕੁਝ ਸਮੇਂ ਬਾਅਦ ਇਹ ਵੀ ਰੁਕ ਗਿਆ।

    ਫਿਲਹਾਲ ਬੱਦਲ ਛਾਏ ਹੋਏ ਹਨ ਅਤੇ ਦਿਨ ਵੇਲੇ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ। ਸਵੇਰ ਤੋਂ ਹੀ ਮੌਸਮ ਸੁਹਾਵਣਾ ਹੋ ਗਿਆ ਹੈ ਅਤੇ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਇਸ ਦਿਨ ਬੱਦਲਵਾਈ ਰਹੇਗੀ ਅਤੇ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਵੀਰਵਾਰ ਸਵੇਰੇ ਤਾਪਮਾਨ 23.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ 'ਚ ਬਦਲਾਅ ਦਾ ਅਸਰ ਹੁਣ ਰੋਜ਼ਾਨਾ ਦੀ ਤਰ੍ਹਾਂ ਦਿਖਣ ਲੱਗਾ ਹੈ।

    ਤੀਸਰੀ ਖ਼ਬਰ: EVDA,ਲੁਧਿਆਣਾ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਦੇਵੇਗੀ ਈ- ਰਿਕਸ਼ਾ ਦੀ ਸਪਲਾਈ

    ਲੁਧਿਆਣਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਅਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਨਿਵੇਕਲੀ ਪਹਿਲਕਦਮੀ ਕਰਦਿਆਂ, ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਈ-ਰਿਕਸ਼ਾ ਚਾਲਕਾਂ ਨੂੰ ਆਪਣਾ ਅਹਿਮ ਰੋਲ ਅਦਾ ਕਰਨ ਦਾ ਸੱਦਾ ਦਿੱਤਾ ਹੈ। ਵਿਧਾਇਕ ਗੋਗੀ ਵੱਲੋਂ ਡੀਜ਼ਲ/ਪੈਟਰੋਲ ਨਾਲ ਚੱਲਣ ਵਾਲੇ ਆਟੋ ਚਾਲਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਲੁਧਿਆਣਾ ਸ਼ਹਿਰ ਦੇ ਵਸਨੀਕਾਂ ਦੀ ਤੰਦਰੁਸਤੀ ਲਈ ਬਦਲ ਵਜੋਂ ਈ-ਰਿਕਸ਼ਾ ਨੂੰ ਅਪਣਾਉਣ।
    Published by:Ashish Sharma
    First published:

    ਅਗਲੀ ਖਬਰ