ਸ਼ਿਵਮ ਮਹਾਜਨ
ਲੁਧਿਆਣਾ: ਤਜਿੰਦਰ ਸਿੰਘ ਨੇ ਭਾਰਤ ਵਿਚ 1,30,000 ਕਿਲੋਮੀਟਰ ਦੀ ਮੋਟਰਸਾਈਕਲ ਸਵਾਰੀ ਪੂਰੀ ਕਰਨ ਵਾਲ਼ੇ ਪਹਿਲੇ ਦਸਤਾਰਧਾਰੀ ਸਿੰਘ ਬਣ ਗਏ ਹਨ। ਤਜਿੰਦਰ ਸਿੰਘ (Tajinder Singh) ਲੁਧਿਆਣਾ (Ludhiana) ਵਿੱਚ ਸਪੇਅਰ ਪਾਰਟਸ ਬਣਾਉਣ ਦਾ ਕਾਰੋਬਾਰ ਵੀ ਸਫਲਤਾਪੂਰਵਕ ਚਲਾ ਰਹੇ ਹਨ ਅਤੇ ਨਾਲ ਹੀ ਹਾਰਲੇ ਮੋਟਰਸਾਈਕਲ। ਹਾਰਲੇ ਉੱਤੇ ਬੈਠ ਕੇ ਪੂਰੇ ਭਾਰਤ ਦੀ ਸਵਾਰੀ ਕਰਨਾ ਜਿੱਥੇ ਇਨ੍ਹਾਂ ਦਾ ਸ਼ੌਂਕ ਹੈ ਨਾਲ ਹੀ ਇਸ ਦਸਤਾਰਧਾਰੀ ਸਿੰਘ ਦਾ ਮਕਸਦ ਪੂਰੇ ਭਾਰਤ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ ਹੈ ਹੁਣ ਤਕ ਤਜਿੰਦਰ ਸਿੰਘ ਭਾਰਤ ਦੇ ਸਾਰੇ ਰਾਜਾਂ ਦੇ ਵਿੱਚੋਂ ਆਪਣੇ ਹਾਰਲੇ ਦੇ ਜ਼ਰੀਏ ਰਾਈਡ ਕਰ ਚੁੱਕੇ ਹਨ ਅਤੇ ਹਰ ਥਾਂ ਜਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।