Home /ludhiana /

Republic Day: ਲੁਧਿਆਣਾ ਦੇ 26 ਜਨਵਰੀ ਦੇ ਪ੍ਰੋਗਰਾਮ ਵਿੱਚ ਹੋਵੇਗਾ ਇਹ ਕੁਝ ਖਾਸ, ਵੇਖੋ ਤਸਵੀਰਾਂ

Republic Day: ਲੁਧਿਆਣਾ ਦੇ 26 ਜਨਵਰੀ ਦੇ ਪ੍ਰੋਗਰਾਮ ਵਿੱਚ ਹੋਵੇਗਾ ਇਹ ਕੁਝ ਖਾਸ, ਵੇਖੋ ਤਸਵੀਰਾਂ

X
Ludhiana

Ludhiana Republic Day : ਲੁਧਿਆਣਾ ਦੇ 26 ਜਨਵਰੀ ਦੇ ਪ੍ਰੋਗਰਾਮ ਵਿੱਚ ਹੋਵੇਗਾ ਇਹ ਕੁਝ ਖਾਸ,

ਇਸ ਵਾਰ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ 'ਤੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਦੇ ਪ੍ਰੋਗਰਾਮ ਵਿੱਚ 30 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 1000 ਤੋਂ ਵੀ ਵੱਧ ਸਕੂਲੀ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਬੱਚਿਆਂ ਵੱਲੋਂ ਪੀਟੀ, ਡਾਂਸ, ਲੋਕ ਨਾਚ, ਸੱਭਿਆਚਾਰਕ ਝਾਕੀਆਂ ਆਦਿ ਪੇਸ਼ ਕੀਤੀਆਂ ਜਾਣੀਆਂ ਹਨ।

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ- 26 ਜਨਵਰੀ ਨੂੰ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਾਸ਼ਟਰੀ ਝੰਡਾ ਲਹਿਰਾਇਆ ਜਾਣਾ ਹੈ। ਉਸ ਤੋਂ ਪਹਿਲਾਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਫੁੱਲ ਡਰੈਸ ਰਿਹਰਸਲ ਕੀਤੀ ਗਈ। ਇਸ ਰਿਹਰਸਲ ਦੇ ਵਿਚਾਲੇ ਹੂ ਬੂ ਹੂ ਕਰਮਵਾਰ ਉਹੀ ਪ੍ਰੋਗਰਾਮ ਕਰਵਾਇਆ ਗਿਆ ਜੋ ਕਿ 26 ਜਨਵਰੀ ਨੂੰ ਕਰਵਾਉਣਾ ਹੈ।

ਇਸ ਵਾਰ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ 'ਤੇ 30 ਤੋਂ ਵੱਧ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 1000 ਤੋਂ ਵੀ ਵੱਧ ਸਕੂਲੀ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਬੱਚਿਆਂ ਵੱਲੋਂ ਪੀਟੀ, ਡਾਂਸ, ਲੋਕ ਨਾਚ, ਸੱਭਿਆਚਾਰਕ ਝਾਕੀਆਂ ਆਦਿ ਪੇਸ਼ ਕੀਤੀਆਂ ਜਾਣੀਆਂ ਹਨ।

ਕੋਵਿਡ ਦੇ ਚਲਦਿਆਂ 26 ਜਨਵਰੀ ਦੀ ਰੌਣਕ ਖਤਮ ਹੁੰਦੀ ਜਾ ਰਹੀ ਸੀ। ਪਰ ਇਸ ਵਾਰ ਇਸ ਪ੍ਰੋਗਰਾਮ ਦੇ ਵਿੱਚ ਭਾਰੀ ਇਕੱਠ ਵੇਖਣ ਨੂੰ ਮਿਲੇਗਾ। ਉੱਥੇ ਦੂਸਰੇ ਪਾਸੇ ਪੁਲਿਸ ਵਿਚਾਲੇ ਚੌਕਸੀ ਵਧਾ ਦਿੱਤੀ ਗਈ ਹੈ। ਗੁਰੂ ਨਾਨਕ ਸਟੇਡੀਅਮ ਦੇ ਬਾਹਰ ਪੁਲਿਸ ਦਾ ਸੰਘਣਾ ਪਹਿਰਾ ਰਹੇਗਾ। ਹਰ ਵਸਨੀਕ ਨੂੰ ਅੰਦਰ ਜਾਣ ਤੋਂ ਪਹਿਲਾਂ ਸਕਿਓਰਟੀ ਚੈੱਕ ਤੋਂ ਗੁਜਰਨਾ ਪਵੇਗਾ, ਉਸ ਤੋਂ ਬਾਅਦ ਉਸ ਨੂੰ ਅੰਦਰ ਐਂਟਰੀ ਮਿਲ ਸਕੇਗੀ।

Published by:Drishti Gupta
First published:

Tags: Ludhiana, Punjab, Republic Day