ਗੁਰਦੀਪ ਸਿੰਘ
ਜਿਲ੍ਹਾ ਲੁਧਿਆਣਾ ਦੇ ਖੰਨਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕਿ ਹਰ ਕੋਈ ਚੌਂਕ ਜਾਵੇਗਾ। ਅਸਲ 'ਚ ਅੱਜ ਦੇ ਯੁੱਗ ਵਿੱਚ ਇਨਸਾਨ ਦਾ ਖੂਨ ਇੰਨਾ ਚਿੱਟਾ ਹੋ ਗਿਆ ਹੈ, ਕਿ ਉਹ ਆਪਣੇ ਸਭ ਤੋਂ ਨਾਜ਼ੁਕ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰਨ ਤੋਂ ਗੁਰੇਜ਼ ਨਹੀਂ ਕਰਦਾ।
ਅਜਿਹੀ ਹੀ ਇੱਕ ਸ਼ਰਮਨਾਕ ਘਟਨਾ ਸਮਰਾਲਾ ਵਿੱਚ ਦੇਖਣ ਨੂੰ ਮਿਲੀ। ਜਿੱਥੇ ਆਪਣੀ ਵੱਡੀ ਸਾਲੀ ਦੇ ਪਿਆਰ ਵਿੱਚ ਅੰਨ੍ਹੇ ਪਿਤਾ ਨੇ ਆਪਣੀ ਹੀ 5 ਸਾਲ ਦੀ ਧੀ ਦਾ ਕਤਲ ਕਰ ਦਿੱਤਾ। ਇਸ ਗੱਲ ਦਾ ਖੁਲਾਸਾ ਖੰਨਾ ਦੇ ਐੱਸਐੱਸਪੀ ਅਮਨੀਤ ਕੌਂਡਲ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
ਖੰਨਾ ਦੇ ਐਸ.ਐਸ.ਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਗੁਰਚਰਨ ਸਿੰਘ ਨਾਮਕ ਵਿਅਕਤੀ ਨੇ ਸਮਰਾਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਭਰਾ ਅਤੇ ਭਰਜਾਈ ਨੇ ਖੁਦ ਦੀ 5 ਸਾਲਾ ਲੜਕੀ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ, ਜਿਸ ਦੇ ਆਪਣੇ ਹੀ ਵੱਡੀ ਸਾਲੀ ਨਾਲ ਨਾਜਾਇਜ਼ ਸਬੰਧ ਸਨ।
ਦੱਸ ਦੇਈਏ ਕਿ ਉਹ ਆਪਣੀ ਵੱਡੀ ਸਾਲੀ ਨਾਲ ਮਿਲ ਕੇ ਆਪਣੀ ਬੀਮਾਰ ਪਤਨੀ ਨੂੰ ਨਹਿਰ ਵਿੱਚ ਸੁੱਟ ਕੇ ਰਸਤੇ 'ਚੋਂ ਪਾਸੇ ਕਰਨ ਦੀ ਯੋਜਨਾ ਬਣਾ ਰਿਹਾ ਸੀ। ਇਸ ਤੋਂ ਬਾਅਦ ਉਹ ਦੋਨੋਂ ਉਸ ਦੀ ਬੀਮਾਰ ਪਤਨੀ ਅਤੇ 5 ਸਾਲ ਦੀ ਬੱਚੀ ਨੂੰ ਨਹਿਰ ਕੋਲ ਲਿਜਾ ਕਿ ਨਹਿਰ ਵਿੱਚ ਧੱਕਾ ਦੇ ਦਿੰਦੇ ਹਨ, ਜਿਸ ਕਾਰਨ ਉਸ ਦੀ 5 ਸਾਲਾ ਬੱਚੀ ਨਹਿਰ 'ਚ ਡੁੱਬ ਗਈ ਪਰ ਉਸ ਦੀ ਪਤਨੀ ਦਾ ਬਚਾਅ ਹੋ ਗਿਆ।
ਇਸ 'ਤੇ ਮ੍ਰਿਤਕ ਲੜਕੀ ਦੇ ਪਿਤਾ ਅਤੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਮਾਂ ਨੂੰ ਲੱਭ ਲਿਆ ਗਿਆ। ਜਾਂਚ ਵਿੱਚ ਪਾਇਆ ਗਿਆ ਕਿ ਮਾਂ ਨਿਰਦੋਸ਼ ਹੈ ਅਤੇ ਇਸ ਲਈ ਉਸ ਨੂੰ ਰਿਹਾਅ ਕਰ ਦਿੱਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Father, Father-Daughter, Ludhiana news, Murder case