Home /ludhiana /

ਮੂਰਤੀਆਂ ਨੂੰ ਸਰੂਪ ਦੇਣ ਵਾਲੇ ਪੇਂਟਰ ਦੀ ਜਾਣੋ ਕਹਾਣੀ, ਮਨ 'ਚ ਪਰਮਾਤਮਾ ਦੀ ਛਵੀ ਨੂੰ ਅਸਲ 'ਚ ਇੰਝ ਦਿੰਦੇ ਹਨ ਰੂਪ

ਮੂਰਤੀਆਂ ਨੂੰ ਸਰੂਪ ਦੇਣ ਵਾਲੇ ਪੇਂਟਰ ਦੀ ਜਾਣੋ ਕਹਾਣੀ, ਮਨ 'ਚ ਪਰਮਾਤਮਾ ਦੀ ਛਵੀ ਨੂੰ ਅਸਲ 'ਚ ਇੰਝ ਦਿੰਦੇ ਹਨ ਰੂਪ

X
ਕਹਾਣੀ

ਕਹਾਣੀ ਭਗਵਾਨ ਦੀਆਂ ਮੂਰਤੀਆਂ ਨੂੰ ਸਰੂਪ ਦੇਣ ਵਾਲੇ ਪੇਂਟਰ ਦੀ, ਮਨ ਵਿਚ ਪਰਮਾਤਮਾ ਦੀ ਛਵੀ ਨੂੰ ਉ

ਇਹਨਾਂ ਅਲੌਕਿਕ ਮੂਰਤੀਆਂ ਨੂੰ ਤਿਆਰ ਕਰਦੇ ਹਨ ਮੂਰਤੀਕਾਰ ਅਤੇ ਇਨ੍ਹਾਂ ਮੂਰਤੀਆਂ ਨੂੰ ਸਰੂਪ ਦਿੰਦੇ ਹਨ ਪੇਂਟਰ। ਇਹ ਪੇਂਟਰ ਬਿਹਾਰ ਤੋਂ ਆਉਂਦੇ ਹਨ ਅਤੇ ਸਿਰਫ ਮੂਰਤੀਆਂ ਨੂੰ ਰੰਗ-ਰੋਗਨ ਦਾ ਕੰਮ ਹੀ ਕਰਦੇ ਹਨ। ਇੱਕ ਮੂਰਤੀਕਾਰ ਨਾਲ ਅਸੀਂ ਗੱਲਬਾਤ ਕੀਤੀ ਜੋ ਕਿ ਬੀਤੇ 10 ਸਾਲਾਂ ਤੋਂ ਸਿਰਫ ਮੂਰਤੀ ਰੰਗ-ਰੋਗਨ ਦਾ ਕੰਮ ਕਰਦਾ ਹੈ। ਉਸਦਾ ਕਹਿਣਾ ਸੀ ਕਿ ਉਹ ਸਿਰਫ ਮੂਰਤੀਆਂ ਨੂੰ ਹੀ ਰੰਗ ਕਰਦਾ ਹੈ, ਉਹ ਕਿਸੇ ਦੁਕਾਨ,ਘਰ ਆਦਿ ਨੂੰ ਰੰਗ ਕਰਨ ਦਾ

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ- ਹਿੰਦੂ ਧਰਮ ਪ੍ਰੰਪਰਾ ਅਨੁਸਾਰ ਮੰਦਰ ਵਿਚਾਲੇ ਪਰਮਾਤਮਾ ਦੇ ਵੱਖ-ਵੱਖ ਸਰੂਪ ਵਾਲੀਆਂ ਮੂਰਤੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਪ੍ਰਮਾਤਮਾ ਦਾ ਸਰੂਪ ਮੰਨ ਕੇ ਉਹਨਾਂ ਅੱਗੇ ਸੀਸ ਨਿਵਾਇਆ ਜਾਂਦਾ ਹੈ। ਹਰ ਮੰਦਰ ਦੇ ਵਿਚਾਲੇ ਵੱਖ-ਵੱਖ ਭਗਵਾਨ ਦੀਆਂ ਮੂਰਤੀਆਂ ਹਨ, ਹਿੰਦੂ ਧਰਮ ਦੇ ਵਿਚਾਲੇ ਮੂਰਤੀਆਂ ਨੂੰ ਪਰਮਾਤਮਾ ਦੀ ਦਿੱਖ ਮੰਨ ਕੇ ਉਨ੍ਹਾਂ ਦੀ ਪੂਜਾ, ਆਰਤੀ ਕੀਤੀ ਜਾਂਦੀ ਹੈ।

