ਸ਼ਿਵਮ ਮਹਾਜਨ
ਲੁਧਿਆਣਾ: ਸ਼ਹਿਰ ਦੇ ਅਕਰਸ਼ਨ ਅਤੇ ਖਿੱਚ ਦਾ ਕੇਂਦਰ ਸਿੱਧਵਾਂ ਨਹਿਰ ਹੁਣ ਕੂੜੇ ਅਤੇ ਗੰਧਲੇ ਪਾਣੀ ਦਾ ਵੱਡਾ ਗੜ੍ਹ ਬਣ ਚੁੱਕੀ ਹੈ। ਬੀਤੀ ਸਰਕਾਰਾਂ ਨੇ ਜਿੱਥੇ ਸਿੱਧਵਾਂ ਨਹਿਰ ਦੀ ਸਫਾਈ ਅਤੇ ਇਸ ਦੇ ਸੁੰਦਰੀਕਰਨ ਦੇ ਵਿਚਾਲੇ ਵਿਸ਼ੇਸ਼ ਉਪਰਾਲੇ ਕਰਕੇ ਇਸ ਦੇ ਪੁਲ ਦੇ ਆਸਪਾਸ ਫੈਨਸਿੰਗ ਅਤੇ ਨਾਲ ਲਗਦੇ ਫਲੈ ਓਵਰ ਦੇ ਕਿਨਾਰੇ 'ਤੇ ਰੰਗ ਬਰੰਗੀਆਂ ਲਾਈਟਾਂ ਲਗਾ ਕੇ ਇਸ ਨੂੰ ਸੋਹਣਾ ਬਣਾਇਆ ਸੀ।
ਉਥੇ ਹੀ ਅਜੋਕੇ ਸਮੇਂ ਵਿੱਚ ਇਸ ਨਹਿਰ ਦੇ ਬੰਦ ਹੋਣ ਦੇ ਕਰਕੇ ਇਹ ਨਹਿਰ ਅਲੋਪ ਤਾਂ ਹੋ ਗਈ। ਪਰ ਨਾਲ-ਹੀ-ਨਾਲ ਇਸ ਦੀ ਸਫ਼ਾਈ ਅਤੇ ਇਸ ਦੀ ਸਾਂਭ-ਸੰਭਾਲ ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ। ਜਿਸਦੇ ਚਲਦਿਆਂ ਇਸ ਨਹਿਰ ਦੇ ਵਿਚਾਲੇ ਕੁੜੇ ਦੇ ਢੇਰ ਲੱਗ ਗਏ ਅਤੇ ਸਾਫ ਪਾਣੀ ਅਤੇ ਮੱਛੀਆਂ ਦੀ ਥਾਂ ਹੁਣ ਇਸ ਵਿਚਾਲੇ ਗੰਧਲਾ ਪਾਣੀ ਅਤੇ ਮੱਛਰ ਅਤੇ ਬੈਕਟੀਰੀਆ ਨੇ ਲੈ ਲਈ ਹੈ।
ਜਿਸ ਤੋਂ ਬਾਅਦ ਹਲਕਾ ਵਿਧਾਇਕ ਗੋਗੀ ਅਤੇ ਲੁਧਿਆਣਾ ਨਗਰ ਨਿਗਮ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਇਸ ਨਹਿਰ ਨੂੰ ਸਾਫ ਕਰਨ ਦੀ ਮੁਹਿੰਮ ਚਲਾਈ ਜਾਵੇਗੀ। ਵਿਧਾਇਕ ਗੋਗੀ ਨੇ ਕਿਹਾ ਕਿ 1 ਜਨਵਰੀ 2023 ਤੋਂ ਇਸ ਨਹਿਰ ਨੂੰ ਇਕ ਮਹੀਨੇ ਦੇ ਅੰਦਰ ਅੰਦਰ ਲੁਧਿਆਣਾ ਨਿਗਮ ਨਾਲ ਮਿਲ ਕੇ ਸਾਫ਼ ਕੀਤਾ ਜਾਵੇਗਾ। ਇਸ ਨਹਿਰ ਦੀ ਸਫਾਈ ਦਾ ਬੀੜਾ ਪੂਰੇ ਜੋਰਾਂ-ਸ਼ੋਰਾਂ ਨਾਲ ਅਤੇ ਚੱਕਿਆ ਜਾਵੇਗਾ ਅਤੇ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਦੂਸਰੇ ਪਾਸੇ ਗੌਰਤਲਬ ਹੈ ਕਿ ਜੇਕਰ ਇਸ ਨਹਿਰ ਦੀ ਸਫਾਈ ਸਮੇਂ ਸਿਰ ਨਾ ਕੀਤੀ ਗਈ ਤਾਂ ਉਹ ਸਮਾਂ ਵੀ ਦੂਰ ਨਹੀਂ ਜਦੋਂ ਲੁਧਿਆਣਾ ਵਿੱਚ ਦੂਸਰਾ ਬੁੱਢੇ ਨਾਲੇ ਦੇ ਰੂਪ ਵਿੱਚ ਸਿੱਧਵਾਂ ਨਹਿਰ ਤੋ ਸਿੱਧਵਾਂ ਨਾਲਾ ਤਿਆਰ ਹੋ ਜਾਵੇਗਾ, ਵੇਖੋ ਪੂਰੀ ਰਿਪੋਰਟ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।