Home /ludhiana /

PAU Museum ਨੇ 47 ਸਾਲਾਂ ਬਾਅਦ ਪੰਜਾਬ ਟੂਰਿਜ਼ਮ ਵੈੱਬਸਾਈਟ 'ਤੇ ਬਣਾਈ ਆਪਣੀ ਜਗ੍ਹਾ

PAU Museum ਨੇ 47 ਸਾਲਾਂ ਬਾਅਦ ਪੰਜਾਬ ਟੂਰਿਜ਼ਮ ਵੈੱਬਸਾਈਟ 'ਤੇ ਬਣਾਈ ਆਪਣੀ ਜਗ੍ਹਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੇਂਡੂ ਪੰਜਾਬ ਦੇ ਸਮਾਜਿਕ ਇਤਿਹਾਸ ਦੇ ਅਜਾਇਬ ਘਰ ਨੂੰ ਸੂਬਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੇਂਡੂ ਪੰਜਾਬ ਦੇ ਸਮਾਜਿਕ ਇਤਿਹਾਸ ਦੇ ਅਜਾਇਬ ਘਰ ਨੂੰ ਸੂਬਾ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੇਂਡੂ ਪੰਜਾਬ ਦੇ ਸਮਾਜਿਕ ਇਤਿਹਾਸ ਦੇ ਅਜਾਇਬ ਘਰ ਨੂੰ ਸੂਬਾ ਸਰਕਾਰ ਦੀ ਅਧਿਕਾਰਤ ਪੰਜਾਬ ਟੂਰਿਜ਼ਮ ਵੈੱਬਸਾਈਟ 'ਤੇ ਜਗ੍ਹਾ ਮਿਲੀ ਹੈ। ਇਸ ਮਿਊਜ਼ੀਅਮ ਨੂੰ ਸੂਬੇ 'ਚ  ਸੈਰ-ਸਪਾਟਾ ਅਤੇ ਵਿਰਾਸਤੀ ਸਥਾਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਸੈਰ-ਸਪਾਟਾ ਦਿਵਸ ਵਾਲੇ ਦਿਨ ਇਸ ਮਿਊਜ਼ੀਅਮ ਨੂੰ ਵੈੱਬ

ਹੋਰ ਪੜ੍ਹੋ ...
 • Share this:

  ਸ਼ਿਵਮ ਮਹਾਜਨ

  ਲੁਧਿਆਣਾ:  ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪੇਂਡੂ ਪੰਜਾਬ ਦੇ ਸਮਾਜਿਕ ਇਤਿਹਾਸ ਦੇ ਅਜਾਇਬ ਘਰ ਨੂੰ ਸੂਬਾ ਸਰਕਾਰ ਦੀ ਅਧਿਕਾਰਤ ਪੰਜਾਬ ਟੂਰਿਜ਼ਮ ਵੈੱਬਸਾਈਟ 'ਤੇ 47 ਸਾਲਾਂ ਬਾਅਦ ਜਗ੍ਹਾ ਮਿਲੀ ਹੈ। ਇਸ ਮਿਊਜ਼ੀਅਮ ਨੂੰ ਸੂਬੇ 'ਚ ਸੈਰ-ਸਪਾਟਾ ਅਤੇ ਵਿਰਾਸਤੀ ਸਥਾਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਸੈਰ-ਸਪਾਟਾ ਦਿਵਸ ਵਾਲੇ ਦਿਨ ਇਸ ਮਿਊਜ਼ੀਅਮ ਨੂੰ ਵੈੱਬਸਾਈਟ ਉੱਤੇ ਪ੍ਰਕਾਸ਼ਿਤ ਕੀਤਾ ਗਿਆ। ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਅਜਾਇਬ ਘਰ ਦੇ ਸੁਧਾਰ ਲਈ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ।

