ਸ਼ਿਵਮ ਮਹਾਜਨ
ਯੁਵਕ ਮੇਲੇ ਵਿਦਿਆਰਥੀਆਂ ਨੂੰ ਮੰਚ ਪ੍ਰਦਾਨ ਕਰਦੇ ਹਨ। ਯੁਵਕ ਮੇਲਿਆਂ ਵਿੱਚ ਕਰਵਾਏ ਜਾਣ ਵਾਲੇ ਮੁਕਾਬਲੇ ਵਿਦਿਆਰਥੀਆਂ ਦੇ ਹੁਨਰ ਅਤੇ ਕਲਾ ਦੇ ਪ੍ਰਦਰਸ਼ਨ ਨੂੰ ਪੇਸ਼ ਕਰਨ ਦਾ ਇੱਕ ਸੁਨਹਿਰਾ ਮੌਕਾ ਦਿੰਦੇ ਹਨ।
ਅਜਿਹੇ ਯੁਵਕ ਮੇਲੇ ਇਸ ਸਮੇਂ ਪੰਜਾਬ ਦੇ ਵਿੱਚ ਚੱਲ ਰਹੇ ਹਨ ਇਨ੍ਹਾਂ ਯੁਵਕ ਮੇਲਿਆਂ ਦੇ ਵਿਚਾਲੇ 70 ਤੋਂ ਵੱਧ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾਂਦੇ ਹਨ, ਜਿਸ ਵਿਚਲੇ ਮੁੱਖ ਰੂਪ ਵਿੱਚ ਨਾਚ, ਸਟੇਜ ਆਈਟਮ, ਥੀਏਟਰ, ਭਾਸ਼ਣ ਮੁਕਾਬਲੇ, ਸੰਗੀਤ, ਕਵੀਸ਼ਰੀ, ਭਜਨਕੀਰਤਨ, ਪੰਜਾਬੀ ਲੋਕ ਨਾਚ, ਸੱਭਿਆਚਾਰਕ ਨਾਚ ਆਦਿ ਸ਼ਾਮਿਲ ਹੁੰਦੇ ਹਨ।
ਇਸ ਤੋਂ ਇਲਾਵਾ ਆਫ ਸਟੇਜ ਮੁਕਾਬਲੇ ਵੀ ਹੁੰਦੇ ਹਨ। ਜਿਸ ਦੇ ਵਿਚਾਲੇ ਮੁੱਖ ਰੂਪ ਵਿੱਚ ਚਿੱਤਰਕਾਰੀ, ਕਲਾਕਾਰੀ, ਪੇਂਟਿੰਗ, ਖਿੱਦੋ ਮੇਕਿੰਗ, ਗੋਲੇ ਬਣਾਉਣਾ, ਮਿੱਟੀ ਦੀਆਂ ਮੂਰਤੀਆਂ ਬਣਾਉਣਾ ਅਤੇ ਵੱਖ-ਵੱਖ ਸੱਭਿਆਚਾਰਕ ਚੀਜ਼ਾਂ ਬਣਾਉਣਾ ਸ਼ਾਮਿਲ ਹੁੰਦਾ ਹੈ।
ਇਸ ਯੁਵਕ ਮੇਲੇ ਦੇ ਵਿਚਾਲੇ ਇਕ ਕੈਟੇਗਰੀ ਸੱਭਿਆਚਾਰਕ ਲੋਕ ਨਾਚ ਦੀ ਹੁੰਦੀ ਹੈ ਜਿਸ ਦੇ ਵਿਚਾਲੇ ਵਿਦਿਆਰਥੀਆਂ ਵੱਲੋਂ ਵੱਖ-ਵੱਖ ਸੂਬੇ ਦੇ ਲੋਕ ਨਾਚ ਪੇਸ਼ ਕੀਤੇ ਜਾਂਦੇ ਹਨ। ਅਜਿਹਾ ਇਕ ਲੋਕ ਨਾਚ ਜੋ ਕਿ ਰਾਜਸਥਾਨ ਦਾ ਮਸ਼ਹੂਰ ਲੋਕ ਨਾਚ ਹੈ ਤੁਹਾਨੂੰ ਤਸਵੀਰਾਂ ਵਿਚਾਲੇ ਵਿਖਾ ਰਹੇ ਹਾਂ।
ਇਹ ਲੋਕ ਨਾਚ ਕਾਲਜ ਦੀ ਵਿਦਿਆਰਥਣਾਂ ਵੱਲੋਂ ਪਾਇਆ ਜਾ ਰਿਹਾ ਹੈ ਅਤੇ ਇਸ ਲੋਕ ਨਾਚ ਨੂੰ ਸਿੱਖਣ ਲਈ ਤਕਰੀਬਨ 40 ਦਿਨਾਂ ਦਾ ਸਮਾਂ ਉਨ੍ਹਾਂ ਨੂੰ ਲੱਗਿਆ ਹੈ, ਆਓ ਜਾਣਦੇ ਹਾਂ ਉਨ੍ਹਾਂ ਦੇ ਇਸ ਸਫ਼ਰ ਦੇ ਬਾਰੇ ਅਤੇ ਵੇਖਦੇ ਹਾਂ ਉਨ੍ਹਾਂ ਦੇ ਰਾਜਸਥਾਨੀ ਨਾਚ ਦੀ ਝਲਕ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, Artist, Ludhiana, Viral video