ਸ਼ਿਵਮ ਮਹਾਜਨ
ਲੁਧਿਆਣਾ- ਪੂਰੇ ਪੰਜਾਬ ’ਚ ਐਤਵਾਰ ਨੂੰ ਬੱਦਲਾਂ ਦੇ ਨਾਲ ਤੇਜ਼ ਹਵਾਵਾਂ ਨੇ ਲੋਕਾਂ ਨੂੰ ਦਿਨ ਭਰ ਠਰਨ ਲਈ ਮਜਬੂਰ ਕੀਤਾ, ਉੱਥੇ ਸ਼ਾਮ ਢੱਲਦੇ ਹੀ ਬੱਦਲ ਵਰ੍ਹੇ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਵੀ ਪੰਜਾਬ ‘ਚ ਮੀਂਹ ਅਤੇ ਗੜ੍ਹੇਮਾਰੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੱਦਲ ਕਈ ਇਲਾਕਿਆਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਕੇ ਰੱਖਣਗੇ, ਜਿਸ ਨਾਲ ਗਰਜ ਦੇ ਨਾਲ ਛਿੱਟੇ ਪੈ ਸਕਦੇ ਹਨ ਅਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।
ਮੰਗਲਵਾਰ ਬੱਦਲ ਛਟ ਜਾਣਗੇ ਪਰ ਸਵੇਰੇ ਫਿਰ ਤੋਂ ਸੰਘਣੀ ਧੁੰਦ ਪੈ ਸਕਦੀ ਹੈ। ਐਤਵਾਰ ਨੂੰ ਵੀ ਪੰਜਾਬ ਦੇ ਕਈ ਇਲਾਕਿਆਂ ’ਚ ਸ਼ਾਮ 7 ਵਜੇ ਤੋਂ ਬਾਅਦ ਬੂੰਦਾ-ਬਾਂਦੀ ਅਤੇ ਹਲਕਾ ਮੀਂਹ ਪਿਆ। ਭਾਵੇਂ ਮੀਂਹ ਕੁੱਝ ਦੇਰ ਲਈ ਪਿਆ ਪਰ ਇਸ ਨਾਲ ਠੰਡ ਇਕਦਮ ਨਾਲ ਵਧ ਗਈ। ਉੱਥੇ ਦਿਨ ਭਰ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। ਬੱਦਲਾਂ ਅਤੇ ਹਵਾਵਾਂ ਦੀ ਵਜ੍ਹਾ ਨਾਲ ਦਿਨ ਦੇ ਤਾਪਮਾਨ ’ਚ ਵੀ ਗਿਰਾਵਟ ਆਈ।
ਗੱਲ ਜੇਕਰ ਲੁਧਿਆਣਾ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਮੌਸਮ ਦੇ ਵਿਚਾਲੇ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਸਵੇਰ ਪੈਂਦੀ ਤੜਕੇ ਵਾਲੀ ਬਾਰਿਸ਼ ਤੋਂ ਬਾਅਦ ਲੁਧਿਆਣਾ ਦਾ ਮੌਸਮ ਠੰਢਾ ਹੋ ਗਿਆ। ਮੌਸਮ ਵਿਭਾਗ ਵੱਲੋਂ ਅਨੁਮਾਨ ਹੈ ਅਗਲੇ ਆਉਣ ਵਾਲੇ ਦੋ ਦਿਨਾਂ ਤੱਕ ਮੌਸਮ ਅਜਿਹਾ ਹੀ ਬਣਿਆ ਰਹੇਗਾ। ਲੁਧਿਆਣਾ ਵਿਚ ਹਲਕੀ ਬੱਦਲਵਾਈ ਅਤੇ ਕਿਤੇ-ਕਿਤੇ ਬਾਰਸ਼ ਹੋ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cold Weather, Ludhiana, Punjab, Weather, Weather news