ਸ਼ਿਵਮ ਮਹਾਜਨ
Republic Day 2023 in Ludhiana: ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਰੱਖ ਬਾਗ਼ ਵਿਖੇ ਸ਼ਹੀਦੀ ਸਮਾਰਕ ਨੂੰ ਨਮਨ ਕਰਦਿਆਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ, ਜਿਸ ਦੌਰਾਨ ਦੇਸ਼ ਭਗਤੀ ਦੇ ਗੀਤ ਗਾਂਉਂਦੇ ਹੋਏ ਦੇਸ਼ ਕੌਮ ਦੀ ਖਾਤਿਰ ਕੁਰਬਾਨੀਆਂ ਦੇਣ ਵਾਲਿਆਂ ਨੂੰ ਯਾਦ ਕੀਤਾ ਗਿਆ।
ਇਸ ਮੌਕੇ 'ਤੇ ਕਮੇਟੀ ਵੱਲੋਂ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਾਦੀ ਮਿਲਣ ਤੋਂ ਬਾਅਦ ਲੋਕ ਭਲਾਈ ਹਿੱਤ ਭਾਰਤੀ ਸੰਵਿਧਾਨ ਤਾਂ ਲਾਗੂ ਕਰ ਦਿੱਤਾ ਗਿਆ ਸੀ। ਪਰੰਤੂ ਸਮੇਂ-ਸਮੇਂ 'ਤੇ ਆਈਆਂ ਸਰਕਾਰਾਂ ਵੱਲੋਂ ਉਸਦਾ ਦੁਰ-ਉਪਯੋਗ ਆਪੋ ਆਪਣੇ ਹਿਸਾਬ ਨਾਲ ਕੀਤਾ ਗਿਆ। ਜਿੱਥੇ ਇਸ ਪ੍ਰੋਗਰਾਮ ਵਿੱਚ ਸ਼ਹੀਦਾਂ ਨੂੰ ਯਾਦ ਕੀਤਾ ਗਿਆ, ਉਥੇ ਹੀ ਐਨਸੀਸੀ ਕੈਡਿਟ ਦਾ ਸਨਮਾਨ ਵੀ ਕੀਤਾ ਗਿਆ ਅਤੇ ਫੌਜੀਆਂ ਦੀ ਵਿਧਵਾ ਮਹਿਲਾਵਾਂ ਨੂੰ ਸਨਮਾਨ ਦਿੱਤਾ ਗਿਆ।
ਉਨਾਂ ਕਿਹਾ ਕਿ ਸਿਰਫ ਇੰਨਾ ਹੀ ਨਹੀਂ ਐਸੇ ਦਿਹਾੜਿਆਂ ਦੇ ਉੱਪਰ ਤਾਂ ਦਿਖਾਵੇ ਲਈ ਰਾਜ ਪੱਧਰੀ ਸਮਾਗਮ ਕਰਵਾਕੇ ਵਾਹ-ਵਾਹ ਖੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਪਰੰਤੂ ਬਾਕੀ ਸਮਾਂ ਸ਼ਹੀਦਾਂ ਦੇ ਬੁੱਤਾਂ ਉੱਪਰ ਧੂੜ ਦੇਖਣ ਨੂੰ ਮਿਲਦੀ ਹੈ।ਜਦਕਿ ਅਜਾਦੀ ਦਿਵਾਉਣ ਵਾਲੇ ਬਹਾਦਰ ਸ਼ੂਰਵੀਰਾਂ ਅਤੇ ਉਨਾਂ ਦੇ ਪਰਿਵਾਰਾਂ ਦੀ ਸਾਰ ਨਾ ਲੈਣੀ ਵੀ ਬਹੁਤ ਮੰਦਭਾਗਾ ਹੈ।ਉਨਾਂ ਕਿਹਾ ਕਿ ਦੇਸ਼ ਦੀ ਖਾਤਿਰ ਕਰਬਾਨੀਆਂ ਦੇਣ ਵਾਲਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਭਾਰਤ ਦੇ ਕਰਬਾਨੀਆਂ ਭਰੇ ਇਤਿਹਾਸ ਜਾਣੂ ਕਰਵਾਉਣਾ ਹੀ ਸਾਡਾ ਮੁੱਢਲਾ ਫਰਜ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian Army, Ludhiana, Republic Day 2023