ਗੁਰਦੀਪ
ਲੁਧਿਆਣਾ: ਖੰਨਾ ਅਤੇ ਮੰਡੀ ਗੋਬਿੰਦਗੜ੍ਹ ਦੇ ਨਾਪਤੋਲ ਵਿਭਾਗ ਦੀਆਂ ਟੀਮਾਂ ਨੇ ਫੈਕਟਰੀਆਂ ਦਾ ਦੌਰਾ ਕਰਕੇ ਧਰਮ ਕੰਡਿਆ ਵਿੱਚ ਹੋ ਰਹੀ ਧਾਂਦਲੀ ਦਾ ਪਰਦਾਫਾਸ਼ ਕੀਤਾ। ਖੰਨਾ ਅਤੇ ਮੰਡੀ ਗੋਬਿੰਦਗੜ੍ਹ ਦੀਆਂ ਕਈ ਫੈਕਟਰੀਆਂ ਵਿੱਚ ਆਮ ਲੋਕਾਂ ਅਤੇ ਟਰਾਂਸਪੋਰਟਰਾਂ ਨੂੰ ਅੰਨ੍ਹੇਵਾਹ ਚੂਨਾ ਲਗਾ ਕੇ ਠੱਗੀ ਮਾਰੀ ਜਾ ਰਹੀ ਸੀ, ਜਿਸ ਦਾ ਨਾਪਤੋਲ ਵਿਭਾਗ ਦੀਆਂ ਟੀਮਾਂ ਵੱਲੋਂ ਚੈਕਿੰਗ ਦੌਰਾਨ ਪਰਦਾਫਾਸ਼ ਕੀਤਾ ਗਿਆ।
ਚੈਕਿੰਗ ਦੌਰਾਨ ਖੰਨਾ ਦੇ ਪਿੰਡ ਇਸਮਾਈਲਪੁਰ ਵਿੱਚ ਸਥਿਤ ਇੱਕ ਭੱਠੀ ਫੈਕਟਰੀ ਦੇ ਧਰਮ ਕੰਡੇ 'ਚ ਹੇਰਾਫੇਰੀ ਲੱਭੀ। ਵਿਭਾਗ ਅਨੁਸਾਰ ਹੋਰ ਫੈਕਟਰੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਫੈਕਟਰੀ ਦੇ ਕੰਡਿਆਂ ਵਿਚ ਫਰਕ ਹੈ। ਜਿਸ ਕਾਰਨ ਟਰਾਂਸਪੋਰਟਰਾਂ ਨਾਲ ਧੱਕਾ ਹੋ ਰਿਹਾ ਹੈ। ਇਸ ਦੀ ਸ਼ਿਕਾਇਤ ਨਾਪਤੋਲ ਵਿਭਾਗ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਵਿਭਾਗ ਨੇ ਕਾਰਵਾਈ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Khanna, Ludhiana news, Raid