ਗੁਰਦੀਪ ਸਿੰਘ
ਲੁਧਿਆਣਾ : ਖੰਨਾ ਪੁਲਿਸ ਦਾ ਇੱਕ ਏਐਸਆਈ ਆਪਣੀ ਪ੍ਰਾਈਵੇਟ ਰਿਹਾਇਸ਼ ਉੱਪਰ ਰਾਤ ਨੂੰ ਪਰਾਈ ਔਰਤ ਲੈ ਕੇ ਆਇਆ ਤਾਂ ਲੋਕਾਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ। ਏਐਸਆਈ ਉੱਪਰ ਰੰਗਰਲੀਆਂ ਮਨਾਉਣ ਦੇ ਦੋਸ਼ ਲਾਏ ਗਏ। ਇਸ ਸਾਰੀ ਘਟਨਾਂ ਦੀ ਵੀਡਿਓ ਵੀ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਇਸ ਮਾਮਲੇ ਬਾਰੇ ਐਸਐਸਪੀ ਅਮਨੀਤ ਕੌਂਡਲ ਨੇ ਸਖਤ ਨੋਟਿਸ ਲੈਂਦੇ ਹੋਏ ਏਐੱਸਆਈ ਨੂੰ ਲਾਈਨ ਹਾਜ਼ਰ ਕਰ ਦਿੱਤਾ।
ਇਸ ਤੋਂ ਬਾਅਦ ਐੱਸਐੱਸਪੀ ਵੱਲੋਂ ਵਿਭਾਗੀ ਜਾਂਚ ਦੇ ਹੁਕਮ ਵੀ ਦਿੱਤੇ ਗਏ। ਐਸਐਸਪੀ ਅਮਨੀਤ ਕੌਂਡਲ ਨੇ ਕਿਹਾ ਕਿ ਮਲੌਦ ਥਾਣਾ ਵਿਖੇ ਤਾਇਨਾਤ ਏਐੱਸਆਈ ਹਰਜਿੰਦਰ ਸਿੰਘ ਵੱਲੋਂ ਆਪਣੀ ਪ੍ਰਾਈਵੇਟ ਰਿਹਾਇਸ਼ ਉੱਪਰ ਪਰਾਈ ਔਰਤ ਲਿਜਾਣ ਦਾ ਲੋਕਾਂ ਨੇ ਵਿਰੋਧ ਕੀਤਾ ਸੀ। ਇਸਦੀ ਘਟਨਾਂ ਦੀ ਵੀਡਿਓ ਵਾਇਰਲ ਹੋਈ ਸੀ। ਇਸ ਉੱਪਰ ਉਹਨਾਂ ਨੇ ਐਕਸ਼ਨ ਲੈਂਦੇ ਹੋਏ ਡੀਐੱਸਪੀ ਪਾਇਲ ਕੋਲੋਂ ਰਿਪੋਰਟ ਮੰਗੀ ਸੀ।
ਡੀਐੱਸਪੀ ਦੀ ਰਿਪੋਰਟ ਦੇ ਆਧਾਰ ਉੱਪਰ ਏਐੱਸਆਈ ਨੂੰ ਲਾਇਨ ਹਾਜਰ ਕੀਤਾ ਗਿਆ ਅਤੇ ਇਸਦੀ ਵਿਭਾਗੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ। ਡੀਐੱਸਪੀ ਨਾਰਕੋਟਿਕਸ ਹਰਪਾਲ ਸਿੰਘ ਵੱਲੋਂ ਵਿਭਾਗੀ ਜਾਂਚ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਐੱਸਐੱਸਪੀ ਕੌਂਡਲ ਨੇ ਕਿਹਾ ਕਿ ਜੋ ਵੀ ਗਲਤ ਕੰਮ ਕਰੇਗਾ ਉਸਨੂੰ ਬਖਸ਼ਿਆ ਨਹੀਂ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Asi, Ludhiana news, Punjab Police