ਸ਼ਿਵਮ ਮਹਾਜਨ
ਲੁਧਿਆਣਾ: ਇਸ ਖਾਸ ਬੁਲਿਟਨ ਰਾਹੀਂ ਦੇਖੋ ਲੁਧਿਆਣਾ ਜ਼ਿਲ੍ਹੇ ਨਾਲ ਜੁੜੀਆਂ ਮੁੱਖ ਖ਼ਬਰਾਂ...
ਪਹਿਲੀ ਖ਼ਬਰ: ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ ABVP ਵੱਲੋਂ ਕਰਵਾਈ ਗਈ ਮੈਰਾਥਨ
ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਦੇ ਵਿਚਾਲੇ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ 'ਤੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ।
ਇਨ੍ਹਾਂ ਵਿੱਚੋਂ ਇੱਕ ਅੱਜ ਦੀ ਸਵੇਰ ਦੇ ਸਮੇਂ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਮੈਰਾਥਨ ਕਰਵਾਇਆ ਗਿਆ। ਇਹ ਮੈਰਾਥਨ ਏਬੀਵੀਪੀ ਦੇ ਵਰਕਰਾਂ ਵੱਲੋਂ ਕਰਵਾਇਆ ਗਿਆ।ਇਸ ਮੈਰਾਥਨ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ ਅਤੇ ਸ਼ਹੀਦ ਭਗਤ ਸਿੰਘ ਦੇ ਸਿਧਾਂਤਾਂ ਉੱਤੇ ਚੱਲਣ ਲਈ ਪ੍ਰੇਰਿਤ ਕਰਨਾ ਸੀ।
ਇਸ ਮੈਰਾਥਨ ਵਿੱਚ ਨੌਜਵਾਨਾਂ ਨੇ ਭਾਰੀ ਮਾਤਰਾ ਵਿੱਚ ਹਿੱਸਾ ਲਿਆ। ਇਸ ਮੈਰਾਥਨ ਦੇ ਵਿਚ ਨਕਦ ਪੁਰਸਕਾਰ ਵੀ ਰੱਖੇ ਗਏ ਸਨ,ਜਿਸ ਵਿਚਾਲੇ ਪਹਿਲਾ ਇਨਾਮ 5,100₹ ਦੂਸਰਾ 3,100₹ ਅਤੇ ਤੀਸਰਾ 2,100₹ ਦਾ ਨਾਮ ਰੱਖਿਆ ਗਿਆ ਸੀ ਅਤੇ ਇਸ ਮੈਰਾਥਨ ਵਿੱਚ ਭਾਗ ਲੈਣ ਵਾਲੇ ਹਰ ਪ੍ਰਤੀਭਾਗੀ ਨੂੰ ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲੀ ਟੀ ਸ਼ਰਟ ਵੀ ਦਿੱਤੀ ਗਈ।
ਦੂਸਰੀ ਖ਼ਬਰ: PAU Museum ਨੇ 47 ਸਾਲਾਂ ਬਾਅਦ ਪੰਜਾਬ ਟੂਰਿਜ਼ਮ ਵੈੱਬਸਾਈਟ 'ਤੇ ਆਪਣੀ ਜਗ੍ਹਾ ਬਣਾਈ
47 ਸਾਲਾਂ ਬਾਅਦ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੇਂਡੂ ਪੰਜਾਬ ਦੇ ਸਮਾਜਿਕ ਇਤਿਹਾਸ ਦੇ ਅਜਾਇਬ ਘਰ ਨੂੰ ਸੂਬਾ ਸਰਕਾਰ ਦੀ ਅਧਿਕਾਰਤ ਪੰਜਾਬ ਟੂਰਿਜ਼ਮ ਵੈੱਬਸਾਈਟ 'ਤੇ ਜਗ੍ਹਾ ਮਿਲੀ ਹੈ। ਇਸ ਮਿਊਜ਼ੀਅਮ ਨੂੰ ਸੂਬੇ 'ਚ ਸੈਰ-ਸਪਾਟਾ ਅਤੇ ਵਿਰਾਸਤੀ ਸਥਾਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਸੈਰ-ਸਪਾਟਾ ਦਿਵਸ ਵਾਲੇ ਦਿਨ ਇਸ ਮਿਊਜ਼ੀਅਮ ਨੂੰ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਕੀਤਾ ਗਿਆ। ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅਜਾਇਬ ਘਰ ਦੇ ਸੁਧਾਰ ਲਈ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ।
ਇਹ ਪੀਏਯੂ ਲਈ ਇੱਕ ਸੁਨਹਿਰੇ ਸਮੇਂ ਵਾਲਾ ਦਿਨ ਸੀ ਕਿਉਂਕਿ ਪੰਜ ਦਹਾਕੇ ਪਹਿਲਾਂ ਸਥਾਪਿਤ ਕੀਤੇ ਗਏ ਅਜਾਇਬ ਘਰ ਨੂੰ ਪੰਜਾਬ ਸੈਰ ਸਪਾਟੇ ਦੇ ਅਧਿਕਾਰਤ ਪੰਨੇ 'ਤੇ ਇੱਕ ਸੈਰ-ਸਪਾਟਾ ਸਥਾਨ ਵਜੋਂ ਚਿੰਨ੍ਹਿਤ ਕੀਤਾ ਗਿਆ ਸੀ।ਆਡੀਓ ਵਿਜ਼ੂਅਲ ਟੂਲ ਦੇਣ ਲਈ, ਕੁਦਰਤ ਕਲਾਕਾਰ ਹਰਪ੍ਰੀਤ ਸੰਧੂ ਦੁਆਰਾ ਤਿਆਰ ਕੀਤੀ 15 ਮਿੰਟ ਦੀ ਡਾਕੂਮੈਂਟਰੀ ਦਾ ਲਿੰਕ ਵੈੱਬਸਾਈਟ 'ਤੇ ਨੱਥੀ ਕੀਤਾ ਗਿਆ ਹੈ। ਪੇਸ਼ੇ ਤੋਂ ਵਕੀਲ ਸੰਧੂ ਨੇ ਡਾਕੂਮੈਂਟਰੀ 'ਤੇ ਛੇ ਮਹੀਨੇ ਕੰਮ ਕੀਤਾ।
ਤੀਸਰੀ ਖ਼ਬਰ: ਲੁਧਿਆਣਾ ਵਿਚ ਆਈ ਸਬਜ਼ੀਆਂ ਦੀ ਕਿੱਲਤ, ਸਬਜ਼ੀਆਂ ਦੇ ਵਧੇ ਭਾਅ
ਬੀਤੇ ਤਿੰਨ ਦਿਨਾਂ ਦੀ ਪੈਂਦੀ ਭਾਰੀ ਬਾਰਿਸ਼ ਤੋਂ ਬਾਅਦ ਲੁਧਿਆਣਾ ਵਿੱਚ ਸਬਜ਼ੀ ਦੀ ਕਿੱਲਤ ਹੋ ਗਈ। ਜਿਸ ਤੋਂ ਬਾਅਦ ਸਬਜ਼ੀਆਂ ਦੇ ਰੇਟ ਵਿਚ ਵੀ ਇਜ਼ਾਫਾ ਹੋ ਗਿਆ। ਆੜ੍ਹਤੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੌਸਮ ਅਜਿਹਾ ਰਹੇਗਾ ਉਦੋਂ ਤਕ ਸਬਜ਼ੀਆਂ ਦੇ ਭਾਅ ਵਧਦੇ ਰਹਿਣਗੇ। ਪਰ ਮੌਸਮ ਸਾਫ ਹੋਣ ਤੋਂ ਬਾਅਦ ਸਬਜ਼ੀਆਂ ਦੇ ਰੇਟ ਹੇਠਾਂ ਆ ਜਾਣਗੇ। ਫਿਲਹਾਲ ਦੇ ਤੌਰ 'ਤੇ ਸਬਜ਼ੀ ਮੰਡੀ ਵਿਚ ਗੋਭੀ,ਪੱਤਾ ਗੋਭੀ, ਸ਼ਿਮਲਾ ਮਿਰਚ ,ਹਰੀ ਮਿਰਚ ,ਬੈਂਗਣ, ਮੂਲੀ ਆਦਿ ਦੇ ਰੇਟ ਬਹੁਤ ਜ਼ਿਆਦਾ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।