Home /ludhiana /

Ludhiana: ਲੁਧਿਆਣਾ 'ਚ ਇਸ ਥਾਂ ਮਿਲਦਾ ਹੈ ਕੱਟਿਆ ਕਟਾਇਆ ਸਰੋਂ ਦਾ ਸਾਗ, ਸਾਫ ਕਰਨ ਦੀ ਸਮੱਸਿਆ ਵੀ ਹੋਈ ਹੱਲ

Ludhiana: ਲੁਧਿਆਣਾ 'ਚ ਇਸ ਥਾਂ ਮਿਲਦਾ ਹੈ ਕੱਟਿਆ ਕਟਾਇਆ ਸਰੋਂ ਦਾ ਸਾਗ, ਸਾਫ ਕਰਨ ਦੀ ਸਮੱਸਿਆ ਵੀ ਹੋਈ ਹੱਲ

X
ਜ਼ਿਲ੍ਹਾ

ਜ਼ਿਲ੍ਹਾ ਲੁਧਿਆਣਾ ਦੇ ਨੇੜੇ ਦੇ ਪਿੰਡ ਵਾਸੀ,ਸ਼ਹਿਰਾਂ ਦੇ ਵਿਚਾਲੇ ਸਾਗ ਵੇਚਣ ਦੇ ਲਈ ਆਉਂਦੇ ਹਨ। ਸ਼ਹਿਰ ਦੀ ਭੱਜ-ਦੌੜ ਭਰੀ ਜ਼ਿੰਦਗੀ ਦੇ ਵਿਚਲੇ ਸਮੇਂ ਦੀ ਘਾਟ ਦੇ ਚਲਦਿਆਂ ਅਤੇ ਸਾਗ ਨੂੰ ਬਣਾਉਣ ਦੀ ਸਮਝ ਨਾ ਹੋਣ ਕਰਕੇ ਪਿੰਡ ਵਾਸੀਆਂ ਵੱਲੋਂ ਲੁਧਿਆਣਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਰੋਡ ਉਤੇ ਸਾਗ ਨੂੰ ਕੱਟ ਕੇ ਵੇਖਿਆ ਜਾਂਦਾ ਹੈ

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ: ਪੰਜਾਬੀ ਆਪਣੇ ਖਾਣ-ਪੀਣ ਨੂੰ ਲੈ ਕੇ ਬਹੁਤ ਮਸ਼ਹੂਰ ਹਨ। ਪੂਰੇ ਉੱਤਰ ਭਾਰਤ ਵਿੱਚ ਪੰਜਾਬ ਦੇ ਖਾਣੇ ਨੂੰ ਸਭ ਤੋਂ ਸਵਾਦਿਸ਼ਟ ਮਨਾਇਆ ਜਾਂਦਾ ਹੈ। ਪੰਜਾਬ ਦੇ ਵਿਚਾਲੇ ਚਾਰ ਰੁੱਤਾ ਵੇਖਣ ਨੂੰ ਮਿਲਦੀਆਂ ਹਨ ਅਤੇ ਇਨ੍ਹਾਂ ਚਾਰਾ ਰੁੱਤਾਂ ਦੇ ਪਕਵਾਨ ਵੀ ਵੱਖ ਵੱਖ ਹੁੰਦੇ ਹਨ।

