ਸ਼ਿਵਮ ਮਹਾਜਨ
ਲੁਧਿਆਣਾ: ਸਮਾਜ ਸੇਵੀ ਟੀਟੂ ਬਾਣੀਏ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਅਨੋਖੇ ਕਿਸਮ ਦਾ ਪ੍ਰਦਰਸ਼ਨ ਕੀਤਾ ਗਿਆ, ਇਹ ਪ੍ਰਦਰਸ਼ਨ ਸ਼ਰਾਬੀਆਂ ਦੇ ਹੱਕ ਵਿੱਚ ਅਤੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਸੀ। ਟੀਟੂ ਬਾਣੀਆ ਆਪਣੇ ਸਾਥੀਆਂ ਸਣੇ ਡੀ ਸੀ ਦਫਤਰ ਦੇ ਬਾਹਰ ਭੂੰਜੇ ਬੈਠ ਗਿਆ ਅਤੇ ਆਪਣੇ ਨਾਲ ਸ਼ਰਾਬ ਦੀਆਂ ਖਾਲੀ ਬੋਤਲਾਂ ਲੈ ਕੇ ਆਇਆ ਸੀ,ਉਨ੍ਹਾਂ ਬੋਤਲਾਂ ਦੇ ਉੱਤੇ ਉਨ੍ਹਾਂ ਦੀ ਐਮਆਰਪੀ ਲਿਖੀ ਹੋਈ ਸੀ ਅਤੇ ਟੀਟੂ ਬਾਣੀਆ ਦਾ ਕਹਿਣਾ ਸੀ ਕਿ ਉਸ ਨੇ ਇਨ੍ਹਾਂ ਬੋਤਲਾਂ ਦੀ ਐਮਆਰਪੀ ਤੋਂ ਵੱਧ ਕੀਮਤ ਦੇ ਕੇ ਇਹ ਬੋਤਲਾਂ ਖ਼ਰੀਦੀਆਂ ਹਨ,ਜਦ ਕਿ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਹੁਣ ਸ਼ਰਾਬ ਸਸਤੀ ਹੋ ਗਈਆਂ ਅਤੇ ਐਮਆਰਪੀ ਤੋਂ ਵੱਧ ਰੇਟ 'ਤੇ ਠੇਕਿਆਂ 'ਚ ਦਾਰੂ ਨਹੀਂ ਵੇਚੀ ਜਾਵੇਗੀ।
ਜਿਸ ਦੇ ਚਲਦਿਆਂ ਟੀਟੂ ਬਾਣੀਆ ਦਾ ਕਹਿਣਾ ਹੈ ਕਿ ਲੋਕ ਸ਼ਰਾਬ ਦੀ ਮਹਿੰਗੀ ਕੀਮਤ ਦੇ ਕਰਕੇ ਨਕਲੀ ਅਤੇ ਸਸਤੀ ਸ਼ਰਾਬ ਪੀਣ 'ਤੇ ਮਜਬੂਰ ਹੁੰਦੇ ਹਨ, ਜਿਸ ਕਰਕੇ ਮੌਤਾਂ ਦਾ ਅੰਕੜਾ ਵਧ ਰਿਹਾ ਹੈ।
ਦੂਸਰੇ ਪਾਸੇ ਸਰਕਾਰ ਸਸਤੀ ਅਤੇ ਗੰਦੀ ਦਾਰੂ ਪੀਣ ਵਾਲਿਆਂ ਦੀ ਮੌਤ ਹੋਣ 'ਤੇ ਨਾ ਕੋਈ ਕਾਰਵਾਈ ਕਰਦੀ ਹੈ, ਨਾ ਕੋਈ ਸਰਕਾਰੀ ਨੌਕਰੀ,ਤੇ ਨਾ ਕੋਈ ਮੁਆਵਜ਼ਾ ਦਿੰਦੀ ਹੈ। ਜਿਸ ਤੋਂ ਬਾਅਦ ਉਸ ਨੇ ਡੀਸੀ ਨੂੰ ਮੰਗ ਕੀਤੀ ਹੈ, ਕਿ ਲੋਕਾਂ ਨੂੰ ਘਰਾਂ ਦੇ ਵਿੱਚ ਹੀ ਸ਼ਰਾਬ ਬਣਾਉਣ ਦੇ ਲਾਇਸੰਸ ਦਿੱਤੇ ਜਾਣ ਤਾਂ ਜੋ ਉਹ ਘਰ ਦੇ ਵਿਚਾਲੇ ਹੀ ਇਲਾਇਚੀ ਅਤੇ ਫਲਾਂ ਦੀ ਸ਼ਰਾਬ ਕੱਢ ਸਕਣ। ਹੋਰ ਕੀ ਕੁਝ ਕਹਿਣਾ ਟੀਟੂ ਬਾਣੀਏ ਦਾ ਆਓ ਜਾਣਦੇ ਹਾਂ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।