ਸ਼ਿਵਮ ਮਹਾਜਨ
ਲੁਧਿਆਣਾ: ਟੀਬੀ ਮਰੀਜ਼ਾਂ ਦੀ ਮਦਦ ਲਈ ਵੱਖ-ਵੱਖ ਤਰ੍ਹਾਂ ਦੇ ਐੱਨਜੀਓ, ਸਰਕਾਰ, ਸਮਾਜ ਸੇਵੀ ਅਤੇ ਸਨਅਤਕਾਰਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਸਰਕਾਰ ਵੱਲੋਂ ਟੀਬੀ ਮੁਕਤ ਭਾਰਤ ਦਾ ਟੀਚਾ ਮਿਥਿਆ ਗਿਆ ਹੈ, ਜਿਸ ਦੇ ਤਹਿਤ ਟੀਬੀ ਗਰਸਿਤ ਪਰਿਵਾਰ ਦੇ ਮੈਂਬਰਾਂ ਨੂੰ ਇੱਕ ਮਹੀਨੇ ਦਾ ਪੋਸ਼ਣ ਸਹਿਯੋਗ ਮੁਫ਼ਤ ਦੇ ਵਿੱਚ ਦਿੱਤਾ ਜਾਂਦਾ ਹੈ। ਇਸ ਮੁਹਿੰਮ ਦੇ ਵਿਚਾਲੇ ਸਿਹਤ ਵਿਭਾਗ ਅਤੇ ਸੰਸਥਾਵਾਂ ਮਦਦ ਕਰਦੀਆਂ ਹਨ।
ਇਸ ਉਪਰਾਲੇ ਤਹਿਤ ਪ੍ਰਧਾਨਮੰਤਰੀ ਟੀਬੀ ਯੋਜਨਾ ਤਹਿਤ 50 ਟੀਬੀ ਮਰੀਜ਼ਾਂ ਦੇ ਪਰਿਵਾਰਾਂ ਨੂੰ ਨਿਊਟ੍ਰੀਸ਼ਨ ਸਪੋਰਟ ਦਿੱਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਨੂੰ ਇੱਕ ਮਹੀਨੇ ਦਾ ਖਾਣ-ਪੀਣ ਦਾ ਸਾਮਾਨ ਦੀਆਂ ਕਿੱਟਾਂ ਬਣਾ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਅਤੇ ਇਹ ਕਿੱਟਾਂ ਹਰ ਮਹੀਨੇ ਆਉਣ ਵਾਲੇ 6 ਮਹੀਨਿਆਂ ਦੇ ਲਈ ਇਸ ਟਰੱਸਟ ਵੱਲੋਂ ਦਿੱਤੀਆਂ ਜਾਣਗੀਆਂ।
ਟੀਬੀ ਦੀ ਭਿਆਨਕ ਬਿਮਾਰੀ ਨਾਲ ਪ੍ਰਭਾਵਿਤ ਪਰਿਵਾਰ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਆਪਣੇ ਨੇੜੇ ਦੇ ਸਿਵਲ ਹਸਪਤਾਲ ਅਤੇ ਸਿਹਤ ਵਿਭਾਗ ਵਿੱਚ ਪਹੁੰਚ ਕੇ ਆਪਣਾ ਕਾਰਡ ਬਣਵਾ ਕੇ ਪੋਸ਼ਣ ਸਹਿਯੋਗ ਦਾ ਦਾ ਲਾਭ ਲੈ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health, Health care, Ludhiana, Punjab