ਗੁਰਦੀਪ ਸਿੰਘ
ਸਮਰਾਲਾ: ਮੋਦੀ ਸਰਕਾਰ ਦਾ ਦੇਸ਼ ਨੂੰ ਡਿਜਿਟਲ ਇੰਡੀਆ ਬਣਾਉਣ 'ਤੇ ਪੂਰਾ ਜੋਰ ਲੱਗਾ ਹੈ। ਇੱਥੋਂ ਤੱਕ ਕਿ ਦੇਸ਼ ਦੇ ਪੇਂਡੂ ਖੇਤਰਾਂ ਨੂੰ ਵੀ ਡਿਜੀਟਲਾਈਜੇਸ਼ਨ ਕਰਨ ਦੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ। ਪਰ ਇਸ ਦੇ ਉਲਟ ਦੇਸ਼ ਦੇ ਸਭ ਤੋਂ ਵੱਡੇ ਨੈੱਟਵਰਕ ਮੰਨੇ ਜਾਂਦੇ ਡਾਕਘਰ, ਸਰਕਾਰ ਦੇ ਡਿਜੀਟਲ ਇੰਡੀਆ ਦੀ ਫ਼ੂਕ ਕੱਢ ਰਹੇ ਹਨ।
ਅਜਿਹਾ ਹੀ ਵੇਖਣ ਨੂੰ ਮਿਲ ਰਿਹਾ ਹੈ ਸਮਰਾਲਾ ਦੇ ਡਾਕਘਰ 'ਚ, ਜਿੱਥੇ ਸਿਸਟਮ ਨਾ ਚੱਲਣ ਕਾਰਨ ਆਮ ਜਨਤਾ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ 'ਤੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਵੀ ਸਵਾਲ ਚੁੱਕੇ ਹਨ।
ਪਿਛਲੇ 5 ਦਿਨਾਂ ਤੋਂ ਸਮਰਾਲਾ ਦੇ ਡਾਕਖਾਨੇ ਵਿੱਚ ਇੰਟਰਨੈੱਟ ਦੀ ਆ ਰਹੀ ਦਿੱਕਤ ਕਾਰਨ ਲੋਕਾਂ ਨੂੰ ਅਪਣੇ ਪੈਸੇ ਦਾ ਲੈਣ-ਦੇਣ ਕਰਨ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਦੁਖੀ ਹੋ ਲੋਕਾਂ ਨੇ ਕਿਹਾ ਕਿ ਜੇਕਰ ਅਜਿਹਾ ਹਾਲ ਰਿਹਾ ਤਾਂ ਪਰੇਸ਼ਾਨੀ ਵੱਧ ਜਾਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।