ਅਜੋਕੇ ਸਮੇਂ ਵਿੱਚ ਸਰਦੀਆਂ ਦੀ ਰੁੱਤ ਆ ਗਈ ਹੈ, ਸਰਦੀਆਂ ਦੇ ਵਿਚਾਲੇ ਪੰਜਾਬ ਦੇ ਹਰ ਘਰ ਦੇ ਵਿੱਚ ਮੱਕੀ ਦੀ ਰੋਟੀ ਸਰੋਂ ਦਾ ਸਾਗ ਬਣਾਇਆ ਜਾਂਦਾ ਹੈ। ਪਿੰਡ ਦੇ ਵਿਚਾਲੇ ਜਿਹੜੇ ਲੋਕਾਂ ਦੇ ਸਾਗ ਦੇ ਖੇਤ ਹੁੰਦੇ ਹਨ, ਉਹ ਖੇਤਾਂ ਤੋਂ ਹੀ ਸਾਗ ਤੋੜ ਕੇ ਅਸਾਨੀ ਨਾਲ ਸਾਗ ਘਰ ਹੀ ਬਣਾ ਲੈਂਦੇ ਹਨ। ਜ਼ਿਲ੍ਹਾ ਲੁਧਿਆਣਾ ਦੇ ਨੇੜੇ ਦੇ ਪਿੰਡ ਵਾਸੀ,ਸ਼ਹਿਰਾਂ ਦੇ ਵਿਚਾਲੇ ਸਾਗ ਵੇਚਣ ਦੇ ਲਈ ਆਉਂਦੇ ਹਨ। ਸ਼ਹਿਰ ਦੀ ਭੱਜ-ਦੌੜ ਭਰੀ ਜ਼ਿੰਦਗੀ ਦੇ ਵਿਚਲੇ ਸਮੇਂ ਦੀ ਘਾਟ ਦੇ ਚਲਦਿਆਂ ਅਤੇ ਸਾਗ ਨੂੰ ਬਣਾਉਣ ਦੀ ਸਮਝ ਨਾ ਹੋਣ ਕਰਕੇ ਪਿੰਡ ਵਾਸੀਆਂ ਵੱਲੋਂ ਲੁਧਿਆਣਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਰੋਡ ਉਤੇ ਸਾਗ ਨੂੰ ਕੱਟ ਕੇ ਵੇਖਿਆ ਜਾਂਦਾ ਹੈ।

ਇਹ ਸਾਗ ਪਿੰਡ ਦੇ ਲੋਕਾਂ ਦਾ ਹੁੰਦਾ ਹੈ ਅਤੇ ਉਹ ਸ਼ਹਿਰ ਦੇ ਵਿਚਾਲੇ ਆ ਕੇ ਹਰ ਰੋਜ਼ ਇਸਨੂੰ ਵੇਚਦੇ ਹਨ। ਜੇਕਰ ਤੁਸੀਂ ਵੀ ਲੁਧਿਆਣਾ 'ਚ ਕਟਿਆ ਕਟਾਇਆ ਸਾਗ ਲੈਣਾ ਹੈ, ਤਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਰੋਡ, ਨੇੜੇ ਫ਼ੀਲਡ ਗੰਜ ਇਲਾਕੇ ਵਿੱਚ ਆ ਕੇ ਸਾਗ ਖਰੀਦ ਸਕਦੇ ਹੋ। ਇਸ ਜਗਾ 'ਤੇ ਤੁਹਾਨੂੰ ਪੰਜ ਤੋਂ ਛੇ ਵਿਕਰੇਤਾ ਸਾਗ ਕੱਟ ਕੇ ਵੇਚਣ ਵਾਲੇ ਦਿਖ ਜਾਣਗੇ।ਇਹ ਸਾਗ ਵਿਕਰੇਤਾ ਇੱਕੋ ਹੀ ਘਰ ਪਰਿਵਾਰ ਨਾਲ ਸਬੰਧਿਤ ਹਨ ਅਤੇ ਘਰ ਦੇ ਸਾਰੇ ਜੀਅ ਇੱਕੋ ਹੀ ਇਲਾਕੇ ਵਿੱਚ ਵੱਖ-ਵੱਖ ਥਾਵਾਂ 'ਤੇ ਸਾਗ ਵੇਚਦੇ ਹਨ। ਦੇਖੋ ਪੂਰੀ ਰਿਪੋਰਟ...

Published by:Rupinder Kaur Sabherwal
First published:

Tags: Ludhiana, Punjab