ਸ਼ਿਵਮ ਮਹਾਜਨ,
ਲੁਧਿਆਣਾ: ਰੱਖੜੀ ਦਾ ਤਿਉਹਾਰ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਿੱਚ ਭੈਣ ਅਤੇ ਭਰਾ ਦੀਆਂ ਡੂੰਘੀਆਂ ਭਾਵਨਾਵਾਂ ਸ਼ਾਮਲ ਹੁੰਦੀਆਂ ਹਨ। ਭੈਣ ਭਰਾ ਦੀ ਭਾਵਨਾਵਾਂ ਨੂੰ ਸਮਝਦੇ ਹੋਏ ਭਾਰਤ ਡਾਕ ਵਿਭਾਗ ਵੱਲੋਂ ਨਵੇਂ ਇਨਵੈਲਪ ਜਾਰੀ ਕੀਤੇ ਗਏ ਹਨ। ਇਸ ਇਨਵੈਲਪ ਦੀ ਖਾਸੀਅਤ ਹੈ ਕਿ ਇਹ ਮੁੱਖ ਰੂਪ ਵਿਚ ਰੱਖੜੀ ਭੇਜਣ ਦੇ ਲਈ ਹੀ ਤਿਆਰ ਕੀਤੇ ਗਏ ਹਨ।
ਇਨ੍ਹਾਂ ਇਨਵੈਲਪ ਦੀ ਕੀਮਤ 20 ਰੁਪਏ ਤੋਂ ਲੈ ਕੇ 35 ਰੁਪਏ ਤੱਕ ਹੈ। ਇਹ ਇਨਵੈਲਪ ਵੱਖਰੇ- ਵੱਖਰੇ ਆਕਾਰ ਵਿੱਚ ਆਉਂਦਾ ਹੈ। ਛੋਟਾ ਘੱਟ ਰੱਖੜੀਆਂ ਭੇਜਣ ਲਈ ਵੱਡਾ ਜ਼ਿਆਦਾ ਰੱਖੜੀਆਂ ਭੇਜਣ ਦੇ ਲਈ। ਜਿੱਥੇ ਸਰਕਾਰ ਨੇ ਭੈਣ ਭਰਾਵਾਂ ਦੀ ਡੂੰਘੀ ਸਾਂਝ ਨੂੰ ਸਮਝਾਇਆ, ਉੱਥੇ ਹੀ ਇਹ ਇਨਵੈਲਪ ਦਾ ਉਦੇਸ਼ ਸੁਰੱਖਿਅਤ, ਤੇਜ ਅਤੇ ਬਿਨਾਂ ਕਿਸੇ ਹਾਨੀ ਦੇ ਭੈਣ ਵੱਲੋਂ ਭੇਜੀ ਰੱਖੜੀ ਨੂੰ, ਭਰਾ ਤਕ ਸਹੀ ਪਹੁੰਚਾਉਣਾ ਹੈ। ਤੁਸੀਂ ਇਸ ਰੱਖੜੀ ਵਾਲੇ ਖ਼ਾਸ ਇਨਵੈਲਪ ਨੂੰ ਆਪਣੇ ਨੇੜੇ ਦੇ ਡਾਕ ਘਰ ਵਿੱਚ ਪ੍ਰਾਪਤ ਕਰ ਸਕਦੇ ਹੋ। ਇਸ ਵੀਡੀਓ ਜ਼ਰੀਏ ਜਾਣੋ ਕੀ ਹੈ ਪੂਰੀ ਪ੍ਰਕਿਰਿਆ ਇਸ ਇਨਵੈਲਪ ਨੂੰ ਲੈਣ ਦੀ ਅਤੇ ਕਿਸ ਤਰੀਕੇ ਨਾਲ ਤੁਸੀਂ ਇਸ ਇਨਵੈਲਪ ਦਾ ਪ੍ਰਯੋਗ ਕਰਕੇ ਰੱਖੜੀ ਭੇਜ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।