Home /ludhiana /

ਪਿੱਤਲ ਭਾਂਡੇ ਦੀ ਕਲਾ ਅਤੇ ਇਸ ਦਾ ਉਤਪਾਦਨ ਅਜੋਕੇ ਸਮੇਂ ਵਿੱਚ ਹੋ ਰਿਹਾ ਹੈ ਗੁੰਮ

ਪਿੱਤਲ ਭਾਂਡੇ ਦੀ ਕਲਾ ਅਤੇ ਇਸ ਦਾ ਉਤਪਾਦਨ ਅਜੋਕੇ ਸਮੇਂ ਵਿੱਚ ਹੋ ਰਿਹਾ ਹੈ ਗੁੰਮ

X
ਅਜੋਕੇ

ਅਜੋਕੇ ਸਮੇਂ ਵਿੱਚ ਗੁਆਚ ਗਈ ਹੈ ਪਿੱਤਲ ਭਾਂਡੇ ਦੀ ਕਲਾ ਅਤੇ ਇਸ ਦਾ ਉਤਪਾਦਨ

ਖਾਣ ਵਾਲੇ ਭੋਜਨ ਨੂੰ ਪਿੱਤਲ-ਤਾਂਬੇ ਦੇ ਭਾਂਡੇ ਵਿੱਚ ਪਕਾਇਆ, ਬਣਾਇਆ ਅਤੇ ਪਰੋਸਿਆ ਜਾਂਦਾ ਸੀ।ਜਿਸ ਦੇ ਕਰਕੇ ਭੋਜਨ ਦੇ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ ਸਨ ਅਤੇ ਜਿਸ ਬਰਤਨ ਵਿੱਚ ਭੋਜਨ ਪਕਾਇਆ ਜਾਂਦਾ ਸੀ,ਉਸ ਧਾਤ ਦੇ ਗੁਣ ਵੀ ਭੋਜਨ ਵਿੱਚ ਆ ਜਾਂਦੇ ਸਨ।ਜਿਸ ਕਰਕੇ ਇਨਸਾਨਾਂ ਦੇ ਵਿਚਾਲੇ ਧਾਤ ਦੀ ਕਮੀ ਪੂਰੀ ਹੁੰਦੀ ਸੀ ਅਤੇ ਉਨ੍ਹਾਂ ਦਾ ਸਰੀ?

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ: ਅੱਜ ਦੇ ਸਮੇਂ ਵਿੱਚ ਸਿਹਤ ਸਭ ਤੋਂ ਵੱਡਮੁੱਲਾ ਖ਼ਜ਼ਾਨਾ ਹੈ ਅਤੇ ਇਸ ਖ਼ਜ਼ਾਨੇ ਦੀ ਭਾਲ ਅਤੇ ਖੋਜ ਹਰ ਮਨੁੱਖ ਨੂੰ ਰਹਿੰਦੀ ਹੈ। ਪੁਰਾਤਨ ਸਮੇਂ ਵਿਚ ਅਕਸਰ ਲੋਕ ਚੰਗੀ ਖੁਰਾਕ ਤਾਂ ਖਾਂਦੇ ਸਨ ਪਰ ਉਸ ਖਾਣ ਵਾਲੇ ਭੋਜਨ ਨੂੰ ਪਿੱਤਲ-ਤਾਂਬੇ ਦੇ ਭਾਂਡੇ ਵਿੱਚ ਪਕਾਇਆ, ਬਣਾਇਆ ਅਤੇ ਪਰੋਸਿਆ ਜਾਂਦਾ ਸੀ। ਜਿਸ ਦੇ ਕਰਕੇ ਭੋਜਨ ਦੇ ਪੌਸ਼ਟਿਕ ਤੱਤ ਨਸ਼ਟ ਨਹੀਂ ਹੁੰਦੇ ਸਨ ਅਤੇ ਜਿਸ ਬਰਤਨ ਵਿੱਚ ਭੋਜਨ ਪਕਾਇਆ ਜਾਂਦਾ ਸੀ, ਉਸ ਧਾਤ ਦੇ ਗੁਣ ਵੀ ਭੋਜਨ ਵਿੱਚ ਆ ਜਾਂਦੇ ਸਨ। ਜਿਸ ਕਰਕੇ ਇਨਸਾਨਾਂ ਦੇ ਵਿਚਾਲੇ ਧਾਤ ਦੀ ਕਮੀ ਪੂਰੀ ਹੁੰਦੀ ਸੀ ਅਤੇ ਉਨ੍ਹਾਂ ਦਾ ਸਰੀਰ ਚੁਸਤ- ਦਰੁਸਤ ਅਤੇ ਸ਼ਕਤੀ ਭਰਪੂਰ ਰਹਿੰਦਾ ਸੀ।

