Home /ludhiana /

Ludhiana: ਲੁਧਿਆਣਾ ਦੇ ਮਾਤਾ ਬਗਲਾਮੁਖੀ ਮੰਦਿਰ ਦੇ ਕਰੋ ਦਰਸ਼ਨ, ਜਾਣੋ ਕੀ ਹੈ ਖਾਸੀਅਤ

Ludhiana: ਲੁਧਿਆਣਾ ਦੇ ਮਾਤਾ ਬਗਲਾਮੁਖੀ ਮੰਦਿਰ ਦੇ ਕਰੋ ਦਰਸ਼ਨ, ਜਾਣੋ ਕੀ ਹੈ ਖਾਸੀਅਤ

ਇਸ

ਇਸ ਮੰਦਿਰ ਦੇ ਵਿਚਾਲੇ ਮਾਤਾ ਬਗਲਾਮੁਖੀ ਦਾ ਵਾਸ ਹੈ ਇਹ ਮੰਦਿਰ ਲੁਧਿਆਣਾ ਸ਼ਹਿਰ ਦੇ ਮਾਤਾਬਗਲਾ ਮੁਖ

ਲੁਧਿਆਣਾ:  ਨਵਰਾਤਰੀ ਮੌਕੇ ਲੁਧਿਆਣਾ ਦੇ ਪ੍ਰਸਿੱਧ ਪ੍ਰਾਚੀਨ ਮਾਤਾ ਬਗਲਾਮੁਖੀ ਮੰਦਰ ਦੇ ਇਸ ਵੀਡੀਓ ਰਾਹੀਂ ਸ਼ਰਧਾਲੂ ਦਰਸ਼ਨ ਕਰ ਸਕਦੇ ਹਨ। ਇਸ ਮੰਦਰ ਦੀ ਖਾਸੀਅਤ ਹੈ ਕਿ ਇਸ ਦੇ ਵਿਚਾਲੇ ਮਾਤਾ ਬਗਲਾਮੁਖੀ ਦਾ ਵਾਸ ਹੈ। ਇਹ ਲੁਧਿਆਣਾ ਸ਼ਹਿਰ ਦੇ ਮਾਤਾਬਗਲਾ ਮੁਖੀ ਦੇ ਸਰੂਪ ਦਾ ਸਭ ਤੋਂ ਪ੍ਰਾਚੀਨ ਮੰਦਰ ਹੈ। ਇਸ ਮੰਦਰ ਦੇ ਵਿਚਾਲੇ ਅਕਸਰ ਲੋਕ ਦੀਵੇ ਅਤੇ ਪੀਲੀ ਚੁੰਨੀ ਦਾ ਦਾਨ ਕਰਦੇ ਹਨ।

ਹੋਰ ਪੜ੍ਹੋ ...
  • Share this:

