ਸ਼ਿਵਮ ਮਹਾਜਨ
ਲੁਧਿਆਣਾ: ਸਟੇਜ ਇੱਕ ਅਜਿਹਾ ਮੰਚ ਹੈ ਜੋ ਕਿ ਕਲਾ ਨੂੰ ਇਕ ਮੁਕਾਮ ਪ੍ਰਦਾਨ ਕਰਦਾ ਹੈ ।ਹਰ ਕਲਾਕਾਰ ਸ਼ੁਰੂਆਤੀ ਦੌਰ ਦੇ ਵਿੱਚ ਅਣਸਿੱਖਿਅਤ ਹੁੰਦਾ ਹੈ ਜੋ ਕਿ ਸਿੱਖਣ ਦੇ ਲਈ ਸਟੇਜ ਉੱਤੇ ਆਪਣੀ ਕਲਾ ਦਾ ਜੌਹਰ ਵਿਖਾਉਂਦਾ ਹੈ ਅਤੇ ਇਕ ਹੀ ਚੀਜ਼ ਨੂੰ ਵਾਰ-ਵਾਰ ਕਰਨ 'ਤੇ ਉਹ ਉਸ ਕਲਾ ਵਿਚ ਮਾਹਿਰ ਬਣ ਜਾਂਦਾ ਹੈ।
ਸਟੇਜ ਅਤੇ ਕਲਾਕਾਰ ਦਾ ਆਪਸ ਵਿੱਚ ਗੂੜ੍ਹਾ ਰਿਸ਼ਤਾ ਹੁੰਦਾ। ਕਿਹਾ ਜਾਂਦਾ ਹੈ ਕਿ ਸਟੇਜ ਉਸ ਕਲਾਕਾਰ ਨੂੰ ਬਹੁਤ ਪਿਆਰ ਕਰਦੀ ਹੈ ਅਤੇ ਪਿਆਰ ਦਿੰਦੀ ਹੈ ਜੋ ਆਪਣੀ ਕਲਾ ਦੇ ਪ੍ਰਤੀ ਵਫ਼ਾਦਾਰ ਅਤੇ ਇਮਾਨਦਾਰ ਹੁੰਦਾ ਹੈ।ਸ਼ੁਰੂਆਤੀ ਦੌਰ ਵਿੱਚ ਹਰ ਮਾਹਿਰ ਕਲਾਕਾਰ, ਅਦਾਕਾਰ ਸਿਰਫ਼ ਇੱਕ ਵਿਦਿਆਰਥੀ ਹੁੰਦਾ ਜੋ ਕਿ ਆਪਣੇ ਵਿਦਿਆਰਥੀ ਵਰਗ ਤੋਂ ਹੀ ਕਲਾ ਨੂੰ ਅਪਣਾ ਲੈਂਦਾ ਹੈ।ਅਜਿਹੇ ਕਲਾਕਾਰਾਂਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਹਾਂ, ਜੋ ਕਿ ਵਿਦਿਆਰਥੀ ਵਰਗ ਹਨ ਅਤੇ ਨਾਟਕ ਕਲਾ ਸਿੱਖ ਰਹੇ ਹਨ।
ਯੁਵਾ ਉਤਸਵ ਦੇ ਮੌਕੇ ਇਨ੍ਹਾਂ ਵੱਲੋਂ \"ਤਲਾਸ਼ ਨਾਟਕ\" ਪੇਸ਼ ਕੀਤਾ ਗਿਆ। ਜਿਸ ਦੇ ਵਿਚਾਲੇ ਇਕ ਔਰਤ ਆਪਣੇ ਅੰਦਰ ਦੀ ਤਲਾਸ਼ ਕਰ ਰਹੀ ਹੈ ,ਆਓ ਗੱਲਬਾਤ ਕਰਦੇ ਹਾਂ ਇਨ੍ਹਾਂ ਕਲਾਕਾਰਾਂ ਨਾਲ ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਿਆ।ਅਤੇ ਜਾਣਦੇ ਹਾਂ ਇਨ੍ਹਾਂ ਦੀ ਇਸ ਕਲਾਕਾਰੀ ਦੇ ਸਫ਼ਰ ਬਾਰੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।