ਸ਼ਿਵਮ ਮਹਾਜਨ
ਲੁਧਿਆਣਾ: ਵਿਸਾਖੀ ਤੇ ਇਸ ਪਾਵਨ ਮੌਕੇ 'ਤੇ ਸ਼ਰਧਾਲੂ ਮੰਦਿਰ-ਗੁਰਦੁਆਰਿਆਂ ਵਿਚਾਲੇ ਨਤਮਸਤਕ ਹੁੰਦੇ ਹਨ ਅਤੇ ਆਪਣੇ ਪਰਿਵਾਰ ਨਾਲ ਇਸ਼ਨਾਨ ਕਰਦੇ ਹਨ। ਇਕ ਤਸਵੀਰ ਲੁਧਿਆਣਾ ਦੇ ਗਊ ਘਾਟ ਗੁਰਦੁਆਰੇ ਵਿੱਚ ਵੇਖਣ ਨੂੰ ਮਿਲੀ ਜਿਥੇ ਕਿ ਸਾਬਕਾ ਫ਼ੌਜੀ ਅਮਰਜੀਤ ਸਿੰਘ ਆਪਣੇ ਤਿੰਨ ਪੀੜ੍ਹੀਆਂ ਸਣੇ ਸਾਰਿਆਂ ਨੂੰ ਵਿਸਾਖੀ ਇਸ਼ਨਾਨ ਕਰਵਾਉਣ ਲਈ ਲੈ ਕੇ ਆਏ ਸਨ।
ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਰਿਟਾਇਰਡ ਹੋਏ 19 ਸਾਲ ਹੋ ਗਏ ਹਨ ਅਤੇ ਅੱਜ ਉਨ੍ਹਾਂ ਦੇ ਘਰ ਇੱਕ ਵੱਡਾ 'ਤੇ ਸੰਯੁਕਤ ਪਰਿਵਾਰ ਹੈ ਜਿਸ ਦੀ ਉਨ੍ਹਾਂ ਨੂੰ ਖੁਸ਼ੀ ਹੈ । ਇਕ ਸੰਯੁਕਤ ਪਰਿਵਾਰ ਦੀ ਮਿਸਾਲ ਹੋਣ ਦੇ ਨਾਲ-ਨਾਲ ਆਪ ਨੇ 25 ਸਾਲ ਦੇਸ਼ ਦੀ ਸੇਵਾ ਵੀ ਕੀਤੀ ਹੈ। ਲੁਧਿਆਣਾ ਦੀ ਕਾਲੀ ਸੜਕ 'ਤੇ ਰਹਿਣ ਵਾਲਾ ਇਹ ਪਰਿਵਾਰ ਪੰਜਾਬੀਆਂ ਲਈ ਮਿਸਾਲ ਬਣ ਰਿਹਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।