Home /ludhiana /

Single use plastic: ਪਲਾਸਟਿਕ ਦੇ ਡਿਸਪੋਜ਼ੇਬਲ ਦੀ ਥਾਂ ਆਇਆ ਨਵਾਂ ਮਟੀਰੀਅਲ, ਜਾਣੋ ਕੀ ਹੈ ਖਾਸੀਅਤ

Single use plastic: ਪਲਾਸਟਿਕ ਦੇ ਡਿਸਪੋਜ਼ੇਬਲ ਦੀ ਥਾਂ ਆਇਆ ਨਵਾਂ ਮਟੀਰੀਅਲ, ਜਾਣੋ ਕੀ ਹੈ ਖਾਸੀਅਤ

X
Single

Single use plastic:ਪਲਾਸਟਿਕ ਦੇ ਡਿਸਪੋਜ਼ੇਬਲ ਦੀ ਥਾਂ, ਉਸ ਦੀ ਸ਼ਕਲ 'ਚ ਆਇਆ ਨਵਾਂ ਮਟੀਰੀਅਲ,ਜਾ

ਹੁਣ ਇਸ ਪਲਾਸਟਿਕ ਦੇ ਡਿਸਪੋਜ਼ੇਬਲ ਦੀ ਥਾਂ ਸਟਾਰਚ ਦੇ ਡਿਸਪੋਜ਼ੇਬਲ ਭਾਂਡਿਆਂ ਨੇ ਲੈ ਲਈ ਹੈ। ਇਹ ਭਾਂਡੇ ਹੂਬਹੂ ਪਲਾਸਟਿਕ ਡਿਸਪੋਜ਼ੇਬਲ ਵਾਂਗ ਹੁੰਦੇ ਹਨ, ਪਰ ਇਹ ਸਟਾਰਚ ਦੇ ਮਟੀਰੀਅਲ ਨਾਲ ਤਿਆਰ ਹੁੰਦੇ ਹਨ। ਇਹ ਮਟੀਰੀਅਲ ਫਿਲਹਾਲ ਦੇ ਤੌਰ 'ਤੇ ਭਾਰਤ ਵਿੱਚ ਉਪਲੱਬਧ ਨਹੀਂ ਹੈ।

  • Share this:

ਸ਼ਿਵਮ ਮਹਾਜਨ

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਉੱਤੇ ਬੈਨ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਅਤੇ ਪਲਾਂਟ ਜੋ ਸਿੰਗਲ ਯੂਜ਼ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਤੇ ਰੋਕ ਵੀ ਲਗਾਈ ਜਾ ਰਹੀ ਹੈ।

ਅਜੋਕੇ ਸਮੇਂ ਵਿੱਚ ਪਲਾਸਟਿਕ ਦੇ ਡਿਸਪੋਜ਼ੇਬਲ ਹਰ ਘਰ ਵਿੱਚ ਵਰਤੇ ਜਾਂਦੇ ਹਨ ਇਹ ਡਿਸਪੋਜ਼ੇਬਲ ਦੁੱਖ-ਸੁੱਖ ਵੇਲੇ ਅਤੇ ਸਮਾਗਮਾਂ ਵੇਲੇ ਆਮ ਤੌਰ ਤੇ ਵਰਤੇ ਜਾਂਦੇ ਹਨ। ਪਰ ਇਸ ਡਿਸਪੋਜ਼ਲ ਨੂੰ ਬਣਾਉਣ ਦੇ ਲਈ ਵਰਤਿਆ ਜਾਣ ਵਾਲਾ ਪਲਾਸਟਿਕ ਵੀ ਸਿੰਗਲ ਯੂਜ਼ ਪਲਾਸਟਿਕ ਹੁੰਦਾ ਹੈ। ਇਸ ਪਲਾਸਟਿਕ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪਲਾਸਟਿਕ ਗਲਦਾ ਸੜਦਾ ਨਹੀਂ ,ਬਲਕਿ ਕਈ ਸਾਲਾਂ ਤੱਕ ਜਿਊਂਦਾ ਰਹਿ ਸਕਦਾ ਹੈ।

ਇਸੀ ਕਾਰਨ ਕੂੜੇ ਦੇ ਢੇਰ ਲੱਗਦੇ ਹਨ ਅਤੇ ਉਸ ਕੁੜੀ ਦਾ ਨਿਬੇੜਾ ਨਹੀਂ ਹੋ ਸਕਦਾ ਜੇਕਰ ਉਸ ਕੁੜੇ ਨੂੰ ਅੱਗ ਵੀ ਲਗਾ ਦਿੱਤੀ ਜਾਵੇ ਤਾਂ ਉਸਦੇ ਨਾਲ ਗੰਦਾ ਰਸਾਇਣ ਪੈਦਾ ਹੁੰਦਾ ਹੈ ਜਿਸ ਨਾਲ ਭੂਮੀ ਅਤੇ ਹਵਾ ਪ੍ਰਦੂਸ਼ਣ ਹੁੰਦਾ ਹੈ। ਪਰ ਹੁਣ ਇਸ ਪਲਾਸਟਿਕ ਦੇ ਡਿਸਪੋਜ਼ੇਬਲ ਦੀ ਥਾਂ ਸਟਾਰਚ ਦੇ ਡਿਸਪੋਜ਼ੇਬਲ ਭਾਂਡਿਆਂ ਨੇ ਲੈ ਲਈ ਹੈ। ਇਹ ਭਾਂਡੇ ਹੂਬਹੂ ਪਲਾਸਟਿਕ ਡਿਸਪੋਜ਼ੇਬਲ ਵਾਂਗ ਹੁੰਦੇ ਹਨ, ਪਰ ਇਹ ਸਟਾਰਚ ਦੇ ਮਟੀਰੀਅਲ ਨਾਲ ਤਿਆਰ ਹੁੰਦੇ ਹਨ।

ਇਹ ਮਟੀਰੀਅਲ ਫਿਲਹਾਲ ਦੇ ਤੌਰ 'ਤੇ ਭਾਰਤ ਵਿੱਚ ਉਪਲੱਬਧ ਨਹੀਂ ਹੈ ਨਾ ਹੀ ਇਸਦਾ ਕੋਈ ਪਲਾਂਟ ਹੈ,ਜਿਸ ਕਰਕੇ ਇਸ ਡਿਸਪੋਜ਼ੇਬਲ ਦੀ ਕੀਮਤ ਆਮ ਪਲਾਸਟਿਕ ਦੇ ਡਿਸਪੋਜ਼ੇਬਲ ਨਾਲੋਂ ਜ਼ਿਆਦਾ ਹੁੰਦੀ ਹੈ। ਪਰ ਇਹ ਵਾਤਾਵਰਨ ਲਈ ਸੁਰੱਖਿਅਤ ਹੈ ਅਤੇ ਵਾਤਾਵਰਣ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ।

Published by:Drishti Gupta
First published:

Tags: Ludhiana, Plastic, Punjab