ਪਰ ਇਹਨਾਂ ਅਲੌਕਿਕ ਮੂਰਤੀਆਂ ਨੂੰ ਤਿਆਰ ਕਰਦੇ ਹਨ ਮੂਰਤੀਕਾਰ ਅਤੇ ਪੇਂਟਰ ਇਨ੍ਹਾਂ ਮੂਰਤੀਆਂ ਨੂੰ ਸਰੂਪ ਦਿੰਦੇ ਹਨ। ਇਹ ਪੇਂਟਰ ਬਿਹਾਰ ਤੋਂ ਆਉਂਦੇ ਹਨ ਅਤੇ ਸਿਰਫ ਮੂਰਤੀਆਂ ਨੂੰ ਰੰਗ-ਰੋਗਨ ਦਾ ਕੰਮ ਹੀ ਕਰਦੇ ਹਨ। ਇੱਕ ਮੂਰਤੀਕਾਰ ਨਾਲ ਅਸੀਂ ਗੱਲਬਾਤ ਕੀਤੀ ਜੋ ਕਿ ਬੀਤੇ 10 ਸਾਲਾਂ ਤੋਂ ਸਿਰਫ ਮੂਰਤੀ ਰੰਗ-ਰੋਗਨ ਦਾ ਕੰਮ ਕਰਦਾ ਹੈ। ਉਸਦਾ ਕਹਿਣਾ ਸੀ ਕਿ ਉਹ ਸਿਰਫ ਮੂਰਤੀਆਂ ਨੂੰ ਹੀ ਰੰਗ ਕਰਦਾ ਹੈ, ਉਹ ਕਿਸੇ ਦੁਕਾਨ,ਘਰ ਆਦਿ ਨੂੰ ਰੰਗ ਕਰਨ ਦਾ ਕੰਮ ਨਹੀਂ ਕਰਦਾ।

ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ 365 ਦਿਨ ਇਸ ਕੰਮ ਜ਼ਰੀਏ ਕਮਾਈ ਕਰ ਲੈਂਦਾ ਹੈ, ਤਾਂ ਉਸ ਦਾ ਕਹਿਣਾ ਸੀ ਕਿ ਉਹ ਸਿਰਫ ਮੂਰਤੀਆਂ ਨੂੰ ਰੰਗ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ, ਉਸ ਦਾ ਕਹਿਣਾ ਸੀ ਕਿ ਕਈ ਵਾਰ ਉਸਨੂੰ ਦੋ ਤਿੰਨ ਮਹੀਨੇ ਪਹਿਲਾਂ ਹੀ ਆਡਰ ਆ ਜਾਂਦੇ ਹਨ, ਇਸ ਕਰਕੇ ਉਸ ਨੂੰ ਇਸ ਕੰਮ ਦੇ ਵਿਚਾਲੇ ਰੁਜ਼ਗਾਰ ਦੀ ਕਮੀ ਮਹਿਸੂਸ ਨਹੀਂ ਹੁੰਦੀ।

ਉਸਦਾ ਕਹਿਣਾ ਸੀ ਕਿ ਉਹ ਪਰਮਾਤਮਾ ਦੀ ਸੇਵਾ ਦੇ ਵਿਚਾਲੇ ਲੱਗਿਆ ਹੋਇਆ ਹੈ ਅਤੇ ਪਰਮਾਤਮਾ ਉਸ ਨੂੰ ਸਾਰਾ ਸਾਲ ਚੰਗਾ ਰੁਜ਼ਗਾਰ ਦਿੰਦੇ ਹਨ ਅਤੇ ਉਸ ਨੂੰ ਆਪਣੇ ਕੰਮ ਤੋਂ ਬਹੁਤ ਖੁਸ਼ੀ ਹੈ। ਜਦੋਂ ਮੂਰਤੀ ਕਾਰਨ ਪੁੱਛਿਆ ਕਿ ਉਹ ਮੂਰਤੀਆਂ ਨੂੰ ਪੇਂਟ ਕਰਨ ਲਗਿਆ ਰੰਗ ਦਾ ਅਨੁਮਾਨ ਅਤੇ ਸਰੂਪ ਬਾਰੇ ਕਿਵੇਂ ਅੰਦਾਜਾ ਲਗਾਉਂਦਾ ਹੈ, ਤਾਂ ਉਸ ਦਾ ਕਹਿਣਾ ਸੀ ਕਿ ਅੱਖਾਂ ਬੰਦ ਕਰ ਉਹ ਪਰਮਾਤਮਾ ਦੀ ਛਵੀ ਨੂੰ ਆਪਣੇ ਮਨ ਵਿੱਚ ਤਲਾਸ਼ ਕਰਦਾ ਹੈ ਤਾਂ ਉਸ ਦੀ ਤਲਾਸ਼ ਪੁਰੀ ਹੋਣ 'ਤੇ ਉਹ ਉਸ ਸਰੂਪ ਨੂੰ ਰੰਗਾਂ ਨਾਲ ਮੂਰਤੀ 'ਤੇ ਉਤਾਰ ਦਿੰਦਾ ਹੈ।

Published by:Drishti Gupta
First published:

Tags: Ludhiana, Punjab