  ਇਹ ਪੀਏਯੂ ਲਈ ਇੱਕ ਸੁਨਹਿਰੇ ਸਮੇਂ ਵਾਲਾ ਦਿਨ ਸੀ ਕਿਉਂਕਿ ਪੰਜ ਦਹਾਕੇ ਪਹਿਲਾਂ ਸਥਾਪਿਤ ਕੀਤੇ ਗਏ ਅਜਾਇਬ ਘਰ ਨੂੰ ਪੰਜਾਬ ਸੈਰ ਸਪਾਟੇ ਦੇ ਅਧਿਕਾਰਤ ਪੰਨੇ 'ਤੇ ਇੱਕ ਸੈਰ-ਸਪਾਟਾ ਸਥਾਨ ਵਜੋਂ ਚਿੰਨ੍ਹਿਤ ਕੀਤਾ ਗਿਆ ਸੀ।ਆਡੀਓ ਵਿਜ਼ੂਅਲ ਟੂਲ ਦੇਣ ਲਈ, ਕੁਦਰਤ ਕਲਾਕਾਰ ਹਰਪ੍ਰੀਤ ਸੰਧੂ ਦੁਆਰਾ ਤਿਆਰ ਕੀਤੀ 15 ਮਿੰਟ ਦੀ ਡਾਕੂਮੈਂਟਰੀ ਦਾ ਲਿੰਕ ਵੈੱਬਸਾਈਟ 'ਤੇ ਨੱਥੀ ਕੀਤਾ ਗਿਆ ਹੈ। ਪੇਸ਼ੇ ਤੋਂ ਵਕੀਲ ਸੰਧੂ ਨੇ ਡਾਕੂਮੈਂਟਰੀ 'ਤੇ ਛੇ ਮਹੀਨੇ ਕੰਮ ਕੀਤਾ।

  ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਬੀਰ ਸਿੰਘ ਗੋਸਲ ਦਾ ਕਹਿਣਾ ਸੀ ਕਿ,ਕਿਸਾਨਾਂ ਅਤੇ ਸਕੂਲੀ ਵਿਦਿਆਰਥੀਆਂ ਸਮੇਤ ਹਜ਼ਾਰਾਂ ਲੋਕ ਇਸ ਮਿਊਜ਼ੀਅਮ ਨੂੰ ਦੇਖਣ ਆਉਂਦੇ ਹਨ। ਹੁਣ ਜਦੋਂ ਇਹ ਪੰਜਾਬ ਸੈਰ-ਸਪਾਟਾ ਵੈੱਬਸਾਈਟ 'ਤੇ ਹੈ, ਤਾਂ ਦੂਜੇ ਰਾਜਾਂ ਦੇ ਲੋਕ, ਪ੍ਰਵਾਸੀ ਭਾਰਤੀਆਂ ਅਤੇ ਵਿਦੇਸ਼ੀਆਂ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਖੇਤੀਬਾੜੀ ਦੇ ਤਰੀਕਿਆਂ ਬਾਰੇ ਜਾਣੂ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਪੇਂਡੂ ਜੀਵਨ ਦਾ ਅਜਾਇਬ ਘਰ ਤੇਜ਼ ਸ਼ਹਿਰੀਕਰਨ ਕਾਰਨ ਬਹੁਤ ਮਹੱਤਵ ਰੱਖਦਾ ਹੈ। “ਪੁਰਾਣੇ ਰੀਤੀ-ਰਿਵਾਜ ਅਤੇ ਪਰੰਪਰਾਵਾਂ, ਜੋ ਪਿਛਲੇ ਕੁਝ ਸਾਲਾਂ ਤੱਕ ਵਿਆਪਕ ਸਨ, ਹੁਣ ਤਕਨੀਕੀ ਤਰੱਕੀ ਦੇ ਨਾਲ ਪਿੱਛੇ ਹਟ ਰਹੀਆਂ ਹਨ।

  Published by:Drishti Gupta
  First published:

  Tags: Ludhiana, Museum, PAU, Punjab