Home /ludhiana /

ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ ਬਣਨਾ ਸ਼ੁਰੂ ਹੋਇਆ ਸ਼ਹਿਰ ਦਾ ਸਭ ਤੋਂ ਵੱਡਾ ਰਾਵਣ

ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ ਬਣਨਾ ਸ਼ੁਰੂ ਹੋਇਆ ਸ਼ਹਿਰ ਦਾ ਸਭ ਤੋਂ ਵੱਡਾ ਰਾਵਣ

ਲੁਧਿਆਣਾ

ਲੁਧਿਆਣਾ ਦੇ ਦਰੇਸੀ ਗਰਾਊਂਡ ਵਿੱਚ ਬਣਨਾ ਸ਼ੁਰੂ ਹੋਇਆ ਸ਼ਹਿਰ ਦਾ ਸਭ ਤੋਂ ਵੱਡਾ ਰਾਵਣ

ਜੇਕਰ ਤੁਸੀਂ ਵੀ ਰਾਵਣ ਦਹਿਨ ਦਾ ਪੰਜਾਬ ਸੂਬੇ ਦਾ ਵਧੀਆ ਪ੍ਰੋਗਰਾਮ ਦੇਖਣਾ ਚਾਹੁੰਦੇ ਹੋ , ਤਾਂ ਤੁਸੀਂ ਲੁਧਿਆਣਾ ਜ਼ਿਲ੍ਹੇ ਵਿੱਚ ਆ ਸਕਦੇ ਹੋ। ਇਹ ਗਰਾਊਂਡ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਤਕਰੀਬਨ 1 ਕਿਲੋਮੀਟਰ ਅਤੇ ਬੱਸ ਸਟੈਂਡ ਤੋਂ ਤਕਰੀਬਨ 5 ਤੋਂ 6 ਕਿਲੋਮੀਟਰ ਦੂਰ ਹੈ।

 • Share this:

  ਸ਼ਿਵਮ ਮਹਾਜਨ

  ਲੁਧਿਆਣਾ : ਦੁਸਹਿਰੇ ਦਾ ਤਿਉਹਾਰ ਬੁਰਾਈ ਤੇ ਨੇਕੀ ਦੀ ਜਿੱਤ ਦਾ ਇੱਕ ਪ੍ਰਮਾਣ ਹੈ। ਲੰਬੇ ਸਮੇਂ ਤੋਂ ਦੁਸਹਿਰੇ ਵਾਲੇ ਦਿਨ ਰਾਵਣ, ਮੇਘਨਾਥ ਤੇ ਕੁੰਭਕਰਨ ਦੇ ਪੁਤਲੇ ਬਣਾ ਕੇ ਇਨ੍ਹਾਂ ਨੂੰ ਅੱਗ ਲਗਾਈ ਜਾਂਦੀ ਹੈ। ਇਨ੍ਹਾਂ ਪੁਤਲਿਆਂ ਨੂੰ ਅੱਗ ਲਗਾਉਣ ਦਾ ਮੰਤਵ ਹੁੰਦਾ ਹੈ,ਕਿ ਇਨ੍ਹਾਂ ਪੁਤਲਿਆਂ ਨੂੰ ਅੱਗ ਲਗਾਉਣ ਦੇ ਨਾਲ ਦੇ ਨਾਲ ਸਮਾਜਿਕ ਬੁਰਾਈਆਂ ਦਾ ਵੀ ਨਾਸ਼ ਹੋ ਜਾਂਦਾ ਹੈ।

  ਲੁਧਿਆਣਾ ਵਿੱਚ ਹਰ ਸਾਲ ਦਰੇਸੀ ਗਰਾਊਂਡ ਵਿੱਚ ਭਾਰੀ ਮੇਲਾ ਲੱਗਦਾ ਹੈ। ਇਹ ਮੇਲਾ ਪੰਜਾਬ ਦਾ ਸਭ ਤੋਂ ਪੁਰਾਣਾ ਦੁਸਹਿਰਾ ਮੇਲਾ ਹੈ। ਇਸ ਮੇਲੇ ਵਿੱਚ ਹਰ ਸਾਲ ਲੁਧਿਆਣਾ ਸ਼ਹਿਰ ਦਾ ਸਭ ਤੋਂ ਵੱਡਾ ਰਾਵਣ ਬਣਾਇਆ ਜਾਂਦਾ ਹੈ। ਜੇਕਰ ਪਿਛਲੀ ਵਾਰ ਦੇ ਰਾਵਣ ਦੀ ਗੱਲ ਕਰੀਏ ਤਾਂ ਤਕਰੀਬਨ 100 ਫੁੱਟ ਦੀ ਉਚਾਈ ਵਾਲਾ ਰਾਵਣ ਦਰੇਸੀ ਗਰਾਊਂਡ ਵਿਚਾਲੇ ਸਾੜਿਆ ਗਿਆ ਸੀ।

