ਪ੍ਰਦੀਪ ਭੰਡਾਰੀ
ਲੁਧਿਆਣਾ ਥਾਣਾ ਜਮਾਲਪੁਰ ਪੁਲਿਸ ਨੇ ਕਾਰ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦਾ ਇੱਕ ਮੈਂਬਰ ਕਾਬੂ ਕੀਤਾ ਹੈ ਅਤੇ ਦੂਜਾ ਮੈਂਬਰ ਪੁਲਿਸ ਨੂੰ ਦੇਖਕੇ ਮੌਕੇ ਤੋਂ ਫ਼ਰਾਰ ਹੋ ਗਿਆ। ਕਾਬੂ ਕੀਤੇ ਗਏ ਆਰੋਪੀ ਦੀ ਪਹਿਚਾਣ ਸਿਕੰਦਰ ਸਿੰਘ ਉਰਫ ਬੱਬੂ ਅਤੇ ਫ਼ਰਾਰ ਹੋਏ ਆਰੋਪੀ ਦੀ ਪਹਿਚਾਣ ਲਖਣ ਸਿੰਘ ਵਾਸੀ ਜਲਾਲਾਬਾਦ ਵਜੋਂ ਹੋਈ ਹੈ।
ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਵਰਿੰਦਰ ਜੀਤ ਨੇ ਦੱਸਿਆ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਮੋਹਾਲੀ ਜਾਂ ਉਥੇ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿੱਚੋਂ ਕਾਰਾਂ ਚੋਰੀ ਕਰਕੇ, ਉਨ੍ਹਾਂ ਦੇ ਕਾਗਜ ਪੱਤਰ ਬਦਲ ਕੇ ਜਲਾਲਾਬਾਦ ਜਾ ਕੇ ਵੇਚ ਦਿੰਦੇ ਸਨ।
ਪੁਲਿਸ ਟੀਮ ਨੇ ਜਮਾਲਪੁਰ ਚੌਂਕ ਵਿੱਚ ਕੀਤੀ ਗਈ ਨਾਕੇਬੰਦੀ ਦੌਰਾਨ, ਇੱਕ ਜੈੱਨ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਦੀ ਨਾਲ ਦੀ ਸੀਟ 'ਤੇ ਬੈਠਾ ਇੱਕ ਵਿਆਕਤੀ ਦਰਵਾਜਾ ਖੋਲ੍ਹ ਕੇ ਫ਼ਰਾਰ ਹੋ ਗਿਆ।
ਪੁਲਿਸ ਨੇ ਜੈੱਨ ਕਾਰ ਸਵਾਰ ਵਿਅਕਤੀ ਨੂੰ ਕਾਰ ਸਣੇ ਕਾਬੂ ਕਰਕੇ ਪੁੱਛ-ਗਿੱਛ ਕੀਤੀ ਤਾਂ ਆਰੋਪੀ ਨੇ ਮੰਨਿਆ ਕਿ ਉਹ ਤੇ ਉਸਦਾ ਸਾਥੀ ਮੋਹਾਲੀ ਇਲਾਕੇ ਤੋਂ ਕਾਰਾਂ ਚੋਰੀ ਕਰਕੇ ਜਲਾਲਾਬਾਦ ਜਾ ਕੇ ਵੇਚ ਦਿੰਦੇ ਸਨ। ਪੁਲਿਸ ਨੇ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Caught, Ludhiana news, Thief