ਪਰ ਅਜੋਕੇ ਸਮੇਂ ਵਿੱਚ ਇਨ੍ਹਾਂ ਭਾਂਡਿਆਂ ਦੀ ਥਾਂ ਪਲਾਸਟਿਕ ,ਨੋਨ ਸਟਿਕ ਅਤੇ ਐਲੂਮੀਨੀਅਮ ਦੇ ਭਾਂਡਿਆਂ ਨੇ ਲੈ ਲਈ ਹੈ। ਇਹ ਭਾਂਡਿਆਂ ਵਿੱਚ ਭੋਜਨ ਜਲਦੀ ਤਾਂ ਪੱਕ ਜਾਂਦਾ ਹੈ ਪਰ ਉਸ ਦੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਭਾਂਡੇ ਵਿਚਲੇ ਕੈਮੀਕਲ ਭੋਜਨ ਵਿੱਚ ਰਚ ਕੇ ਸਰੀਰ ਵਿਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦੇ ਹਨ।

ਇਸ ਵੀਡੀਓ ਜ਼ਰੀਏ ਤੁਹਾਨੂੰ ਮਿਲਵਾਉਂਦੇ ਹਾਂ ਪਿੱਤਲ-ਤਾਂਬੇ ਦੇ ਭਾਂਡੇ ਬਣਾਉਣ ਅਤੇ ਵੇਚਣ ਵਾਲੇ ਕਾਰੋਬਾਰੀ ਨਾਲ, ਜੋ ਕਿ ਜੱਦੀ ਪੁਸ਼ਤੀ ਕੰਮ ਕਰਦਾ ਰਿਹਾ ਹੈ,ਬੀਤੇ 100 ਸਾਲ ਤੋਂ ਉਨ੍ਹਾਂ ਦਾ ਪਰਿਵਾਰ ਇਸ ਕਾਰੋਬਾਰ ਵਿੱਚ ਲੱਗਿਆ ਹੋਇਆ ਹੈ। ਫਿਲਹਾਲ ਦੇ ਤੌਰ 'ਤੇ ਇਸ ਕਾਰੋਬਾਰ ਦਾ ਕੰਮ ਵਿਜੈ ਸੂਰੀ ਨਿਭਾ ਰਹੇ ਹਨ ਅਤੇ ਉਨ੍ਹਾਂ ਦੇ ਅੱਗੇ ਦੋ ਪੁੱਤਰ ਹਨ ਜਿਨ੍ਹਾਂ ਨੂੰ ਕੰਮ ਸਿਖਾਇਆ ਜਾ ਰਿਹਾ ਹੈ, ਤਾਂ ਜੋ ਉਹ ਵੀ ਇਸ ਗੁੜ੍ਹਤੀ ਨੂੰ ਅੱਗੇ ਵਧਾਉਂਦੇ ਹੋਏ ਇਸ ਕਾਰੋਬਾਰ ਨੂੰ ਆਪਣੀ ਆਉਣ ਵਾਲੀ ਪੀੜ੍ਹੀਆਂ ਤੱਕ ਲੈ ਜਾਣ।

Published by:Drishti Gupta
First published:

Tags: Health care, Health tips, Ludhiana, Punjab