  ਇਸ ਵਾਰ ਰਾਵਣ ਦੀ ਉਚਾਈ ਪਿਛਲੀ ਵਾਰ ਨਾਲੋਂ ਵੀ ਜ਼ਿਆਦਾ ਰਹੇਗੀ। ਇਹ ਰਾਵਣ ਗੱਤੇ, ਕਾਗਜ਼ ਬਾਂਸ, ਰੱਸੀ ਆਦਿ ਦੀ ਸਹਾਇਤਾ ਨਾਲ ਬਣਾਇਆ ਜਾਂਦਾ ਹੈ। ਆਗਰਾ ਤੋਂ ਆਏ ਸਪੈਸ਼ਲ ਕਾਰੀਗਰ ਇਸ ਨੂੰ 40 ਤੋਂ 50 ਦਿਨਾਂ ਦੇ ਵਿੱਚ ਪੂਰਾ ਬਣਾਉਂਦੇ ਹਨ। ਰਾਵਣ ਦੇ ਨਾਲ-ਨਾਲ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਵੀ ਬਣਾਏ ਜਾਂਦੇ ਹਨ ਅਤੇ ਦੁਸਹਿਰੇ ਨੂੰ ਹੀ ਸਾੜੇ ਜਾਂਦੇ ਹਨ।

  ਇਸ ਮੇਲੇ ਵਿਚ ਜਿੱਥੇ ਲੋਕ ਇੱਕ ਪਾਸੇ ਰਾਵਣ ਸੜਨ ਦਾ ਅਨੰਦ ਮਾਣਦੇ ਹਨ ,ਉੱਥੇ ਦੂਸਰੇ ਪਾਸੇ ਗਰਾਊਂਡ ਦੇ ਵਿਚਾਲੇ ਵੱਖ-ਵੱਖ ਤਰ੍ਹਾਂ ਦੀਆਂ ਦੁਕਾਨਾਂ, ਪਕਵਾਨ ਅਤੇ ਝੁੱਲੇ ਵੀ ਲੱਗਦੇ ਹਨ।

  ਜੇਕਰ ਤੁਸੀਂ ਵੀ ਰਾਵਣ ਦਹਿਨ ਦਾ ਪੰਜਾਬ ਸੂਬੇ ਦਾ ਵਧੀਆ ਪ੍ਰੋਗਰਾਮ ਦੇਖਣਾ ਚਾਹੁੰਦੇ ਹੋ , ਤਾਂ ਤੁਸੀਂ ਲੁਧਿਆਣਾ ਜ਼ਿਲ੍ਹੇ ਵਿੱਚ ਆ ਸਕਦੇ ਹੋ। ਇਹ ਗਰਾਊਂਡ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਤਕਰੀਬਨ 1 ਕਿਲੋਮੀਟਰ ਅਤੇ ਬੱਸ ਸਟੈਂਡ ਤੋਂ ਤਕਰੀਬਨ 5 ਤੋਂ 6 ਕਿਲੋਮੀਟਰ ਦੂਰ ਹੈ।

  ਦੁਸਹਿਰੇ ਵਾਲੇ ਦਿਨ ਇਸ ਗਰਾਊਂਡ ਦੇ ਵਿਚ ਸੁਰੱਖਿਆ ਦੇ ਕਰੜੇ ਇੰਤਜ਼ਾਮ ਹੁੰਦੇ ਹਨ। ਇੱਕ ਵਾਰ ਤੁਸੀਂ ਵੀ ਲੁਧਿਆਣਾ ਦੇ ਦਰੇਸੀ ਗਰਾਊਂਡ ਦਾ ਰਾਵਣ ਦਹਿਨ ਜ਼ਰੂਰ ਦੇਖੋ।

  Published by:Tanya Chaudhary
  First published:

  Tags: Festival, Ludhiana, Punjab, Ramayan