ਸ਼ਿਵਮ ਮਹਾਜਨ
ਲੁਧਿਆਣਾ: ਇਸ ਵਧਦੀ ਮਹਿੰਗਾਈ ਦੇ ਦੌਰ ਵਿਚ ਤੇਲ ਪੈਟਰੋਲ ਦੀ ਕੀਮਤਾਂ ਦੇ ਵਾਧੇ ਕਾਰਨ ਘਰੇਲੂ ਵਸਤਾਂ, ਰਾਸ਼ਨ ,ਸਬਜ਼ੀਆਂ ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ। ਜਿਸ ਦਾ ਭਾਰ ਗ਼ਰੀਬ ਜਨਤਾ ਅਤੇ ਆਮ ਵਰਗ ਦੋਹਾਂ 'ਤੇ ਵੇਖਣ ਨੂੰ ਮਿਲਦਾ ਹੈ।
ਇਸ ਦੇ ਚੱਲਦਿਆਂ ਸਮਾਜਸੇਵੀ ਟੀਟੂ ਬਾਣੀਆ ਵੱਲੋਂ ਸਾਈਕਲ ਉੱਤੇ ਬੈਠ ਕੇ ਸਰਕਾਰ ਨੂੰ ਅਪੀਲ ਕੀਤੀ ਗਈ। ਉਸ ਦਾ ਕਹਿਣਾ ਸੀ ਕਿ ਤੇਲ ਪੈਟਰੋਲ ਮਹਿੰਗੇ ਹੋਣ ਦੇ ਕਰਕੇ ਲੋਕਾਂ ਦੀ ਜੇਬ੍ਹ ਵਿੱਚ ਇੰਨੇ ਪੈਸੇ ਨਹੀਂ ਹਨ ਕਿ ਉਹ ਪੈਟਰੋਲ ਪੁਆ ਕੇ ਆਪਣੀ ਦੋਪਹੀਆ ਮੋਟਰ ਵਾਹਨ ਚਲਾਉਣ। ਇਸ ਲਈ ਉਹ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਦੁਬਾਰਾ ਸਾਈਕਲ ਚਲਾਉਣ ਤਾਂ ਜੋ ਪੈਟਰੋਲ ਦੀ ਬੱਚਤ ਹੋਵੇ, ਪੈਸੇ ਦੀ ਬੱਚਤ ਹੋਵੇ ਅਤੇ ਸਰੀਰ ਦੀ ਕਸਰਤ ਹੋਵ।
ਉਸ ਦਾ ਕਹਿਣਾ ਸੀ ਕਿ ਸਰਕਾਰ ਪੈਟਰੋਲ ਦੀ ਕੀਮਤਾਂ ਸਬੰਧੀ ਕੋਈ ਵੀ ਜਵਾਬਦੇਹੀ ਜ਼ਾਹਿਰ ਨਹੀਂ ਕਰ ਰਹੀ। ਉੱਥੇ ਹੀ ਉਸ ਨੇ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਪੰਜਾਬ ਸੂਬੇ ਵੱਲੋਂ ਪੈਟਰੋਲ ਦੇ ਸਬੰਧੀ ਲਿਆ ਜਾਣ ਵਾਲੇ ਟੈਕਸ ਵਿੱਚ ਛੋਟ ਦੇਣ। ਤਾਂ ਜੋ ਪੈਟਰੋਲ ਦੀ ਕੀਮਤ ਵਿੱਚ ਥੋੜ੍ਹੀ ਗਿਰਾਵਟ ਵੇਖਣ ਨੂੰ ਮਿਲੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ludhiana, Petrol, Petrol and diesel, Petrol Price, Petrol Price Today