ਸ਼ਿਵਮ ਮਹਾਜਨ
ਲੁਧਿਆਣਾ: ਵਿਸਾਖੀ ਵਾਲੇ ਦਿਨ ਇਤਿਹਾਸਕ ਮੰਦਿਰ-ਗੁਰਦੁਆਰਿਆਂ ਦੇ ਵਿੱਚ ਨਤਮਸਤਕ ਹੁੰਦੇ ਹਨ ਅਤੇ ਪਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਅਤੇ ਮੱਥਾ ਟੇਕਣ ਤੋਂ ਬਾਅਦ ਇਸ਼ਨਾਨ ਕਰਦੇ ਹਨ। ਜਿੱਥੇ ਅੱਜ ਦੇ ਦਿਨ ਹਰ ਪੰਜਾਬੀ ਵਿਸਾਖੀ ਮਨਾਉਂਦਾ ਹੈ, ਉੱਥੇ ਹੀ ਮੰਦਿਰ-ਗੁਰਦੁਆਰਿਆਂ ਵਿੱਚ ਨਤਮਸਤਕ ਹੋਣ ਵਾਲੇ ਸ਼ਰਧਾਲੂ ਵੀ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਹਨ ਅਤੇ ਵਿਸਾਖੀ ਦੇ ਇਤਿਹਾਸਕ ਮਹੱਤਵ ਦੱਸਦੇ ਹਨ।
ਲੁਧਿਆਣਾ ਦੇ ਪਹਿਲੀ ਪਾਤਸ਼ਾਹੀ ਗੁਰਦੁਆਰਾ ਜਿਸਨੂੰ ਪਹਿਲਾਂ ਮੱਛੀਆਂ ਵਾਲਾ ਗੁਰਦੁਆਰਾ ਵੀ ਕਿਹਾ ਜਾਂਦਾ ਹੈ, ਗੁਰਦੁਆਰੇ ਦੇ ਅੰਦਰ ਕਈ ਸਾਲਾਂ ਤੋਂ ਸਰੋਵਰ ਸਥਾਪਿਤ ਹੈ ਇਸ ਸਰੋਵਰ ਦੇ ਵਿਚਾਲੇ ਵਿਸਾਖੀ ਵਾਲੇ ਦਿਨ ਨਾ ਸਿਰਫ਼ ਲੁਧਿਆਣਾ ਬਲਕਿ ਬਾਹਰਲੇ ਜ਼ਿਲ੍ਹਿਆਂ ਦੇ ਸੰਗਤ ਵੀ ਇਸ ਸਰੋਵਰ ਦੇ ਵਿਚਾਲੇ ਇਸ਼ਨਾਨ ਕਰਨ ਦੇ ਲਈ ਹਾਜ਼ਰੀ ਭਰਦੀ ਹੈ।
ਕੋਰੋਨਾ ਕਾਲ ਤੋਂ ਬਾਅਦ ਇਸ ਵਾਰ ਦੀ ਵਿਸਾਖੀ ਵਿੱਚ ਸੰਗਤ ਦੀ ਭਾਰੀ ਭੀੜ ਸੀ ਅਤੇ ਸਰੋਵਰ ਦੇ ਵਿਚਾਲੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾ ਤੱਕ ਦਾ ਭਾਰੀ ਭੀੜ ਸੀ। ਜਿੱਥੇ ਪੁਰਾਤਨ ਸਮੇਂ ਤੋਂ ਵਿਸਾਖੀ ਵਾਲੇ ਦਿਨ ਪਵਿੱਤਰ ਸਰੋਵਰ ਵਿਚਾਲੇ ਇਸ਼ਨਾਨ ਕਰਨ ਨੂੰ ਚੰਗਾ ਮੰਨਿਆ ਜਾਂਦਾ ਹੈ ਉਥੇ ਹੀ ਇਸ ਦਾ ਇਤਿਹਾਸਕ ਮਹੱਤਵ ਸਾਡੇ ਸੱਭਿਅਤਾ ਤੇ ਸੱਭਿਆਚਾਰ ਨਾਲ ਜੁੜਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।