ਸ਼ਿਵਮ ਮਹਾਜਨ
ਲੁਧਿਆਣਾ- ਕਿਸੇ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਸੁਧਾਰਨ 'ਤੇ ਉਸ ਨੂੰ ਪਟਰੀ 'ਤੇ ਲਿਆਉਣ 'ਤੇ ਮਜ਼ਬੂਤ ਬਣਾਉਣ ਵਿਚ ਪੁਲਿਸ ਵਿਭਾਗ ਦਾ ਵੱਡਾ ਰੋਲ ਹੁੰਦਾ ਹੈ। ਅਜਿਹੀ ਉਦਾਹਰਣ ਲੁਧਿਆਣਾ ਦੇ ਪੁਲਿਸ ਵਿਭਾਗ ਨੇ ਕਾਇਮ ਕੀਤੀ ਹੈ। ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਮੁਤਾਬਕ 16 ਸਾਲ ਅਤੇ 24 ਸਾਲ ਪੁਲਿਸ ਸੇਵਾਵਾਂ ਵਿੱਚ ਕੰਮ ਕਰ ਰਹੇ ਅਫਸਰਾਂ ਨੂੰ ਪ੍ਰਮੋਸ਼ਨ ਦਿੱਤੇ ਗਏ ਹਨ। ਜਿਸ ਦੀ ਸ਼ੁਰੂਆਤ ਲੁਧਿਆਣਾ ਪੁਲਿਸ ਵਿਭਾਗ ਵੱਲੋਂ ਹੋਈ ਹੈ। ਇਸ ਦੇ ਅੰਤਰਗਤ ਲੁਧਿਆਣਾ ਵਿੱਚ 76 ਪੁਲਿਸ ਕਰਮੀਆਂ ਨੂੰ ਪ੍ਰਮੋਸ਼ਨ ਦਿੱਤੇ ਗਏ ਹਨ।
ਇਸ ਦੇ ਵਿਚਾਲੇ 2 ਪੁਲਿਸ ਕਰਮੀਆਂ ਨੂੰ ਐਸ ਐਚ ਓ ਰੈਂਕ, 35 ਪੁਲਿਸ ਕਰਮੀਆਂ ਨੂੰ ਐਸ ਆਈ ਰੈਂਕ ਅਤੇ 39 ਪੁਲਿਸ ਕਰਮੀਆਂ ਨੂੰ ਏਐਸਆਈ ਰੈਂਕ ਪਰਮੋਟ ਕੀਤਾ ਗਿਆ ਹੈ। ਪੁਲਿਸ ਕਰਮੀਆਂ ਨੂੰ ਇਹ ਪ੍ਰਮੋਸ਼ਨ ਉਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਅਤੇ ਇਮਾਨਦਾਰੀ ਕਰਕੇ ਮਿਲੀ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਸਾਰੇ ਮੁਲਾਜ਼ਮਾਂ ਦੇ ਰਿਕਾਰਡ ਚੈਕ ਕੀਤੇ ਗਏ ਹਨ। ਚੰਗੀ ਤਰ੍ਹਾਂ ਛਾਂਟੀ ਕਰਨ ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਨੂੰ ਡੀ ਜੀ ਪੀ ਪੰਜਾਬ ਦੇ ਨਿਰਦੇਸ਼ ਮੁਤਾਬਿਕ ਬਸੰਤ ਪੰਚਮੀ ਅਤੇ 26 ਜਨਵਰੀ ਤੋਂ ਪਹਿਲਾਂ ਇਨ੍ਹਾਂ ਮੁਲਾਜ਼ਮਾਂ ਨੂੰ ਪੁਲਿਸ ਵਿਭਾਗ ਵੱਲੋਂ ਤੋਹਫੇ ਮਿਲ ਗਏ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਪ੍ਰਕਾਰ ਨਾਲ ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਪ੍ਰਮੋਸ਼ਨ ਮਿਲੀ ਹੈ। ਇਸੇ ਤਰ੍ਹਾਂ ਇਹ ਮੁਲਾਜ਼ਮ ਆਪਣੀ ਡਿਊਟੀ ਹੋਰ ਵੀ ਵਧੀਆ ਢੰਗ ਨਾਲ ਕਰਨਗੇ ਅਤੇ ਲੁਧਿਆਣਾ ਪੁਲਿਸ ਸੰਗਠਨ ਦੇ ਬਲ ਨੂੰ ਹੋਰ ਵੀ ਮਜ਼ਬੂਤ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।