Home /ludhiana /

ਲੁਧਿਆਣਾ ਪੱਖੋਵਾਲ ਰੋਡ 'ਤੇ ਅਚਾਨਕ ਪਿਆ 18 ਫੁੱਟ ਡੂੰਘਾ ਪਾੜ, ਰਾਹਗੀਰ ਪ੍ਰੇਸ਼ਾਨ  

ਲੁਧਿਆਣਾ ਪੱਖੋਵਾਲ ਰੋਡ 'ਤੇ ਅਚਾਨਕ ਪਿਆ 18 ਫੁੱਟ ਡੂੰਘਾ ਪਾੜ, ਰਾਹਗੀਰ ਪ੍ਰੇਸ਼ਾਨ  

ਮੌਕੇ

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਚਾਨਕ ਸੜਕ ਧਸ ਗਈ। ਜੋ ਕਿ ਲਗਭਗ 15 -18 ਫੁੱਟ ਡੂੰਘੀ ਹ

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਚਾਨਕ ਸੜਕ ਧਸ ਗਈ। ਜੋ ਕਿ ਲਗਭਗ 15 -18 ਫੁੱਟ ਡੂੰਘੀ ਹੈ ਉਨ੍ਹਾਂ ਨੇ ਕਿਹਾ ਕਿ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਦਾ ਹੱਲ ਕੀਤਾ ਜਾਵੇ ਕਿਉਂਕਿ ਸੜਕ ਵਿਚ ਵੱਡਾ ਪਾੜ ਪਿਆ ਹੋਇਆ ਹੈ।

 • Share this:
  ਸ਼ਿਵਮ ਮਹਾਜਨ,

   ਲੁਧਿਆਣਾ:  ਲੁਧਿਆਣਾ ਨਗਰ ਨਿਗਮ ਵੱਲੋਂ ਪ੍ਰਸ਼ਾਸਨ ਬਰਸਾਤੀ ਪਾਣੀ ਦੇ ਹੱਲ ਨੂੰ ਲੈ ਕੇ ਭਾਵੇਂ ਵੱਡੇ ਦਾਅਵੇ ਕੀਤੇ ਜਾ ਰਹੇ ਹਨ । ਪਰ ਜਗ੍ਹਾ ਜਗ੍ਹਾ ਖੜਾ ਮੀਂਹ ਦਾ ਪਾਣੀ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ। ਇੰਨਾ ਹੀ ਨਹੀਂ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਸੜਕਾਂ ਵੀ ਧਸ ਰਹੀਆਂ ਹਨ।

  ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਚਾਨਕ ਸੜਕ ਧਸ ਗਈ। ਜੋ ਕਿ ਲਗਭਗ 15 -18 ਫੁੱਟ ਡੂੰਘੀ ਹੈ ਉਨ੍ਹਾਂ ਨੇ ਕਿਹਾ ਕਿ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਦਾ ਹੱਲ ਕੀਤਾ ਜਾਵੇ ਕਿਉਂਕਿ ਸੜਕ ਵਿਚ ਵੱਡਾ ਪਾੜ ਪਿਆ ਹੋਇਆ ਹੈ।

  ਇੱਥੇ ਹੀ ਕੌਂਸਲਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿਗਮ ਨੂੰ ਇਸ ਦਾ ਹੱਲ ਕਰਨ ਲਈ ਕਿਹਾ ਗਿਆ ਹੈ। ਉਹਨਾਂ ਨੇ ਕਿਹਾ ਕਿ ਉਨ੍ਹਾਂ ਦਾ ਵਾਰਡ ਨਹੀਂ ਹੈ ਪਰ ਉਹਨਾਂ ਦੀ ਜਾਣਕਾਰੀ ਵਿੱਚ ਮਾਮਲਾ ਆਇਆ ਤਾਂ ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹੱਲ ਕਰਨ ਲਈ ਕਿਹਾ ਹੈ।
  First published:

  Tags: Floods, Ludhiana, Punjab, Road

  ਅਗਲੀ ਖਬਰ