ਸ਼ਿਵਮ ਮਹਾਜਨ
ਲੁਧਿਆਣਾ ਇਕ ਵੱਡਾ ਸ਼ਹਿਰ ਹੋਣ ਦੇ ਨਾਲ-ਨਾਲ ਇੱਕ ਕਾਰੋਬਾਰ ਦਾ ਗੜ੍ਹ ਵੀ ਹੈ। ਲੁਧਿਆਣਾ ਸ਼ਹਿਰ ਜਿੱਥੇ ਕਈ ਲੋਕਾਂ ਨੂੰ ਰੁਜ਼ਗਾਰ ਦੇਂਦਾ ਹੈ,ਉਥੇ ਹੀ ਵੱਡੇ-ਵੱਡੇ ਪਲਾਂਟ ਲਗਾਉਣ ਤੋਂ ਬਾਅਦ ਲੁਧਿਆਣਾ ਵਿੱਚ ਵਾਤਾਵਰਣ ਅਤੇ ਕੁਦਰਤ ਨਾਲ ਸੰਪਰਕ ਟੁਟ ਜਾ ਰਿਹਾ ਹੈ। ਇਸ ਸੰਪਰਕ ਨੂੰ ਕਾਇਮ ਰੱਖਣ ਦੇ ਲਈ ਲੋਕ ਅਕਸਰ ਹੀ ਪਾਰਕਾਂ ਵਿੱਚ ਜਾਂਦੇ ਹਨ।
ਪਰ ਲੁਧਿਆਣਾ ਵਿੱਚ ਇੱਕ ਅਜਿਹੀ ਥਾਂ ਹੈ ਜਿੱਥੇ ਕਿ ਲੁਧਿਆਣਾ ਵਾਸੀ ਆਮ ਤੌਰ 'ਤੇ ਮਨ ਦੀ ਸ਼ਾਂਤੀ ਦੇ ਲਈ ਅਤੇ ਕੁਦਰਤ ਦੇ ਵਿਚਾਲੇ ਵਿਚਰਨ ਲਈ ਜਾਂਦੇ ਹਨ। ਇਹ ਥਾਂ ਹੈ ਲੁਧਿਆਣਾ ਦੀ ਪ੍ਰਾਚੀਨ ਗਊਸ਼ਾਲਾ ਦੀ ਛੱਤ 'ਤੇ ਬਣਿਆ ਕਬੂਤਰਾਂ ਦਾ ਰਹਿਣ-ਬਸੇਰਾ ਇਸ ਰਹਿਣ-ਬਸੇਰੇ ਵਿਚ ਹਜ਼ਾਰਾਂ ਦੀ ਸੰਖਿਆ ਵਿਚ ਵੱਖ-ਵੱਖ ਕਿਸਮ ਦੇ ਕਬੂਤਰ ਰਹਿੰਦੇ ਹਨ।
ਇਸ ਰਹਿਣ-ਬਸੇਰੇ ਵਿਚ ਇਕ ਵੱਡਾ ਪਾਣੀ ਦਾ ਫੁਹਾਰਾ ਅਤੇ ਵੱਖ-ਵੱਖ ਤਰ੍ਹਾਂ ਦੇ ਕਬੂਤਰਾਂ ਦੇ ਰਹਿਣ ਲਈ ਘਰ ਬਣਾਏ ਗਏ ਹਨ। ਜਿੱਥੇ ਕਿ ਕਬੂਤਰ ਰਹਿੰਦੇ ਹਨ ਅਤੇ ਦਾਣਾ ਚੁਗਦੇ ਹਨ।ਇਸ ਥਾਂ ਦੇ ਚਾਰੋਂ ਪਾਸੇ ਲੋਹੇ ਦੀ ਇੱਕ ਰੇਲਿੰਗ ਬਣਾਈ ਗਈ ਹੈ ਜਿਸ ਵਿੱਚ ਵਸਨੀਕ ਦਾਣਾ ,ਬਾਜਰਾ, ਮੱਕੀ ਆਦਿ ਪਾਉਂਦੇ ਹਨ। ਤਸਵੀਰਾਂ ਵਿੱਚ ਤੁਸੀਂ ਵੀ ਵੇਖੋਗੇ ਜਦੋਂ ਜ਼ਿਆਦਾ ਜ਼ਿਆਦਾ ਕਬੂਤਰ ਇਕੱਠੇ ਦੇਖਣ ਨੂੰ ਮਿਲਦੇ ਹਨ ਤਾਂ ਮਨ ਨੂੰ ਕਿਹੋ ਜਿਹੀ ਸ਼ਾਂਤੀ ਮਿਲਦੀ ਹੈ। ਕੇਂਦਰੀ ਹਲਕੇ ਵਿੱਚ ਅਤੇ ਡਵੀਜ਼ਨ ਨੰਬਰ 3 ਤੋਂ ਤਕਰੀਬਨ ਸੌ ਮੀਟਰ ਦੂਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।