ਸ਼ਿਵਮ ਮਹਾਜਨ
ਲੁਧਿਆਣਾ: ਲੁਧਿਆਣਾ ਵਿੱਚ ਰਹਿਣ ਵਾਲੇ 22 ਸਾਲ ਦੀ ਉਮਰ ਦੇ ਸ਼ਿਵਾ ਅੱਜ ਤੋਂ ਚਾਰ-ਪੰਜ ਸਾਲ ਪਹਿਲਾਂ ਬੁਰੀ ਸੰਗਤ ਅਤੇ ਨਸ਼ਿਆਂ ਦਾ ਸ਼ਿਕਾਰ ਸੀ। ਜਿਸ ਤੋਂ ਬਾਅਦ ਉਸ ਨੂੰ ਇਸ ਦਲਦਲ ਵਿਚੋਂ ਕੱਢਣ ਦੇ ਲਈ ਕੌਂਸਲਰ ਗੌਰਵ ਭੱਟੀ ਅੱਗੇ ਆਏ ਅਤੇ ਉਨ੍ਹਾਂ ਨੇ ਸ਼ਿਵਾ ਦੀ ਬਾਂਹ ਫੜੀ।
ਉਨ੍ਹਾਂ ਨੇ ਸ਼ਿਵਾ ਨੂੰ ਸੈਲੂਨ ਦੇ ਕੰਮ ਕਰਵਾਇਆ, ਸਭ ਤੋਂ ਪਹਿਲਾਂ ਉਸ ਨੂੰ ਸੈਲੂਨ ਦੀ ਸਿਖਲਾਈ ਦਿਵਾਈ ਅਤੇ ਬਾਅਦ ਵਿਚ ਉਸ ਨੂੰ ਇੱਕ ਛੋਟਾ ਸੈਲ ਖੋਲ੍ਹਣ ਵਿੱਚ ਸਹਾਇਤਾ ਕੀਤੀ। ਸੈਲੂਨ ਦੇ ਨਾਲ-ਨਾਲ ਸ਼ਿਵਾ ਨੂੰ ਬੋਡੀ ਬਿਲਡਿੰਗ ਦਾ ਸ਼ੌਂਕ ਵੀ ਪੈ ਗਿਆ। ਜਿਸ ਤੋਂ ਬਾਅਦ ਉਸ ਦੇ ਜਿੰਮ ਜੁਆਇੰਨ ਕੀਤਾ ਅਤੇ ਹਰ ਰੋਜ਼ ਆਪਣੇ ਸਰੀਰ ਉੱਤੇ ਮਿਹਨਤ ਕਰਨ ਲੱਗਾ।
ਉਸ ਨੂੰ ਆਪਣੇ ਜੀਵਨ ਦੀ ਰਾਹ ਦਿੱਖ ਗਈ ਸੀ। ਉਹ ਹੁਣ ਇੱਕ ਚੰਗਾ ਬੋਡੀ ਬਿਲਡਿੰਗ ਬਣਨਾ ਚਾਹੁੰਦਾ ਸੀ। ਜਿਸ ਲਈ ਉਸ ਨੇ ਲੰਬੇ ਸਮੇਂ ਲਈ ਜਿੰਮ ਕੀਤਾ ਅਤੇ ਬਾਅਦ ਵਿੱਚ ਕੌਂਸਲਰ ਗੌਰਵ ਦੇ ਸਹਿਯੋਗ ਨਾਲ ਆਪਣਾ ਜਿੰਮ ਖੋਲ੍ਹਿਆ। ਇਸ ਤੋਂ ਬਾਅਦ ਉਸ ਦਾ ਸਪਨਾ ਕੰਪੀਟੀਸ਼ਨ ਲੜਨ ਦਾ ਸੀ।
ਸ਼ਿਵਾ ਨੇ ਆਪਣੇ ਸ਼ਰੀਰ ਨੂੰ ਕੰਪੀਟੀਸ਼ਨ ਲਈ ਤਿਆਰ ਕੀਤਾ ਅਤੇ ਵੱਖ-ਵੱਖ ਸਟੇਜਾਂ 'ਤੇ ਬੋਡੀ ਬਿਲਡਿੰਗ ਮੁਕਾਬਲੇ ਵਿੱਚ ਵੱਡੇ ਇਨਾਮ ਜਿੱਤੇ। ਸ਼ਿਵਾ ਅੱਜ ਹਰ ਉਸ ਨੌਜਵਾਨ ਦੇ ਲਈ ਉਦਾਹਰਣ ਹੈ ਜੋ ਮਾੜੀ ਸੰਗਤ ਜਾਂ ਨਸ਼ਿਆਂ ਵਿੱਚ ਫਸ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਖਤਮ ਕਰ ਦਿੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।