ਸ਼ਿਵਮ ਮਹਾਜਨ
ਲੁਧਿਆਣਾ- ਹਿੰਦੂ ਧਰਮ ਦੇ ਵਿਚਾਲੇ ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ਼ਿਵ ਮੰਦਰਾਂ ਦੇ ਵਿਚਾਲੇ ਸ਼ਿਵਰਾਤਰੀ ਤੋਂ ਬਹੁਤ ਸਮਾਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਵਿੱਚ ਖਾਸ ਰੂਪ ਵਿਚ ਮੰਦਰ ਦਾ ਰੰਗ-ਰੋਗਨ ,ਸਜਾਵਟ, ਮੂਰਤੀਆਂ ਦਾ ਰੰਗ- ਰੋਗਨ ਆਦਿ ਸ਼ਾਮਿਲ ਹੁੰਦਾ ਹੈ।
ਤਸਵੀਰਾਂ ਹਨ ,ਲੁਧਿਆਣਾ ਸ਼ਹਿਰ ਦੇ ਸਭ ਤੋਂ ਪ੍ਰਾਚੀਨ ਸ਼ਿਵ ਮੰਦਰ ਸੰਗਲਾ ਵਾਲਾ ਸ਼ਿਵਾਲਾ ਦੀਆਂ, ਜੋ ਕਿ ਲੁਧਿਆਣਾ ਸ਼ਹਿਰ ਦਾ ਮੁੱਖ ਅਤੇ ਪ੍ਰਸਿੱਧ ਸ਼ਿਵ ਮੰਦਰ ਹੈ। ਇਸ ਨੂੰ ਲੁਧਿਆਣਾ ਸ਼ਹਿਰ ਦੇ ਸ਼ਿਵ ਮੰਦਰ ਦਾ ਗੜ੍ਹ ਵੀ ਕਿਹਾ ਜਾਂਦਾ ਹੈ। ਇਸ ਮੰਦਰ ਦੇ ਵਿਚਾਲੇ ਤਕਰੀਬਨ ਦੋ ਮਹੀਨਾ ਪਹਿਲਾਂ ਹੀ ਸ਼ਿਵਰਾਤਰੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਅਜੋਕੇ ਸਮੇਂ ਵਿੱਚ ਇਸ ਮੰਦਰ ਦੇ ਵਿਚਾਲੇ ,ਮੂਰਤੀਆਂ ਦੇ ਰੰਗ-ਰੋਗਨ, ਮੰਦਰ ਵਿਚਲੇ ਰੰਗ ਰੋਗਨ ਆਦਿ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।
ਸ਼ਿਵਰਾਤਰੀ ਤੋਂ ਪਹਿਲਾਂ ਹੀ ਭਗਤਾਂ ਦਾ ਇਕੱਠ ਲੱਗਣਾ ਸ਼ੁਰੂ ਹੋ ਜਾਂਦਾ ਹੈ। ਮੰਦਰ ਦੇ ਮਹੰਤ ਨਰਾਇਣ ਪੁਰੀ ਨੇ ਸ਼ਿਵਰਾਤਰੀ ਤੋਂ ਪਹਿਲਾਂ ਹੋਣ ਵਾਲੇ ਇੰਤਜਾਮ ਬਾਰੇ ਗੱਲਬਾਤ ਕੀਤੀ ਅਤੇ ਦੱਸਿਆ ਸ਼ਿਵਰਾਤਰੀ ਵਿਚ ਕੁਝ ਖਾਸ ਰਹੇਗਾ। ਉੱਥੇ ਹੀ ਉਹਨਾਂ ਨੇ ਸ਼ਿਵ ਭਗਤਾਂ ਨੂੰ ਹਰ ਰੋਜ਼ ਕਿਸੇ ਸ਼ਿਵ ਮੰਦਰ ਵਿਚ ਜਲ ਚੜਾਉਣ ਦੀ ਅਪੀਲ ਵੀ ਕੀਤੀ । ਦਰਸ਼ਨ ਕਰੋ ਪ੍ਰਾਚੀਨ ਮੰਦਰ ਸ਼ਿਮਲਾ ਸ਼ਿਵਾਲੇ ਅਤੇ ਵੇਖੋ ਸ਼ਿਵਰਾਤਰੀ ਤੋਂ ਪਹਿਲਾਂ ਕੀਤੀ ਜਾਣ ਵਾਲੀ ਤਿਆਰੀਆਂ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lord Shiva, Ludhiana, Mahashivratri, Punjab