    ਸ਼ਿਵਮ ਮਹਾਜਨ

    ਲੁਧਿਆਣਾ:  ਨਵਰਾਤਰੀ ਮੌਕੇ ਲੁਧਿਆਣਾ ਦੇ ਪ੍ਰਸਿੱਧ ਪ੍ਰਾਚੀਨ ਮਾਤਾ ਬਗਲਾਮੁਖੀ ਮੰਦਿਰ ਦੇ ਇਸ ਵੀਡੀਓ ਰਾਹੀਂ ਸ਼ਰਧਾਲੂ ਦਰਸ਼ਨ ਕਰ ਸਕਦੇ ਹਨ। ਇਸ ਮੰਦਿਰ ਦੀ ਖਾਸੀਅਤ ਹੈ ਕਿ ਇਸ ਦੇ ਵਿਚਾਲੇ ਮਾਤਾ ਬਗਲਾਮੁਖੀ ਦਾ ਵਾਸ ਹੈ। ਇਹ ਲੁਧਿਆਣਾ ਸ਼ਹਿਰ ਦੇ ਮਾਤਾਬਗਲਾ ਮੁਖੀ ਦੇ ਸਰੂਪ ਦਾ ਸਭ ਤੋਂ ਪ੍ਰਾਚੀਨ ਮੰਦਰ ਹੈ। ਇਸ ਮੰਦਰ ਦੇ ਵਿਚਾਲੇ ਅਕਸਰ ਲੋਕ ਦੀਵੇ ਅਤੇ ਪੀਲੀ ਚੁੰਨੀ ਦਾ ਦਾਨ ਕਰਦੇ ਹਨ। ਪੀਲੀ ਚੁੰਨੀ ਮਾਤਾ ਬਗਲਾ ਮੁਖੀ ਨੂੰ ਚੜ੍ਹਾਈ ਜਾਂਦੀ ਹੈ ਅਤੇ ਦੀਵੇ ਚੜ੍ਹਾ ਕੇ ਸ਼ਰਧਾਲੂ ਮੰਨਤ ਮੰਗਦੇ ਹਨ।ਜਦੋਂ ਸ਼ਰਧਾਲੂਆਂ ਦੀ ਮੰਨਤ ਪੂਰੀ ਹੋ ਜਾਂਦੀ ਹੈ ਤਾਂ ਮਾਤਾ ਬਗਲਾ ਮੁਖੀ ਨੂੰ ਪੀਲਾ ਸ਼ਿੰਗਾਰ ਅਤੇ ਪੀਲੀ ਚੁੰਨੀ ਚੜ੍ਹਾਈ ਜਾਂਦੀ ਹੈ।

    ਇਸ ਮੰਦਿਰ ਦੇ ਵਿਚਾਲੇ ਮਾਤਾ ਬਗਲਾ ਮੁਖੀ ਜੈਯੰਤੀ ਜੋ ਕਿ ਇਸ ਵਾਰ (2023)ਮਈ ਦੇ ਮਹੀਨੇ ਵਿਚਾਲੇ ਆ ਰਹੀ ਹੈ। ਜਯੰਤੀ ਦੇ ਗਿਆਰਾਂ ਦਿਨ ਦੇ ਸਮੇਂ ਦੌਰਾਨ ਮੰਦਿਰ ਦੇ ਵਿਚਾਲੇ ਕਾਫੀ ਭੀੜ ਹੁੰਦੀ ਹੈ, ਲੋਕ ਦੂਰੋਂ-ਦੂਰੋਂ ਇਸ ਮੰਦਰ ਦੇ ਵਿਚਾਲੇ ਮੱਥਾ ਟੇਕਣ ਤੇ ਲਿਆਉਂਦੇ ਹਨ ਅਤੇ ਮੰਨਤਾਂ ਮੰਗਦੇ ਹਨ

    ਇਹ ਮੰਦਰ ਲੁਧਿਆਣਾ ਸ਼ਹਿਰ ਦਾ ਮੁੱਖ ਮੰਦਰ ਹੈ, ਜੋ ਕਿ ਲੁਧਿਆਣਾ ਦੇ ਨੂਰਵਾਲਾ ਚੌਂਕ ਤੋਂ ਇੱਕ ਕਿਲੋਮੀਟਰ, ਕੋਲ ਸ੍ਰੀ ਵਿਵੇਕ ਧਾਮ ਸੁਸਾਇਟੀ ਵਿਚਾਲੇ ਸਥਾਪਿਤ ਹੈ। ਇਸ ਮੰਦਰ ਤੋਂ ਰੇਲਵੇ ਸਟੇਸ਼ਨ ਦੀ ਦੂਰੀ ਤਕਰੀਬਨ 8 ਕਿਲੋਮੀਟਰ ਅਤੇ ਬੱਸ ਸਟੈਂਡ ਤੋਂ ਤਕਰੀਬਨ 9 ਕਿਲੋਮੀਟਰ ਦੂਰੀ 'ਤੇ ਮੰਦਰ ਸਥਾਪਿਤ ਹੈ।

    Published by:Rupinder Kaur Sabherwal
    First published:

    Tags: Ludhiana, Punjab, Shardiya Navratri 2022, Shardiya Navratri Celebration, Shardiya Navratri Culture, Shardiya Navratri Puja