ਸ਼ਿਵਮ ਮਹਾਜਨ
ਲੁਧਿਆਣਾ- ਨੀਟੂ ਸ਼ਟਰਾ ਵਾਲਾ ਅਕਸਰ ਹੀ ਆਪਣੇ ਹਾਸੇ ਮਖੌਲ ਵਾਲੇ ਕਿਰਦਾਰ ਅਤੇ ਆਪਣੇ ਨਵੇ-ਨਵੇ ਕਾਰਨਾਮਿਆਂ ਦੇ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਬੀਤੇ ਸਮੇਂ ਦੌਰਾਨ ਨੀਟੂ ਸ਼ਟਰਾ ਵਾਲੇ ਦੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸਨੇ ਕਮੇਡੀ ਦੀ ਦੁਨੀਆ ਨੂੰ ਆਪਣਾ ਰੋਜਗਾਰ ਬਣਾ ਲਿਆ। ਜਿਸ ਤੋਂ ਬਾਅਦ ਉਸ ਨੇ ਆਪਣੇ ਦੁਆਰਾ ਗਾਏ ਗਏ ਕਈ ਗਾਣੇ ਯੂਟੂਬ ਤੇ ਕਢੇ ਅਤੇ ਯੂਟੂਬ ਨੂੰ ਆਪਣੀ ਆਮਦਨੀ ਦਾ ਮੁੱਖ ਸਾਧਨ ਬਣਾ ਲਿਆ।
ਇਸੇ ਲੜੀ ਨੂੰ ਬਰਕਰਾਰ ਰੱਖਦੇ ਹੋਏ ਹੁਣ ਨੀਟੂ ਸ਼ਟਰਾ ਵਾਲਾ ਆਪਣੀ ਫਿਲਮ "ਹਸਤੀਮਾਨ" 1 ਫ਼ਰਵਰੀ 2023 ਨੂੰ ਆਪਣੇ ਯੂ-ਟਿਊਬ ਚੈਨਲ ਉੱਤੇ ਪਾਉਣ ਜਾ ਰਿਹਾ ਹੈ। ਇਹ ਫਿਲਮ ਨੂੰ ਉਹ 1 ਫਰਵਰੀ 2023 ਨੂੰ ਆਪਣੇ ਹੀ ਬਣਾਏ ਗਏ ਯੂਟੂਬ ਚੈਨਲ ਉਤੇ ਪਵੇਗਾ। ਜਿਸ ਵਿੱਚ ਉਸ ਨੇ ਸ਼ਕਤੀਮਾਨ ਨਾਲ ਮਿਲਦਾ-ਜੁਲਦਾ ਕਿਰਦਾਰ "ਹਸਤੀਮਾਨ" ਦਾ ਰੋਲ ਨਿਭਾਇਆ ਹੈ।
ਜਿੱਥੇ ਇਸ ਫਿਲਮ ਵਿਚ ਹਾਸਾ ਮਖੌਲ ਵੇਖਣ ਨੂੰ ਮਿਲੇਗਾ, ਉਥੇ ਹੀ ਨੀਟੂ ਦਾ ਕਹਿਣਾ ਸੀ ਕਿ "ਹਸਤੀਮਾਨ" ਹਰ ਕਿਸੇ ਦੀ ਮਦਦ ਕਰੇਗਾ ਅਤੇ ਲੋਕਾਂ ਦੀ ਮੁਸ਼ਕਿਲਾਂ ਹੱਲ ਕਰਨ ਵਿੱਚ ਉਹਨਾਂ ਨੂੰ ਨਵਾਂ ਰਾਹ ਦਿਖਾਵੇਗਾ। ਅੱਗੇ ਵੀ ਨੀਟੂ ਵੱਲੋਂ ਕਈ ਪ੍ਰਕਾਰ ਦੇ ਵੱਖ-ਵੱਖ ਗਾਣੇ ਕੱਢੇ ਗਏ ਹਨ ਜਿਨ੍ਹਾਂ ਨੂੰ ਕਈ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਪਰ ਕਈ ਲੋਕਾਂ ਵੱਲੋਂ ਟਰੋਲ ਵੀ ਕੀਤੇ ਜਾਂਦੇ ਹਨ। ਹੁਣ ਵੇਖਣਾ ਹੋਵੇਗਾ ਕਿ ਨੀਟੂ ਸ਼ਟਰਾ ਵਾਲੇ ਦੀ ਆ ਰਹੀ ਨਵੀਂ ਫਿਲਮ \"ਹਸਤੀਮਾਨ\" ਨੂੰ ਵੇਖਣ ਤੋਂ ਬਾਅਦ ਦਰਸ਼ਕਾਂ ਦਾ ਕੀ ਟਿਪਣੀ ਰਹਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।