ਸ਼ਿਵਮ ਮਹਾਜਨ
ਲੁਧਿਆਣਾ: ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਕਿਸੇ ਦੇਸ਼ ਦੀ ਅਰਥਵਿਵਸਥਾ ਅਤੇ ਉਸ ਦਾ ਵਿਕਾਸ ਉਨ੍ਹਾਂ ਹੀ ਵਿਕਸਿਤ ਹੋਵੇਗਾ ਜਿਨ੍ਹਾਂ ਵਿਕਸਿਤ ਉਸ ਦਾ ਨੌਜਵਾਨ ਹੋਵੇਗਾ। ਜਿੱਥੇ ਵਿਦੇਸ਼ਾਂ ਵਿਚ ਜਾ ਰਹੇ ਪੰਜਾਬੀ ਨੌਜਵਾਨ ਦੀ ਸਮੱਸਿਆ ਨੂੰ ਲੈ ਕੇ ਅੱਜ ਪੰਜਾਬ ਬੇਹਾਲ ਹੈ, ਉੱਥੇ ਹੀ ਅੱਜ ਹਰ ਘਰ ਦਾ ਪੰਜਾਬੀ ਨੌਜਵਾਨ ਵਿਦੇਸ਼ ਵਿੱਚ ਜਾ ਕੇ ਰੁਜ਼ਗਾਰ ਹਾਸਿਲ ਕਰਨਾ ਅਤੇ ਚੰਗੇ ਪੈਸੇ ਕਮਾਉਣਾ ਚਾਹੁੰਦਾ ਹੈ।
ਵਿਦੇਸ਼ਾਂ ਵਿੱਚ ਲੱਗੀ ਇਸ ਦੌੜ ਨੂੰ ਲੈ ਕੇ ਇਕ ਨਿਜੀ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਗੁਰਕੀਰਤ ਕੌਰ ਵੱਲੋਂ ਗੱਤੇ, ਥਰਮਾਕੋਲ ,ਰੰਗ ,ਕਾਗਜ਼ ,ਬਿਜਲੀ ਦੀ ਸਹਾਇਤਾ ਨਾਲ ਇੱਕ ਮਾਡਲ ਤਿਆਰ ਕੀਤਾ ਗਿਆ। ਇਸ ਮਾਡਲ ਨੂੰ "ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀ ਦੌੜ" ਦਾ ਨਾਂ ਦਿੱਤਾ ਗਿਆ ਹੈ।
ਜਿਸ ਵਿੱਚ ਉਸ ਨੇ ਥਰਮਾਕੋਲ ਦੀ ਸਹਾਇਤਾ ਨਾਲ ਇਕ ਏਅਰਪੋਰਟ ਦਿਖਾਇਆ ਹੈ ਅਤੇ ਉਹ ਏਅਰਪੋਰਟ ਭਾਰਤ ਦਾ ਹੈ। ਦੂਸਰੇ ਪਾਸੇ ਉਸ ਨੇ ਆਸਟ੍ਰੇਲੀਆ ,ਕੈਨੇਡਾ ਦਾ ਝੰਡੇ ਲਗਾ ਦਿੱਤੇ ਹਨ ਅਤੇ ਉਸ ਜਹਾਜ਼ ਨੂੰ ਬਿਜਲੀ ਦੇ ਕੇ ਉਸ ਨੂੰ ਨਕਲੀ ਉੱਡਣ ਦਾ ਦਿ੍ਸ਼ ਵਿਖਾਇਆ ਹੈ ਅਤੇ ਉਸ ਵਿੱਚ ਦਰਸਾਇਆ ਜਾ ਰਿਹਾ ਹੈ ਕਿ ਨੌਜਵਾਨ ਆਪਣੀ ਪੜ੍ਹਾਈ ਤਾਂ ਭਾਰਤ ਵਿੱਚ ਕਰਦੇ ਹਨ ਪਰ ਉਸ ਦਾ ਮੁੱਲ ਜਾ ਕੇ ਉਹ ਵਿਦੇਸ਼ਾਂ ਨੂੰ ਦਿੰਦੇ ਹਨ।
ਜਿੱਥੇ ਅੱਜ ਪੰਜਾਬ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਉਥੇ ਹੀ ਦੂਜੇ ਪਾਸੇ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਨੂੰ ਪਲਾਇਨ ਕਰ ਰਹੀ ਹੈ। ਜਿਸ ਕਰਕੇ ਪੰਜਾਬ ਦੇ ਚੰਗੇ ਨੌਜਵਾਨ ਜੋ ਪੰਜਾਬ ਨੂੰ ਚੰਗਾ ਭਵਿੱਖ ਦੇ ਸਕਦੇ ਹਨ ਉਹ ਕਿਸੇ ਹੋਰ ਦੇਸ਼ ਦਾ ਸਿਹਰਾ ਆਪਣੇ ਸਿਰ ਸਜਾ ਕੇ ਉਸ ਦੇਸ਼ ਦੀ ਕਿਸਮਤ ਬਣਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।