ਸ਼ਿਵਮ ਮਹਾਜਨ
ਲੁਧਿਆਣਾ: ਅਜੋਕੇ ਸਮੇਂ ਵਿੱਚ ਜਿੱਥੇ ਚੰਗੀ ਸਿਹਤ ਅਤੇ ਇਲਾਜ ਮਹਿੰਗਾ ਹੁੰਦਾ ਜਾ ਰਿਹਾ ਹੈ। ਉਥੇ ਹੀ ਏਕ ਨੂਰ ਨੇਕੀ ਦਾ ਹਸਪਤਾਲ ਸਮਾਜ ਲਈ ਬਹੁਤ ਚੰਗਾ ਉਪਰਾਲਾ ਕਰ ਰਿਹਾ ਹੈ। ਇਸ ਹਸਪਤਾਲ ਦੇ ਵਿਚਾਲੇ ਹਜ਼ਾਰਾਂ ਦੀ ਕੀਮਤ ਵਿਚਾਲੇ ਹੋਣ ਵਾਲੇ ਟੈਸਟ ਸਿਰਫ਼ ਵੀ 85 ਰੁਪਏ ਵਿਚ ਹੋ ਜਾਂਦੇ ਹਨ।
ਨੇਕੀ ਦਾ ਇਹ ਉਪਰਾਲਾ ਬੀਤੇ 6 ਮਹੀਨੇ ਤੋਂ ਲਗਾਤਾਰ ਜਾਰੀ ਹੈ। ਇਲਾਕੇ ਦੇ ਵਸਨੀਕ ਅਤੇ ਬਾਹਰ ਸੂਬਿਆਂ ਤੋਂ ਮਰੀਜ਼ ਇਸ ਹਸਪਤਾਲ ਦਾ ਲਾਹਾ ਹਰ ਰੋਜ ਲੈਂਦੇ ਹਨ।ਇਸ ਹਸਪਤਾਲ ਦੇ ਵਿਚਾਲੇ ਸਾਰੇ ਟੈਸਟ ਮੌਜੂਦ ਹਨ ਜਿਨ੍ਹਾਂ ਨੂੰ ਕਰਨ ਦੇ ਲਈ ਅਤਿਆਧੁਨਿਕ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਨਾਮਾਤਰ ਮੁੱਲ 'ਤੇ ਹਰ ਪ੍ਰਕਾਰ ਦਾ ਟੈਸਟ ਕਿੱਥੇ ਕੀਤਾ ਜਾਂਦਾ ਹੈ। ਏਕ ਨੂਰ ਨੇਕੀ ਦਾ ਇਹ ਹਸਪਤਾਲ ਲੁਧਿਆਣਾ ਸ਼ਹਿਰ ਤੋਂ 12 ਕਿਲੋਮੀਟਰ ਦੂਰ ਪਿੰਡ ਆਲਮਗੀਰ ਦੇ ਵਿਚਾਲੇ ਬਣਿਆ ਹੋਇਆ ਹੈ। ਪਿੰਡ ਆਲਮਗੀਰ ਦੇ ਮੁੱਖ ਗੇਟ ਤੋਂ ਤਕਰੀਬਨ 400 ਮੀਟਰ ਦੀ ਦੂਰੀ 'ਤੇ ਇਹ ਹਸਪਤਾਲ ਬਣਿਆ ਹੋਇਆ ਹੈ। ਇਸ ਹਸਪਤਾਲ ਵਿੱਚ ਕੋਈ ਵੀ ਕਿਸੇ ਵੀ ਤਬਕੇ ਦਾ ਮਰੀਜ਼ ਕੇ ਆਪਣਾ ਟੈਸਟ ਕਰਵਾ ਸਕਦਾ ਹੈ।
ਇਸ ਵੀਡੀਓ ਵਿਚਲੇ ਸਾਡੀ ਟੀਮ ਵੱਲੋਂ ਏਕ ਨੂਰ ਨੇਕੀ ਦੇ ਹਸਪਤਾਲ ਵਿੱਚ ਪਹੁੰਚ ਕੀਤੀ ਗਈ ਅਤੇ ਉਥੇ ਜ਼ਮੀਨੀ ਹਕੀਕਤ ਦਾ ਮੁਆਇਨਾ ਵੀ ਕੀਤਾ ਗਿਆ ਅਤੇ ਗੱਲਬਾਤ ਕੀਤੀ ਗਈ ਇਲਾਜ ਕਰਵਾ ਰਹੇ ਮਰੀਜ਼ਾਂ ਦੇ ਨਾਲ।ਇਸ ਵੀਡੀਓ ਵਿੱਚ ਜਾਣੋ ਕੀ ਕੁਝ ਕਿਹਾ ਇਲਾਜ ਅਤੇ ਟੈਸਟ ਕਰਵਾਉਣ ਆਏ ਮਰੀਜ਼ਾਂ ਨੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।