ਸ਼ਿਵਮ ਮਹਾਜਨ
ਲੁਧਿਆਣਾ- ਭਾਰਤ ਇੱਕ ਬਹੁ ਧਰਮੀ ਦੇਸ਼ ਹੈ ਅਤੇ ਇਸ ਬਹੁ-ਧਰਮੀ ਦੇਸ਼ ਵਿਚ ਵੱਖ-ਵੱਖ ਧਰਮ ਦੇ ਲੋਕ ਆਪਸ ਵਿੱਚ ਸਾਂਝ ਬਣਾ ਕੇ ਮਿਲ ਕੇ ਰਹਿੰਦੇ ਹਨ। ਜਿਸ ਪ੍ਰਕਾਰ ਨਾਲ ਇੱਕ ਗੁਲਦਸਤੇ ਵਿੱਚ ਵੱਖ-ਵੱਖ ਰੰਗ ਅਤੇ ਖੁਸ਼ਬੂ ਫੁੱਲ ਹੁੰਦੇ ਹਨ, ਉਸੇ ਤਰ੍ਹਾਂ ਭਾਰਤ ਇਕ ਗੁਲਦਸਤਾ ਹੈ,ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਰਹਿੰਦੇ ਹਨ,ਜੋ ਮਿਲ ਕੇ ਸੋਹਣਾ ਗੁਲਦਸਤਾ ਬਣਾਉਂਦੇ ਹਨ।
ਪਰ ਇਸ ਲੜੀ ਵਿੱਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਧਰਮ ਦੇ ਨਾਮ 'ਤੇ ਆਪਸ ਵਿੱਚ ਵੰਡ ਪਾਉਂਦੇ ਹਨ ਅਤੇ ਇਕ ਭਰਾ ਨੂੰ ਦੂਸਰੇ ਭਰਾ ਦਾ ਵੈਰੀ ਬਣਾਉਂਦੇ ਹਨ। ਆਪਣੇ ਧਰਮ ਨੂੰ ਉੱਚਾ ਦੱਸ, ਹੋਰਾਂ ਧਰਮਾਂ ਨੂੰ ਨੀਵਾਂ ਦੱਸਣ ਵਾਲੇ ਅਤੇ ਬਾਕੀ ਧਰਮਾਂ ਦਾ ਅਪਮਾਨ ਕਰਦੇ ਹਨ। ਜਿਸ ਨਾਲ ਸਮਾਜ ਵਿੱਚ ਵੰਡ ਅਤੇ ਦੰਗੇ ਹੋਣ ਦਾ ਡਰ ਰਹਿੰਦਾ ਹੈ।
ਬੱਚਿਆਂ ਨੂੰ ਧਰਮ ਦਾ ਅਸਲ ਅਰਥ ਦੱਸਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਆਪਣੇ ਭਾਸ਼ਣ ਦੌਰਾਨ ਸਾਹਮਣੇ ਬੈਠੇ ਵਿਦਿਆਰਥੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਦੂਸਰੇ ਦੇ ਧਰਮ 'ਤੇ ਵਿਸ਼ਵਾਸ਼ ਨਾਮ ਦੇ ਇੱਕ ਲੈਕਚਰ ਦੌਰਾਨ ਜਦੋਂ ਉਨ੍ਹਾਂ ਆਪਣੇ ਨਾਲ ਹੱਡ ਬੀਤੀ ਦੁਰਘਟਨਾ ਦੀ ਉਦਾਹਰਣ ਬੱਚਿਆਂ ਨੂੰ ਦੱਸੀ ਤਾਂ ਬੱਚਿਆਂ ਨੇ ਵੀ ਅੱਗੋਂ ਤਾੜੀਆਂ ਵਜਾ ਦਿੱਤੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।