Home /ludhiana /

Punjab Weather: ਸਤੰਬਰ ‘ਚ ਵੀ ਚੰਗੇ ਮੀਂਹ ਦੀ ਸੰਭਾਵਨਾ ਬਹੁਤ ਘੱਟ

Punjab Weather: ਸਤੰਬਰ ‘ਚ ਵੀ ਚੰਗੇ ਮੀਂਹ ਦੀ ਸੰਭਾਵਨਾ ਬਹੁਤ ਘੱਟ

ਪੰਜਾਬ ਵਿੱਚ ਆਮ ਨਾਲੋਂ 60 ਫੀਸਦੀ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ ਅਗਸਤ ਮਹੀਨੇ ਵਿੱਚ

ਪੰਜਾਬ ਵਿੱਚ ਆਮ ਨਾਲੋਂ 60 ਫੀਸਦੀ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ ਅਗਸਤ ਮਹੀਨੇ ਵਿੱਚ

ਪੰਜਾਬ ਵਿੱਚ ਆਮ ਨਾਲੋਂ 60 ਫੀਸਦੀ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ ਅਗਸਤ ਮਹੀਨੇ ਵਿੱਚ ਸਿਰਫ਼ 58.9 ਮਿਲੀਮੀਟਰ ਹੀ ਮੀਂਹ ਪਿਆ ਹੈ। ਆਮ ਤੌਰ ‘ਤੇ ਅਗਸਤ ਵਿਚ 146.2 ਮਿਲੀਮੀਟਰ ਬਾਰਿਸ਼ ਹੋਈ ਹੈ।

  • Share this:

    ਸ਼ਿਵਮ ਮਹਾਜਨ

    Punjab Weather Report: ਲੁਧਿਆਣਾ ਵਾਸੀਆਂ ਨੂੰ ਆਉਣ ਵਾਲੇ ਦੋ-ਤਿੰਨ ਦਿਨਾਂ ‘ਚ ਗਰਮੀ ਤੋਂ ਰਾਹਤ ਮਿਲੇਗੀ। ਪਰ ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ ਹੁਣ ਵਾਯੂ-ਮੰਡਲ ਵਿੱਚ ਨਮੀ ਘੱਟ ਜਾਵੇਗੀ। ਸਤੰਬਰ ਵਿੱਚ ਵੀ ਮੀਂਹ ਦੀ ਸੰਭਾਵਨਾ ਘੱਟ ਹੈ।

    ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ.ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਜੁਲਾਈ ਮਹੀਨੇ ਲੁਧਿਆਣਾ ਸਣੇ ਪੂਰੇ ਪੰਜਾਬ 'ਚ ਵੀ ਵਿੱਚ ਚੰਗੀ ਬਾਰਿਸ਼ ਹੋਈ ਸੀ। ਪਰ ਅਗਸਤ ਵਿੱਚ ਘੱਟ ਬਾਰਿਸ਼ ਹੋਈ ਹੈ ਅਤੇ ਸਤੰਬਰ ਵਿੱਚ ਵੀ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ।

    ਇਸ ਵਾਰ ਅਗਸਤ ਵਿੱਚ ਪੰਜਾਬ ਵਿੱਚ ਆਮ ਨਾਲੋਂ 60 ਫ਼ੀਸਦੀ ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਅਨੁਸਾਰ ਅਗਸਤ ਮਹੀਨੇ ਵਿੱਚ ਸਿਰਫ਼ 58.9 ਮਿਲੀਮੀਟਰ ਮੀਂਹ ਹੀ ਪਿਆ ਹੈ। ਆਮ ਤੌਰ ‘ਤੇ ਅਗਸਤ ਵਿਚ 146.2 ਮਿਲੀਮੀਟਰ ਬਾਰਸ਼ ਹੋਈ ਹੈ।

    ਡਾ. ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਅਗਸਤ ਵਿੱਚ ਘੱਟ ਬਾਰਿਸ਼ ਦੇ ਕਈ ਕਾਰਨ ਸਨ। ਵੈਸਟਰਨ ਡਿਸਟਰਬੈਂਸ ਲਗਾਤਾਰ ਨਹੀਂ ਆਏ। ਮੌਨਸੂਨ ਟ੍ਰਾਫ ਦੀ ਦਿਸ਼ਾ ਦੱਖਣ ਵੱਲ ਜ਼ਿਆਦਾ ਸੀ।

    ਗੱਲ ਜੇਕਰ ਲੁਧਿਆਣਾ ਜ਼ਿਲ੍ਹੇ ਦੀ ਕੀਤੀ ਜਾਵੇ ਤਾਂ ਲੁਧਿਆਣਾ ਜ਼ਿਲ੍ਹੇ ਦੇ ਵਿਚਾਲੇ ਵੀ ਮੌਨਸੂਨ ਨੇ ਇਸ ਵਾਰ ਲੁਧਿਆਣਾ ਜ਼ਿਲ੍ਹੇ ਵਿੱਚ ਬਹੁਤ ਘੱਟ ਦਸਤਕ ਦਿੱਤੀ ਹੈ ।

    ਜੇਕਰ ਲੁਧਿਆਣਾ ਵਿੱਚ ਮੀਂਹ ਪਿਆ ਵੀ ਹੈ ਤਾਂ ਲੁਧਿਆਣਾ ਵਾਸੀ ਉਸ ਮੀਂਹ ਤੋਂ ਨਾਖ਼ੁਸ਼ ਰਹੇ ਹਨ। ਕਈ ਦਿਨਾਂ ਵਿਚ ਇਤਨਾ ਭਾਰੀ ਮੀਂਹ ਪਿਆ ਕਿ ਨਗਰ ਨਿਗਮ ਦੀ ਪੋਲ ਖੁੱਲ੍ਹਦੀ ਨਜ਼ਰ ਆਈ। ਜਿਹੜੇ ਦਿਨਾਂ ਦੇ ਵਿਚਾਲੇ ਭਾਰੀ ਗਰਮੀ ਪਈ। ਉਹ ਦਿਨਾਂ ਦੇ ਆਸਪਾਸ ਮੀਂਹ ਦਾ ਨਾਮੋ ਨਿਸ਼ਾਨ ਨਹੀਂ ਸੀ।

    ਜੇਕਰ ਮੌਸਮ ਦੀ ਭਵਿੱਖਬਾਣੀ ਦੀ ਗੱਲ ਕਰੀਏ ਤਾਂ ਜਿਸ ਪ੍ਰਕਾਰ ਨਾਲ ਲੁਧਿਆਣਾ ਵਿਚ ਅਗਸਤ ਮਹੀਨੇ ਵਿਚ ਬਹੁਤ ਘੱਟ ਮੌਨਸੂਨ ਵੇਖਣ ਨੂੰ ਮਿਲਿਆ ਸਤੰਬਰ ਵਿੱਚ ਵੀ ਇਹ ਸਿਲਸਿਲਾ ਜਾਰੀ ਰਹੇਗਾ ।

    Published by:Tanya Chaudhary
    First published:

    Tags: Monsoon, Punjab, Rain, Weather